17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ ਅਤੇ ਵਾਤਾਵਰਣ ਪ੍ਰੇਮੀ ਸੰਤ...

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਅੱਜ ਮੋਗਾ ਦੇ ਵੱਖ ਵੱਖ ਵਾਟਰ ਟਰੀਟਮੈਂਟ ਪਲਾਂਟਾਂ ਦਾ ਜਾਇਜ਼ਾ ਲਿਆ ਗਿਆ

ਸੀਚੇਵਾਲ ਨੇ ਕਿਹਾ ਕਿ ਪੈਸੇ ਤਾਂ ਇਸ ਤੇ ਲਗਾ ਦਿੱਤੇ ਹਨ ਪਰ ਇਸ ਦਾ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੋ ਰਿਹਾ

ਮੋਗਾ (ਹੈਪੀ-ਹਰਪਾਲ) : ਜਿੱਥੇ ਲਗਾਤਾਰ ਵਾਟਰ ਟਰੀਟਮੈਂਟ ਪਲਾਂਟ ਨਾ ਚੱਲਣ ਕਾਰਨ ਲੋਕਾਂ ਨੂੰ ਆ ਰਹੀ ਮੁਸੀਬਤਾਂ ਬਾਰੇ ਵੀ ਜਲਦ ਹੱਲ ਕੱਢਣ ਦੀ ਗੱਲ ਵੀ ਆਖੀ ਗਈ ਤੇ ਦੂਸਰੇ ਪਾਸੇ ਲਗਾਤਾਰ ਪ੍ਰਦੂਸ਼ਿਤ ਹੋ ਰਹੇ ਪਾਣੀ  ਦੇ ਸਬੰਧ ਵਿੱਚ ਵੀ ਚਿੰਤਾ ਜਤਾਈ । ਸੰਗਰੂਰ ਵਿੱਚ ਆ ਰਹੇ ਦੂਸ਼ਿਤ ਪਾਣੀ ਲੈ ਕੇ ਸੰਤ ਸੀਚੇਵਾਲ ਨੇ ਕਿਹਾ ਕਿ ਗ੍ਰੀਨ ਟ੍ਰਿਬਿਊਨਲ ਵੱਲੋਂ ਇਸ ਕੰਪਨੀ ਨੂੰ ਦੋ ਕਰੋੜ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਸੀ ਪਰ ਅਜੇ ਤੱਕ ਉਹ ਵਸੂਲਿਆ ਨਹੀਂ ਗਿਆ. ਇਸ ਲਈ ਸਰਕਾਰ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ. 

ਗੱਲਬਾਤ ਕਰਦਿਆਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸੀਵਰੇਜ ਨਾ ਚੱਲਣ ਕਾਰਨ ਸੀਵਰੇਜ ਦਾ ਪਾਣੀ ਇਸ ਦੇ ਨਾਲ ਨਹੀਂ ਜੋੜਿਆ ਗਿਆ ਪੈਸੇ ਤਾਂ ਇਸ ਤੇ ਲਗਾ ਦਿੱਤੇ ਹਨ ਪਰ ਇਸ ਦਾ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੋ ਰਿਹਾ,ਜੇਕਰ ਇਹ ਟਰੀਟਮੈਂਟ ਪਲਾਂਟ ਸਹੀ ਢੰਗ ਨਾਲ ਚਲਦਾ ਹੈ ਤਾਂ ਖੇਤੀ ਦੇ ਲਈ ਧਰਤੀ ਦੇ ਪਾਣੀ ਨਾਲੋਂ  ਨਾਲੋਂ ਵੀ ਜ਼ਿਆਦਾ ਵਧੀਆ ਇਹ ਪਾਣੀ ਹੋਵੇਗਾ ਅਤੇ ਖਾਦਾਂ ਪਾਉਣ ਦੀ ਵੀ ਨਹੀਂ ਪਵੇਗੀ। ਸੰਤ ਸੀਚੇਵਾਲ ਨੇ ਇਹ ਵੀ ਕਿਹਾ ਕਿ ਜੋ ਲੋਕ ਧਰਤੀ ਦਾ ਪਾਣੀ ਗੰਦਾ ਕਰ ਰਹੇ ਹਨ ਉਹ ਮਨੁੱਖਤਾ ਦੇ ਦੁਸ਼ਮਣ ਹਨ ਅਤੇ ਅਜਿਹੇ ਲੋਕਾਂ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ  ।

ਨੈਸ਼ਨਲ ਗਰੀਨ ਟ੍ਰਿਬਿਊਨਲ ਪੰਜਾਬ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ ਨੇ ਕਿਹਾ ਕਿ ਇਹ ਟਰੀਟਮੈਂਟ 2-3 ਮਹੀਨੇ ਦੇ ਵਿੱਚ ਵਿੱਚ ਚਾਲੂ ਕਰ ਦਿੱਤਾ ਜਾਵੇਗਾ ਇਸ ਦਾ ਟਰੀਟ ਕੀਤਾ ਪਾਣੀ ਜ਼ਮੀਨਾਂ ਨੂੰ ਦਿੱਤਾ ਜਾਏਗਾ ਅਤੇ ਫ਼ਸਲਾਂ ਵੀ ਇਸ ਦੇ ਨਾਲ ਵਧੀਆ ਹੋਵੇਗੀ ਅਤੇ ਜੋ ਧਰਤੀ ਦਾ ਪਾਣੀ ਹੇਠਾਂ ਜਾ ਰਿਹਾ ਹੈ ਉਹ ਵੀ  ਹੌਲੀ ਹੌਲੀ ਉੱਪਰ ਆ ਜਾਵੇਗਾ ।

Today Now News

RELATED ARTICLES
- Advertisment -

POPULAR POSTS