17.4 C
Chandigarh

TODAY NOW NEWS

Friday, March 20, 2026
HomePOLITICSਅਗਾਮੀ ਵਿਧਾਨ ਸਭਾ ਚੋਣਾਂ ਸੰਬੰਧੀ ਬਸਪਾ ਹਲਕਾ ਮਾਨਸਾ ਦੀ ਭਰਵੀਂ ਮੀਟਿੰਗ ਹੋਈ

ਅਗਾਮੀ ਵਿਧਾਨ ਸਭਾ ਚੋਣਾਂ ਸੰਬੰਧੀ ਬਸਪਾ ਹਲਕਾ ਮਾਨਸਾ ਦੀ ਭਰਵੀਂ ਮੀਟਿੰਗ ਹੋਈ

ਪ੍ਰਧਾਨ ਮਿੱਠੂ ਸਿੰਘ ਭੁਪਾਲ ਨੇ ਉਹਨਾਂ ਦੇ ਗ੍ਰਹਿ ਵਿਖੇ ਕੀਤੀ ਅਗੁਵਾਈ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਮਾਨਸਾ ਦੀ ਇੱਕ ਭਰਵੀਂ ਮੀਟਿੰਗ ਹਲਕਾ ਮਾਨਸਾ ਦੇ ਪ੍ਰਧਾਨ ਮਿੱਠੂ ਸਿੰਘ ਭੁਪਾਲ ਦੀ ਪ੍ਰਧਾਨਗੀ ਹੇਠ ਮਾਨਸਾ ਸਥਿਤ ਉਹਨਾਂ ਦੇ ਗ੍ਰਹਿ ਵਿਖੇ ਹੋਈ। ਮੀਟਿੰਗ ਵਿੱਚ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਆਤਮਾ ਸਿੰਘ ਪਮਾਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਅਤੇ ਅਕਾਲੀ ਬਸਪਾ ਗਠਜੋੜ ਸਬੰਧੀ ਬਸਪਾ ਬੁਲਾਰਿਆਂ ਨੇ ਆਪਣੇ-ਆਪਣੇ ਵਿਚਾਰ ਰੱਖੇ। ਲੱਗਭਗ ਸਾਰੇ ਹੀ ਬੁਲਾਰਿਆਂ ਨੇ ਇਸ ਗੱਠਜੋੜ ਨੂੰ ਪਾਰਟੀ ਹਾਈਕਮਾਂਡ ਵੱਲੋਂ ਲਿਆ ਗਿਆ ਸਹੀ ਅਤੇ ਠੀਕ ਫੈਸਲਾ ਮੰਨਦੇ ਹੋਏ ਇਸ ਨੂੰ ਧੁਰ ਅੰਦਰੋਂ ਸਵਿਕਾਰਿਆ ਅਤੇ ਸਮਝੌਤੇ ਦੀ ਪਵਿੱਤਰਤਾ ਨੂੰ ਤਨਦੇਹੀ ਨਾਲ ਨਿਭਾਉਣ ਦਾ ਅਹਿਦ ਲੈਣ ਤੋਂ ਇਲਾਵਾ ਅਨੁਸ਼ਾਸ਼ਨ ਵਿੱਚ ਰਹਿ ਕੇ ਵਿਚਰਨ ਦਾ ਫੈਸਲਾ ਵੀ ਕੀਤਾ। ਇਸ ਸਮੇਂ ਸੀਨੀਅਰ ਆਗੂ ਗੁਰਮੇਲ ਸਿੰਘ ਬੋੜਾਵਾਲ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ, ਸਾਹਿਬ ਕਾਸੀ ਰਾਮ ਅਤੇ ਭੈਣ ਕੁਮਾਰੀ ਮਾਇਆਵਤੀ ਜੀ ਵੱਲੋਂ ਕੀਤੀਆਂ ਕੁਰਬਾਨੀਆਂ ਅਤੇ ਤਿਆਗ ਨੂੰ ਯਾਦ ਕਰਦਿਆਂ ਉਹਨਾਂ ਦੇ ਪੈਰ ਚਿੰਨਾਂ ਤੇ ਚੱਲਣ ਦਾ ਸੱਦਾ ਦਿੱਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਤਮਾ ਸਿੰਘ ਪਮਾਰ ਨੇ ਵਿਰੋਧੀਆਂ ਅਤੇ ਆਲੋਚਕਾਂ ਵੱਲੋਂ ਗਠਜੋੜ ਸਬੰਧੀ ਫੈਲਾਏ ਜਾ ਰਹੇ ਕੂੜ ਪ੍ਰਚਾਰ ਅਤੇ ਸ਼ੰਕਾਵਾਂ ਤੋਂ ਪਾਰਟੀ ਵਰਕਰਾਂ ਨੂੰ ਸੁਚੇਤ ਕਰਦਿਆਂ ਹਾਈਕਮਾਂਡ ਦੇ ਆਦੇਸ਼ਾਂ ਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਕਰਨ ਦਾ ਸੱਦਾ ਦਿੱਤਾ। ਇਸ ਤੋਂ ਇਲਾਵਾ ਪਾਰਟੀ ਅਤੇ ਗੱਠਜੋੜ ਦੀ ਮੌਜੂਦਾ ਸਥਿਤੀ ਬਾਰੇ ਵਿਸਥਾਰ ਵਿੱਚ ਵਰਨਣ ਕਰਦੇ ਹੋਏ ਹਾਈਕਮਾਂਡ ਵੱਲੋਂ ਭਵਿੱਖ ਚ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਤਿਆਰ ਬਰ ਤਿਆਰ ਰਹਿਣ ਦੀ ਅਪੀਲ ਵੀ ਕੀਤੀ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੀਨੀਅਰ ਬਸਪਾ ਆਗੂ ਮਾਸਟਰ ਗੁਰਦੇਵ ਸਿੰਘ ਕੋਟ ਧਰਮੂ, ਹਲਕਾ ਮਾਨਸਾ ਦੇ ਪ੍ਰਧਾਨ ਮਿੱਠੂ ਸਿੰਘ ਭੁਪਾਲ, ਸੁਖਦੇਵ ਸਿੰਘ, ਲਾਭ ਸਿੰਘ ਜੋਗਾ, ਸਰਵਰ ਕੁਰੈਸ਼ੀ, ਕਰਮ ਸਿੰਘ, ਡਾਕਟਰ ਗੁਰਦੇਵ ਸਿੰਘ, ਚੇਤ ਸਿੰਘ ਅਕਲੀਆ, ਕ੍ਰਿਸ਼ਨ ਸਿੰਘ, ਮੇਘ ਸਿੰਘ, ਮੇਵਾ ਸਿੰਘ, ਸਤਨਾਮ ਸਿੰਘ ਖੀਵਾ ਦਿਆਲੂ ਵਾਲਾ, ਸੁਖਦੇਵ ਭੀਖੀ, ਮੇਲਾ ਸਿੰਘ ਭੁਪਾਲ, ਬੂਟਾ ਸਿੰਘ, ਜਸਵੰਤ ਸਿੰਘ, ਜੋਗਾ ਸਿੰਘ ਹੋਡਲਾ ਕਲਾਂ ਅਤੇ ਨਾਜਰ ਸਿੰਘ ਮੌਜੂਦ ਸਨ।

Today Now News

RELATED ARTICLES
- Advertisment -

POPULAR POSTS