ਜ਼ਿਲ੍ਹਾ ਫਿਰੋਜ਼ਪੁਰ ਦੀ ਇਕਾਈ ਵੱਲੋਂ ਸਿਵਲ ਸਰਜਨ ਫਿਰੋਜ਼ਪੁਰ ਨੂੰ ਆਪਣੀ ਮੰਗਾਂ ਦੇ ਸਬੰਧ ਵਿੱਚ ਮੰਗ ਪੱਤਰ ਦਿੱਤਾ ਗਿਆ

ਫਿਰੋਜ਼ਪੁਰ (ਹਰਪ੍ਰੀਤ ਸਿੰਘ) : ਵਿਚ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਮੋਨਿਕਾ ਬੇਦੀ ਨੇ ਦੱਸਿਆ ਕਿ 8.7.2021 ਨੂੰ ਯੂਨੀਅਨ ਵੱਲੋਂ ਚੰਡੀਗਡ਼੍ਹ ਵਿਖੇ ਧਰਨੇ ਦਾ ਐਲਾਨ ਕੀਤਾ ਗਿਆ ਸੀ ਜਦੋਂ ਕਿ ਵਿਭਾਗ ਵੱਲੋਂ ਮੀਟਿੰਗ ਦਾ ਸਮਾਂ ਦੇ ਕੇ ਮੰਗਾਂ ਨਾ ਮੰਨੀਆਂ ਗਈਆਂ ਅਤੇ 13 ਜੁਲਾਈ ਨੂੰ ਪਟਿਆਲੇ ਹੋਣ ਵਾਲੇ ਧਰਨੇ ਨੂੰ ਟਾਲਣ ਲਈ ਮੀਟਿੰਗ ਕੀਤੀ ਗਈ ਮੀਟਿੰਗ ਵਿਚ ਅਫਸਰ ਸਹਿਬਾਨ ਵੱਲੋਂ ਰੈਗੂਲਰ ਕਰਨ ਸੰਬੰਧੀ ਜੋ ਕੁਮੈਂਟ ਮੰਗੇ ਗਏ ਸਨ ਉਹ ਸਟੇਟ ਬਾਡੀ ਵੱਲੋਂ ਵਿਭਾਗ ਨੂੰ ਭੇਜ ਦਿੱਤੇ ਗਏ ਹਨ ਅਤੇ ਸਟੇਟ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਤੇਰਾਂ ਜੁਲਾਈ ਨੂੰ ਪਟਿਆਲੇ ਲਗਾਏ ਜਾਣ ਵਾਲੇ ਧਰਨੇ ਨੂੰ ਅਗਲੀ ਮੀਟਿੰਗ ਤੱਕ ਟਾਲ ਦਿੱਤਾ ਜਾਵੇ ਅਤੇ ਤੇਰਾਂ ਜੁਲਾਈ ਸਮੂਹ ਸਿਵਲ ਸਰਜਨਾਂ ਨੂੰ ਮੰਗ ਪੱਤਰ ਦਿੱਤੇ ਜਾਣ ਅਤੇ ਸਰਕਾਰ ਖ਼ਿਲਾਫ਼ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਜਾਵੇ ਇਸੇ ਲੜੀ ਦੇ ਤਹਿਤ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੀ ਇਕਾਈ ਵੱਲੋਂ ਸਿਵਲ ਸਰਜਨ ਫਿਰੋਜ਼ਪੁਰ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਜਲਦ ਤੋਂ ਜਲਦ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਅਧੀਨ ਕੰਮ ਕਰਦੇ ਸਮੂਹ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡੇ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ ਹੋਰਨਾਂ ਤੋਂ ਇਲਾਵਾ ਇਸ ਵਿਚ ਸ਼ੈਲੀ ਪ੍ਰਵੀਨ ਅਮਨ ਸ਼ਰਮਾ ਕਿਰਨ ਸੁਖਰਾਜ ਪੁਨੀਤਾ ਸੰਨੀ ਬਾਂਸਲ ਅੰਜਨਾ ਸ਼ਰਮਾ ਬੰਧਨਾ ਹਰੀਸ਼ ਇਕਬਾਲ ਗੁਰੂ ਹਰਸਹਾਏ ਲਖਵੀਰ ਸਿੰਘ ਓਐਸਟੀ ਸੈਂਟਰ ਮਨਪ੍ਰੀਤ ਕੌਰ ਰਜਨੀ ਬਾਲਾ ਸੁਨੀਤਾ ਆਦਿ ਹਾਜ਼ਰ ਸਨ





