ਦੂਜੀਆਂ ਪਾਰਟੀਆਂ ਦੇ ਵੱਡੀ ਗਿਣਤੀ ਵਿਚ ਆਗੂ ਵਰਕਰ ਸ਼ੋਮਣੀ ਅਕਾਲੀ ਦਲ ਸੰਯੁਕਤ ਨਾਲ ਹੱਥ ਮਿਲਾਉਣ ਲਈ ਤਿਆਰ ਬੈਠੇ ਹਨ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਅਗਾਮੀ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਸ਼ੋਮਣੀ ਅਕਾਲੀ ਦਲ ਸੰਯੁਕਤ ਦੇ ਹਲਕਾ ਬਰਨਾਲਾ ਤੋਂ ਜਿਲਾ ਪ੍ਰਧਾਨ ਰਵਿੰਦਰ ਸਿੰਘ ਰੰਮੀ ਢਿੱਲੋਂ ਦਾ ਨਾਮ ਚਰਚਾ ਵਿਚ ਆਉਣ ਕਾਰਨ ਹਲਕਾ ਬਰਨਾਲਾ ਖਲਬਲੀ ਮੱਚਣ ਨਾਲ ਹੁਣ ਇੱਕ ਜਾਂ ਦੋ ਨਹੀਂ ਤਿੰਨ-ਤਿੰਨ ਢਿੱਲੋਂਆਂ ਚ ਮੁਕਾਬਲਾ ਹੋਵੇਗਾ.! ਜਿਕਰਯੋਗ ਹੈ ਕਿ ਬਰਨਾਲਾ ਦਾ ਇਹ ਢਿੱਲੋਂ ਪਰਿਵਾਰ ਢੀਂਡਸਾ ਖੇਮੇ ਦੇ ਅਤਿ ਨੇੜਲੇ ਰੰਮੀ ਢਿੱਲੋਂ ਦਾ ਕੱਦ ਸ਼ੋਮਣੀ ਅਕਾਲੀ ਦਲ ਬਾਦਲ ਵਿਚ ਵਿਚਰਦਿਆਂ ਵੀ ਹਮੇਸ਼ਾ ਟਾਪ ਤੇ ਰਿਹਾ ਭਾਵੇਂ ਉਹ ਮੇਂਬਰ ਪਾਰਲੀਮੈਂਟ, ਵਿਧਾਨ ਸਭਾ ਜਾਂ ਪੰਚਾਇਤੀ ਜਾਂ ਨਗਰ ਕੌਂਸਲ ਦੀਆਂ ਚੋਣਾਂ ਹੋਣ ਢਿੱਲੋਂ ਪਰਿਵਾਰ ਦਾ ਡੰਕਾ ਵੱਜਦਾ ਰਿਹਾ ਹੈ ! ਜਿਲਾ ਬਰਨਾਲਾ ਚ ਉਡਦੀ ਉਡਦੀ ਚਰਚਾ ਤਹਿਤ ਸ਼ੋਮਣੀ ਅਕਾਲੀ ਦਲ ਸੰਯੁਕਤ ਅਹੁਦੇਦਾਰਾਂ ਤੇ ਪਾਰਟੀ ਦੇ ਨਾਮਵਰ ਆਗੂਆਂ ਦੀ ਅਹਿਮ ਮੀਟਿੰਗ ਕੱਲ ਸਂਗਰੂਰ ਵਿਖੇ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਪਾਰਟੀ ਦੀ ਮਜ਼ਬੂਤੀ ਲਈ ਖੁੱਲਕੇ ਵਿਚਾਰ ਵਟਾਂਦਰਾ ਕਰਦਿਆਂ ਪਾਰਟੀ ਨੂੰ ਪਿੰਡ ਪੱਧਰ ਤਕ ਮਜ਼ਬੂਤ ਕਰਨ ਲਈ ਅਹਿਦ ਲਿਆ ਗਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼ੋਮਣੀ ਅਕਾਲੀ ਦਲ ਸੰਯੁਕਤ ਨੂੰ ਸਰਗਰਮੀਆਂ ਸ਼ੁਰੂ ਕਰਦਿਆਂ ਹੀ ਰੰਮੀ ਢਿੱਲੋਂ ਵਰਗੇ ਆਗੂਆਂ ਨੂੰ ਲੋਕਾਂ ਦਾ ਜੋ ਭਰਵਾਂ ਹੁੰਗਾਰਾ ਮਿਲਿਆ ਹੈ ਇਹ ਪਾਰਟੀ ਦੀ ਸਫ਼ਲਤਾ ਵੱਲ ਅਹਿਮ ਕਦਮ ਹੈ। ਉਨ੍ਹਾਂ ਵਰਕਰਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਉਤਸ਼ਾਹਤ ਕਰਦਿਆ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜਲਦੀ ਹੀ ਪੰਜਾਬ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰਖਕੇ ਅਜਿਹਾ ਪ੍ਰੋਗਰਾਮ ਲੈ ਕੇ ਆ ਰਿਹਾ ਹੈ, ਜਿਸ ਨਾਲ ਪੰਜਾਬ ਦੇ ਗਹਿਰੇ ਹੋਏ ਸੰਕਟ ਦਾ ਹੱਲ ਸੰਭਵ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਇਸ ਵੇਲੇ ਬਿਜਲੀ ਸੰਕਟ ਤੋਂ ਇਲਾਵਾ ਵਿੱਤੀ ਸੰਕਟ, ਖੇਤੀਬਾੜੀ ਸੰਕਟ, ਬੇਰੁਜ਼ਗਾਰੀ ਅਤੇ ਮਾੜੀਆਂ ਸਿਹਤ ਸਹੂਲਤਾਂ ਨਾਲ ਜੂਝ ਰਿਹਾ ਹੈ ਅਤੇ ਪੰਜਾਬ ਹਰ ਖੇਤਰ ਅੰਦਰ ਪਛੜਦਾ ਜਾ ਰਿਹਾ ਹੈ। ਸ਼੍ਰੀ ਢੀਂਡਸਾ ਨੇ ਇੰਨ੍ਹਾਂ ਸੰਕਟਾਂ ਲਈ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਜ਼ਿਮੇਂਵਾਰ ਦੱਸਿਆ।
ਓਧਰ ਰੰਮੀ ਢਿੱਲੋਂ ਨੇ ਕਿਹਾ ਨੇ ਕਿਹਾ ਕਿ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਡੰਕਾ ਵਜਾ ਦਿੱਤਾ ਹੈ ਦੂਜੀਆਂ ਪਾਰਟੀਆਂ ਦੇ ਵੱਡੀ ਗਿਣਤੀ ਵਿਚ ਆਗੂ ਵਰਕਰ ਸ਼ੋਮਣੀ ਅਕਾਲੀ ਦਲ ਸੰਯੁਕਤ ਨਾਲ ਹੱਥ ਮਿਲਾਉਣ ਲਈ ਤਿਆਰ ਬੈਠੇ ਹਨ ਜਿਸ ਦਾ ਖੁਲਾਸਾ ਜਲਦ ਹੋਵੇਗਾ ਉਹਨਾਂ ਸਾਫ ਕਿਹਾ ਕਿ ਪੰਜਾਬ ਨੂੰ ਇਸ ਵੇਲੇ ਅਜਿਹੀ ਲੀਡਰਸ਼ਿਪ ਦੀ ਲੋੜ੍ਹ ਹੈ ਜੋ ਆਪਣੇ ਨਿੱਜੀ ਮੁਫ਼ਾਦਾਂ ਲਈ ਸਿਆਸਤ ਕਰਨ ਵਾਲੇ ਆਗੂਆਂ ਤੋਂ ਪਾਸਾ ਵਟਕੇ ਰਾਜਨੀਤੀ ਨੂੰ ਆਮ ਜਨਤਾ ਦੇ ਹਿੱਤਾਂ ਵਿਚ ਵਰਤਣ ਵਾਲੇ ਆਗੂਆਂ ਨੂੰ ਅੱਗੇ ਲੈ ਕੇ ਆਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਕੈਪਟਨ, ਬਾਦਲ ਤੇ ਭਾਜਪਾ ਨੂੰ ਸਬਕ ਸਿਖਾਉਣ ਦੇ ਰੌਂਅ ਵਿਚ ਹਨ, ਜੋ ਪਾਰਟੀ ਦਾ ਹੁਕਮ ਹੋਵੇਗਾ ਸਿਰ ਮੱਥੇ ਪ੍ਰਵਾਨ ਕਰਕੇ ਦਿਨ ਰਾਤ ਇੱਕ ਕਰਦਿਆਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਕਿਓਂ ਕਿ ਹਮੇਸ਼ਾਂ ਲੋਕਾਂ ਦੇ ਦੁੱਖ ਸੁਖ ਵਿਚ ਵਿਚਰਨ ਵਾਲੇ ਢੀਂਡਸਾ ਸਾਹਿਬ ਦਾ ਰਾਜਨੀਤਕ ਸਫਰ ਚਿੱਟੀ ਚਾਦਰ ਵਾਂਗ ਸਾਫ ਹੈ ਕਿਉਂਕਿ ਲੋਕਾਂ ਨੂੰ ਪਾਰਟੀ ਦੀ ਲੀਡਰਸ਼ਿਪ ਤੇ ਆਗੂਆਂ ਉਪਰ ਪੂਰਨ ਵਿਸ਼ਵਾਸ ਹੈ।



