17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੰਜਾਬ ਕਾਂਗਰਸ ਦੇ ਸਟੇਟ ਵਾਈਸ ਪ੍ਰਧਾਨ ਕੇਵਲ ਢਿੱਲੋਂ ਵਲੋਂ ਬਰਨਾਲਾ ਦੇ 232...

ਪੰਜਾਬ ਕਾਂਗਰਸ ਦੇ ਸਟੇਟ ਵਾਈਸ ਪ੍ਰਧਾਨ ਕੇਵਲ ਢਿੱਲੋਂ ਵਲੋਂ ਬਰਨਾਲਾ ਦੇ 232 ਯੋਗ ਗਰੀਬ ਪਰਿਵਾਰਾ ਨੂੰ ਕੱਚੇ ਘਰਾ ਤੋਂ ਪੱਕੇ ਘਰ ਬਣਾਉਣ ਲਈ ਸੈਕਸ਼ਨ ਲੈਟਰ ਦਿੱਤੇ ਗਏ।

ਅਕਾਲੀਆਂ ਵਾਂਗੂੰ ਮੀਡਿਆ ਚ ਝੂਠੀਆਂ ਸੁਰਖੀਆਂ ਨਹੀਂ ਲਗਵਾਈਆਂ ਸਾਰਾ ਪੰਜਾਬ ਜਾਣਦਾ ਹੈ ਕਿ ਕਰੋੜਾਂ ਦੇ ਵਿਕਾਸ ਹੋਣ ਸਦਕਾ ਬਰਨਾਲੇ ਜਿਲੇ ਦੀ ਤਸਵੀਰ ਬਦਲ ਚੁੱਕੀ ਹੈ : ਢਿੱਲੋਂ

ਬਰਨਾਲਾ (ਕਰਨਪਰੀਤ ਧੰਦਰਾਲ) : ਪੰਜਾਬ ਕਾਂਗਰਸ ਕਮੇਟੀ ਦੇ ਵਾਈਸ ਪ੍ਹਧਾਨ ਬਰਨਾਲਾ ਹਲਕੇ ਤੋਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਮਜਬੂਤ ਦਾਵੇਦਾਰ ਸ. ਕੇਵਲ ਢਿੱਲੋਂ ਵਲੋਂ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਸੂਬੇ ਦੇ ਬੇ ਘਰਾਂ ਪਰਿਵਾਰਾਂ ਲਈ ਪੰਜਾਬ ਕਾਂਗਰਸ ਦੀ ਪਾਲਸੀ ਤਹਿਤ ਬਰਨਾਲਾ ਦੇ 232 ਯੋਗ ਗਰੀਬ ਪਰਿਵਾਰਾ ਨੂੰ ਕੱਚੇ ਘਰਾ ਤੋਂ ਪੱਕੇ ਘਰ ਬਣਾਉਣ ਲਈ ਸੈਕਸ਼ਨ ਲੈਟਰ ਦਿੱਤੇ ਗਏ। ਉਹਨਾਂ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਦੇ ਬੱਬਰਸ਼ੇਰ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਲਕਾ ਬਰਨਾਲਾ ਦੇ ਵਿਕਾਸ ਲਈ ਖ਼ਜ਼ਾਨੇ ਦਾ ਮੁਹੰ ਖੋਲ੍ਹਦਿਆਂ 200 ਕਰੋੜ ਤੋਂ ਵੱਧ ਦੀਆਂ ਗਰਾਂਟਾਂ ਦਿੱਤੀਆਂ ਤੇ ਅਕਾਲੀਆਂ ਦੇ ਝੂਠੇ ਆਗੂਆਂ ਵਾਂਗੂੰ ਮੀਡਿਆ ਚ ਝੂਠੀਆਂ ਸੁਰਖੀਆਂ ਨਹੀਂ ਲਗਵਾਈਆਂ ਅੱਜ ਬਰਨਾਲੇ ਸਮੇਤ ਸਾਰਾ ਪੰਜਾਬ ਜਾਣਦਾ ਹੈ ਕਿ ਕਰੋੜਾਂ ਦੇ ਵਿਕਾਸ ਹੋਣ ਸਦਕਾ ਬਰਨਾਲੇ ਜਿਲੇ ਦੀ ਤਸਵੀਰ ਬਦਲ ਚੁੱਕੀ ਹੈ ਕੋਈ ਫੋਕੇ ਡਰਾਮੇ ਨਹੀਂ ਜਲਦ ਹੀ ਪੰਜਾਬ ਦਾ ਸੁਪ੍ਰਸਪੇਸਿਲਿਟੀ ਹਸਪਤਾਲ ਬਣ ਕੇ ਤਿਆਰ ਹੋ ਜੇਵੇਗਾ
ਕੇਵਲ ਢਿੱਲੋਂ ਨੇ ਡੰਕੇ ਦੀ ਚੋਟ ਤੇ ਅਕਾਲੀਆਂ ਨੂੰ ਚੈਲੰਜ ਕਰਦਿਆਂ ਕਿਹਾ ਕਿ ਢਿੱਲੋਂ ਬਰਨਾਲਾ ਵਾਸੀਆਂ ਦੀ ਹਿੰਮਤ ਤੇ ਸਮਰਪਣ ਸ਼ਕਤੀ ਤਹਿਤ ਕੰਮ ਤੇ ਵਿਕਾਸ ਕਰਵਾਉਣ ਚ ਕੋਈ ਕਸਰ ਬਾਕੀ ਨਹੀਂ ਛੱਡੇਗਾ ਤੇ ਅਕਾਲੀ ਦੱਸਣ ਕਿ ਦਸਾਂ ਸਾਲਾਂ ਚ ਕੇਹੜਾ ਪਹਾੜੋਂ ਪੱਥਰ ਲਿਆਏ ਬੜੀ ਸ਼ਰਮ ਦੀ ਗੱਲ ਹੈ ਕਿ ਮੇਰੇ ਵਲੋਂ ਸਰਕਾਰ ਤੋਂ ਪਾਸ ਕਰਵਾਇਆ ਤਕਨੀਕੀ ਕਾਲਜ ਇਕ ਅਨਪੜ੍ਹ ਹਲਕਾ ਇੰਚਾਰਜ ਅਖਵਾਉਂਦੇ ਆਗੂ ਦੀ ਦੀ ਨਾਸਮਝੀ ਕਾਰਨ ਬਡਬਰ ਪਿੰਡ ਚਲਾ ਗਿਆ ਜਿਹੜਾ ਬਰਨਾਲਾ ਹਲਕੇ ਚ ਬਣਨਾ ਸੀ ਗੱਲਾਂ ਕਰਦੇ ਵਿਕਾਸ ਦੀਆਂ ! ਕੇਵਲ ਸਿੰਘ ਢਿੱਲੋਂ ਨੇ ਕਰੀਬ ਸਾਢੇ 3 ਕਰੋੜ ਦੀ ਲਾਗਤ ਨਾਲ ਬਣਨ ਵਾਲੇ 232 ਘਰਾਂ ਨੂੰ ਸੈਕਸਨ ਲੈਟਰ ਵੰਡੇ । ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸਰਮਾ,ਬੀਬੀ ਸੁਰਿੰਦਰ ਕੌਰ ਵਾਲੀਆ, ਜੀਵਨ ਕੁਮਾਰ ਬਾਂਸਲ ਚੇਅਰਮੈਨ ਮਾਰਕੀਟ ਕਮੇਟਂੀ ਧਨੌਲਾ, ਹਰਦੀਪ ਸਿੰਘ ਸੋਢੀ ਪ੍ਰਧਾਨ ਜਿਲਾ ਯੂਥ ਕਾਂਗਰਸ, ਰਜਨੀਸ ਕੁਮਾਰ ਬਾਂਸਲ ਮੀਤ ਪ੍ਰਧਾਨ ਨਗਰ ਕੌਂਸਲ ਧਨੌਲਾ, ਗੁਰਜੀਤ ਸਿੰਘ ਰਾਮਣਵਾਸੀਆ ਪ੍ਰਧਾਨ ਨਗਰ ਕੌਂਸਲ ਬਰਨਾਲਾ, ਨਰਿੰਦਰ ਗਰਗ ਕ ਨੀਟਾ ਮੀਤ ਪ੍ਰਧਾਨ ਨਰਗ ਕੌਂਸਲ ਬਰਨਾਲਾ, ਕੌਂਸਲਰ ਜੌਂਟੀ ਮਾਨ, ਜੱਗਾ ਸੇਖਾ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS