17.4 C
Chandigarh

TODAY NOW NEWS

Friday, March 20, 2026
HomePOLITICSਬਰਨਾਲਾ ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ

ਬਰਨਾਲਾ ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ

20 ਦੇ ਕਰੀਬ ਪਰਿਵਾਰ ਆਮ ਆਦਮੀ ਅਤੇ ਕਾਂਗਰਸ ਨੂੰ ਛੱਡ ਸ਼ੋਮਣੀ ਅਕਾਲੀ ਦਲ ਚ ਹੋਏ ਸ਼ਾਮਿਲ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਬਰਨਾਲਾ ਚ ਉਸ ਸਮੇ ਆਪ ਨੂੰ ਵੱਡਾ ਝਟਕਾ ਲੱਗਿਆ ਜਦੋਂ ਵਾਰਡ ਨੰ:24 ਵਿਚ ਬਾਬਾ ਦੀਪ ਸਿੰਘ ਨਗਰ ਬਰਨਾਲਾ ਵਿਖੇ ਸ਼ੋ੍ਮਣੀ ਅਕਾਲੀ ਦਲ ਬਰਨਾਲਾ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਦੀ ਅਗਵਾਈ ਵਿੱਚ 20 ਦੇ ਕਰੀਬ ਪਰਿਵਾਰ ਆਮ ਆਦਮੀ ਅਤੇ ਕਾਂਗਰਸ ਨੂੰ ਛੱਡ ਸ਼ੋਮਣੀ ਅਕਾਲੀ ਦਲ ਚ ਹੋਏ ਸ਼ਾਮਿਲ! ਇਸ ਮੌਕੇ ਕੁਲਵੰਤ ਕਾਂਤਾ ਨੇ ਦੱਸਿਆ ਕਿ ਪਾਰਟੀ ਦੇ ਜੁਝਾਰੂ ਐਮ ਸੀ ਰਛਪਾਲ ਸਿੰਘ ਗੋਗੀ,ਸੁੱਖੀ ਮੌੜ,ਸ਼ੀਰਾ ਡੋਲਟ ਦੀ ਪ੍ਰੇਰਣਾ ਸਦਕਾ 20 ਦੇ ਕਰੀਬ ਪਰਿਵਾਰ ਬਾਈ ਨਿਰਮਲ ਸਿੰਘ ਦੇ ਰੱਖੇ ਪ੍ਰਗਰਾਮ ਤਹਿਤ ਆਮ ਆਦਮੀ ਅਤੇ ਕਾਂਗਰਸ ਨੂੰ ਛੱਡ ਸ਼ੋਮਣੀ ਅਕਾਲੀ ਦਲ ਚ ਸ਼ਾਮਿਲ ਹੋਏ ਹਨ ਜਿਹਨਾਂ ਨੇ ਅਕਾਲੀ ਦਲ ਦੀਆਂ ਨੀਤੀਆਂ ਨਾਲ ਸਹਿਮਤੀ ਦਿੰਦਿਆਂ ਅਕਾਲੀ ਦਲ ਦੀ ਤੱਕੜੀ ਦਾ ਵਜਨ ਵਧਾਇਆ ਹੈ ਜਿਨ੍ਹਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ! ਇਸ ਸਮੇਂ ਜਿਲ੍ਹਾ ਪ੍ਰਧਾਨ ਸ਼ਹਿਰੀ ਯਾਦਵਿੰਦਰ ਬਿੱਟੂ ਦੀਵਾਨਾ,ਇਸਤਰੀ ਅਕਾਲੀ ਦਲ ਦੀ ਜਿਲ੍ਹਾ ਸ਼ਹਿਰੀ ਪ੍ਰਧਾਨ ਬੀਬੀ ਜਸਵੀਰ ਕੌਰ ਭੋਤਨਾਂ,ਐਸੀ ਵਿੰਗ ਦੇ ਪ੍ਰਧਾਨ ਧਰਮ ਸਿੰਘ ਫ਼ੌਜੀ,ਬੀ ਸੀ ਵਿੰਗ ਦੇ ਪ੍ਰਧਾਨ ਜਸਵੀਰ ਸਿੰਘ ਗੱਖੀ ਐਮ ਸੀ ਦੀਪਾਂ ਰਾਣੀ ਨੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਤੇ ਪਾਰਟੀ ਵਿੱਚ ਹਮੇਸਾਂ ਸਾਥ ਦੇਣ ਦਾ ਭਰੋਸਾ ਦਵਾਇਆ ! ਇਸ ਮੌਕੇ ਰਾਜਿੰਦਰ ਸਿੰਘ,,ਗੋਪੀ ਸਿੰਘ ,,ਧਿਆਨ ਸਿੰਘ, ਪੱਪੂ ਸਿੰਘ,,ਮਲਕੀਤ ਸਿੰਘ, ਆਕਾਸ਼ਦੀਪ ਸਿੰਘ,ਅਮਰਜੀਤ ਸਿੰਘ,ਵਿਸ਼ਾਲ ਸਿੰਘ,ਗੁਰਪ੍ਰੀਤ ਸਿੰਘ, ਲਵਦੀਪ ਸਿੰਘ, ਗੁਰਿੰਦਰ ਸਿੰਘ ,ਬੀਬੀ ਮਾਲਾ ਕੌਰ,ਬੀਬੀ ਪਰਕਾਸ਼ ਕੌਰ,ਬੀਬੀ ਪਰਮਜੀਤ ਕੌਰ ,ਬੀਬੀ ਸ਼ਿੰਦਰ ਕੌਰ ,ਬੀਬੀ ਬਲਜੀਤ ਕੌਰ ਪ੍ਰਿਆ ਰਾਣੀ ਆਦਿ ਹਾਜ਼ਿਰ ਸਨ

Today Now News

RELATED ARTICLES
- Advertisment -

POPULAR POSTS