17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐਸ.ਪੀ. ਸਿੰਘ ਓਬਰਾਏ ਵੱਲੋਂ...

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐਸ.ਪੀ. ਸਿੰਘ ਓਬਰਾਏ ਵੱਲੋਂ ਆਈ.ਆਈ.ਟੀ. ਨੂੰ 2 ਲੱਖ 50 ਰੁਪਏ ਦਾ ਚੈੱਕ ਭੇਂਟ

ਆਈ.ਆਈ.ਟੀ. ਰੋਪੜ ਦੇ ਡਾਇਰੈਕਟਰ ਪੋ੍ਰਫੈਸਰ ਰਾਜੀਵ ਅਹੂਜਾ ਨੂੰ ਭੇਂਟ ਕੀਤਾ ਗਿਆ ਚੈੱਕ
ਪ੍ਰੋਫੈਸਰ ਰਾਜੀਵ ਅਹੂਜਾ ਵੱਲੋਂ ਡਾ. ਐਸ.ਪੀ. ਸਿੰਘ ਓਬਰਾਏ ਦਾ ਇਸ ਨਿਰਵਿਘਨ ਸੇਵਾ ਲਈ ਤਹਿ ਦਿੱਲੋਂ ਧੰਨਵਾਦ

ਫਿਰੋਜ਼ਪੁਰ 14 ਜੁਲਾਈ (ਹਰਜਿੰਦਰ ਸਿੰਘ ਕਤਨਾ ) : ਹਰ ਔਖੀ ਘੜੀ ਵੇਲੇ ਸਮਾਜ ਸੇਵਾ ਦੇ ਵੱਖ-ਵੱਖ ਖੇਤਰਾਂ ‘ਚ ਸਭ ਤੋਂ ਅੱਗੇ ਹੋ ਕੇ ਮਸਾਲੀ ਸੇਵਾ ਕਾਰਜ ਨਿਭਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਇੱਕ ਵਾਰ ਮੁੜ ਇਸ ਔਖੀ ਘੜੀ ਵੇਲੇ ਆਈ.ਆਈ.ਟੀ. ਕਾਲਜ ਰੋਪੜ ਦੇ ਵਿਿਦਆਰਥੀਆਂ, ਪ੍ਰੋਫੈਸਰਾਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਮੋਹਰੀ ਹੋ ਕੇ ਪਿੱਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣਾ ਵੱਡਮੁਲਾ ਯੋਗਦਾਨ ਪਾਇਆ ਹੈ। ਇਸੇ ਤਹਿਤ, ਡਾ. ਐੱਸ.ਪੀ. ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠਲੇ ਸਰਬੱਤ ਦਾ ਭੱਲਾ ਚੈਰੀਟੇਬਲ ਟਰੱਸਟ ਦੇ ਡਾਇਰੈਕਟਰ ਡਾ. ਆਰ.ਐਸ. ਅਟਵਾਲ ਅਤੇ ਰੋਪੜ ਇਕਾਈ ਦੇ ਪ੍ਰਧਾਨ ਜੇ .ਕੇ .ਜੱਗੀ ਨੇ ਅੱਜ ਆਈ.ਆਈ.ਟੀ. ਰੋਪੜ ਦੇ ਡਾਇਰੈਕਟਰ ਪੋ੍ਰਫੈਸਰ ਰਾਜੀਵ ਅਹੂਜਾ ਨੂੰ 2 ਲੱਖ 50 ਹਜ਼ਾਰ ਰੁਪਏ ਦਾ ਚੈੱਕ 2021 ਸੈਸ਼ਨ ਲਈ ਭੇਂਟ ਕੀਤਾ।

ਸਾਲ 2020 ‘ਚ ਵੀ ਵਿਿਦਆਰਥੀਆਂ ਨੂੰ ਸੰਨੀ ਓਬਰਾਏ ਬੈਸਟ ਐਮ.ਟੈਕ. ਥੀਸਿਸ ਐਵਾਰਡ ਇੱਕ ਲੱਖ ਰੁਪਏ, ਪ੍ਰੋਫੈਸਰਜ਼ ਲਈ ਸੰਨੀ ਓਬਰਾਏ ਬੈਸਟ ਟੀਚਰ ਐਵਾਰਡ ਇੱਕ ਲੱਖ ਰੁਪਏ ਅਤੇ ਸੰਨੀ ਓਬਰਾਏ ਸਟੂਡੈਂਟਸ ਲੀਡਰਸ਼ਿਪ ਐਵਾਰਡ ਸਮਾਜ ਸੇਵਾ ਜਾਂ ਸਰੀਰਕ ਤੌਰ ‘ਤੇ ਅਪਾਹਜ ਵਿਿਦਆਰਥੀਆਂ ਦੀ ਸਹਾਇਤਾ ਲਈ 50 ਹਜ਼ਾਰ ਰੁਪਏ ਦਿੱਤੇ ਗਏ ਸਨ।

ਸਰਬੱਤ ਦਾ ਭੱਲਾ ਚੈਰੀਟੇਬਲ ਟਰੱਸਟ ਵੱਲੋਂ ਇਹ ਐਵਾਰਡ ਲਗਾਤਾਰ ਹੀ ਜਾਰੀ ਰਹਿਣਗੇ ਤਾਂ ਕਿ ਵਿਿਦਆਰਥੀ, ਅਧਿਆਪਕ ਅਤੇ ਪੋ੍ਰਫੈਸਰ ਆਪਣੀ ਹੋਰ ਲਗਨ ਤੇ ਮਿਹਨਤ ਨਾਲ ਆਪਣਾ, ਆਪਣੇ ਸੂਬੇ ਦਾ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ।

ਇਸ ਮੌਕੇ, ਹਰਜਿੰਦਰ ਸਿੰਘ ਚੀਮਾ ਸੈਨੇਟ ਮੈਂਬਰ ਬੋਰਡ ਆਈ.ਆਈ.ਟੀ. ਰੋਪੜ, ਪ੍ਰੋਫੈਸਰ ਸੀ. ਰੈਡੀ ਇੰਟਰਨੈਸ਼ਨਲ ਰਿਲੇਸ਼ਨਸ਼ਿੱਪ ਸੀ.ਐਲ.ਏ., ਡਾ. ਆਰ.ਐਸ. ਪਰਮਾਰ ਸੀ.ਐਲ.ਏ. ਕਨਵੀਨਰ., ਇੰਦਰਪਾਲ ਸਿੰਘ ਚੱਢਾ ਜਨਰਲ ਸਕੱਤਰ ਸੀ.ਐਲ.ਏ., ਡਾ. ਭੁੱਲਰ ਆਦਿ ਹਾਜ਼ਿਰ ਸਨ। ਇਸ ਮੌਕੇ, ਪ੍ਰੋਫੈਸਰ ਰਾਜੀਵ ਅਹੂਜਾ ਡਾਇਰੈਕਟਰ ਆਈ.ਆਈ.ਟੀ. ਰੋਪੜ ਵੱਲੋਂ ਡਾ. ਐਸ.ਪੀ. ਸਿੰਘ ਓਬਰਾਏ ਦਾ ਇਸ ਨਿਰਵਿਘਨ ਸੇਵਾ ਲਈ ਤਹਿ ਦਿੱਲੋਂ ਧੰਨਵਾਦ ਕੀਤਾ।

Today Now News

RELATED ARTICLES
- Advertisment -

POPULAR POSTS