17.4 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂਸ਼ੋਕ ਸਮਾਚਾਰਸਰਬੱਤ ਦਾ ਭਲਾ ਟਰੱਸਟ ਟੀਮ ਦੇ ਸੀਨੀਅਰ ਆਗੂ ਰਣਜੀਤ ਸਿੰਘ ਰਾਏ ਦੀ...

ਸਰਬੱਤ ਦਾ ਭਲਾ ਟਰੱਸਟ ਟੀਮ ਦੇ ਸੀਨੀਅਰ ਆਗੂ ਰਣਜੀਤ ਸਿੰਘ ਰਾਏ ਦੀ ਪਤਨੀ ਦਾ ਹੋਇਆ  ਦਿਹਾਂਤ

ਸਰਬੱਤ ਦਾ ਭਲਾ ਟਰੱਸਟ ਵੱਲੋਂ ਰਾਏ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

ਤਲਵੰਡੀ ਭਾਈ (ਦਵਿੰਦਰ ਸਿੰਘ ਛਾਬੜਾ) : ਨਾਮਵਾਰ ਸਮਾਜਸੇਵੀ ਅਤੇ ਦੁਬੱਈ ਦੇ ਉਘੇ ਕਾਰੋਬਾਰੀ ਡਾ ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਫਿਰੋਜ਼ਪੁਰ ਟੀਮ ਦੇ ਸੀਨੀਅਰ ਆਗੂ ਅਤੇ ਜ਼ੀਰਾ ਦੇ ਪ੍ਰਧਾਨ ਰਣਜੀਤ ਸਿੰਘ ਰਾਏ ਦੀ ਧਰਮ ਪਤਨੀ ਚਰਨਜੀਤ ਕੌਰ ਦੀ ਅਚਾਨਕ ਹੋਈ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅੱਜ ਇੱਥੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਇੱਕ ਸ਼ੋਕ ਮਈ ਮੀਟਿੰਗ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜਿਲ੍ਹੇ ਭਰ ਤੋਂ ਟਰੱਸਟ ਦੇ ਵਾਲੰਟੀਅਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਜਿੱਥੇ ਚਬਨਜੀਤ ਕੌਰ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਦੋ ਮਿੰਟ ਦਾ ਮੋਨ ਰੱਖ ਕੇ ਵਿਛੜੀ ਰੂਹ ਨੂੰ ਸਰਧਾਂਜਲੀ ਭੇਂਟ ਕੀਤੀ ਗਈ। ਇਸ ਮੋਕੇ ਸ੍ਰੀਮਤੀ ਅਮਰਜੀਤ ਕੌਰ ਛਾਬੜਾ ਪ੍ਰਧਾਨ ਇਸਤਰੀ ਵਿੰਗ, ਗੁਰਪ੍ਰੀਤ ਸਿੰਘ ਘੜਿਆਲ ਮੀਤ ਪ੍ਰਧਾਨ , ਸੰਜੀਵ ਬਜਾਜ, ਨਰਿੰਦਰ ਬੇਰੀ ਕੈਸ਼ੀਅਰ, ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ, ਰਣਜੀਤ ਸਿੰਘ ਰਾਏ ਪ੍ਰਧਾਨ ਜ਼ੀਰਾ, ਬਲਵਿੰਦਰ ਕੌਰ ਲੋਹਕੇ, ਜਗਸੀਰ ਸਿੰਘ,ਬਲਵੰਤ ਸਿੰਘ ਬਰਾੜ, ਲਖਵਿੰਦਰ ਸਿੰਘ ਕਰਮੂਵਾਲਾ,ਸੁਖਜੀਤ ਸਿੰਘ ਹਰਾਜ,ਜਗਸੀਰ ਸਿੰਘ, ਦਵਿੰਦਰ ਸਿੰਘ ਛਾਬੜਾ, ਭਜਨ ਪੇਂਟਰ, ਜਤਿੰਦਰ ਸਿੰਘ ਵਰਿਆਹ ,ਅਮਰੀਕ ਸਿੰਘ , ਕਿਰਨ ਪੇਂਟਰ,ਮਨਪ੍ਰੀਤ ਸਿੰਘ, ਵਿਜੇ ਕੁਮਾਰ ਬਹਿਲ ਪ੍ਰਧਾਨ ਮੱਲਾਂਵਾਲਾ, ਆਸ਼ਾ ਸ਼ਰਮਾ, ਰੋਸ਼ਨ ਲਾਲ ਮਨਚੰਦਾ, ਮਨਜੀਤ ਸਿੰਘ ਜੇ ਈ, ਰਵੀ ਕੁਮਾਰ, ਬਲਵਿੰਦਰ ਪਾਲ ਸ਼ਰਮਾਂ ਪ੍ਰਧਾਨ ਫਿਰੋਜ਼ਪੁਰ, ਤਲਵਿੰਦਰ ਕੌਰ, ਕੰਵਰਜੀਤ ਸਿੰਘ, ਬਰਿੱਜ਼ ਭੂਸ਼ਨ ,ਜਸਬੀਰ ਸਿੰਘ ਪ੍ਰਧਾਂਨ ਮਮਦੋਟ, ਸੁਖਦੇਵ ਸਿੰਘ ਸੰਗਮ, ਬੀ ਆਰ ਸ਼ਰਮਾ, ਜਗਦੀਸ਼ ਥਿੰਦ ਗੁਰੂਹਰਸਹਾਏ, ਸੁਖਦੇਵ ਸਿੰਘ ਗਿੱਲ ਪ੍ਰਧਾਨ ਮੁੱਦਕੀ, ਭੁਪਿੰਦਰ ਸਿੰਘ ਪੱਤਰਕਾਰ ਮੁੱਦਕੀ, ਅਤੇ ਪ੍ਰੇਮ ਮਨਚੰਦਾ ਸਮੇਤ ਹੋਰ ਟੀਮ ਮੈਂਬਰ ਮੋਜੂੁਦ ਸਨ।

Today Now News

RELATED ARTICLES
- Advertisment -

POPULAR POSTS