17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਫ਼ਰਦ ਕੇਦਰ ਵਿੱਚ ਕੰਮ ਕਰ ਰਹੇ ਮੁਲਾਜਮਾਂ ਦੁਆਰਾ ਤਨਖਾਹ ਵਿੱਚ ਵਾਧਾ ਕਰਨ...

ਫ਼ਰਦ ਕੇਦਰ ਵਿੱਚ ਕੰਮ ਕਰ ਰਹੇ ਮੁਲਾਜਮਾਂ ਦੁਆਰਾ ਤਨਖਾਹ ਵਿੱਚ ਵਾਧਾ ਕਰਨ ਦੀ ਮੰਗ ਨੂੰ ਲੈ ਕੇ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ

ਫ਼ਰਦ ਕੇਦਰ ਵਿੱਚ ਕੰਮ ਕਰ ਰਹੇ ਮੁਲਾਜਮਾਂ ਵੱਲੋਂ ਪੱਕਾ ਕਰਨ ਅਤੇ ਤਨਖਾਹ ਵਿੱਚ ਵਾਧੇ ਸਬੰਧੀ ਦਿੱਤਾ ਮੰਗ ਪੱਤਰ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸਬ- ਤਹਿਸੀਲ ਝੁਨੀਰ ਵਿਖੇ ਬਣੇ ਫ਼ਰਦ ਕੇਦਰ ਵਿੱਚ ਕੰਮ ਕਰ ਰਹੇ ਮੁਲਾਜਮਾਂ ਦੁਆਰਾ ਤਨਖਾਹ ਵਿੱਚ ਵਾਧਾ ਕਰਨ ਦੀ ਮੰਗ ਨੂੰ ਲੈ ਕੇ ਨਾਇਬ ਤਹਿਸੀਲਦਾਰ ਉਮ ਪ੍ਰਕਾਸ ਜਿੰਦਲ ਨੂੰ ਮੁਲਾਜਮ ਆਗੂ ਸੇਵਕ ਸਿੰਘ ਦੀ ਅਗਵਾਈ ਵਿੱਚ ਮੰਗ ਪੱਤਰ ਸੋਪਿਆ ਗਿਆ ਇਸ ਸਬੰਧੀ ਸੇਵਕ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਤਕਰੀਬਨ 11-12 ਸਾਲਾ ਤੋ ਲਗਾਤਾਰ ਫਰਦ ਕੇਦਰ ਵਿੱਚ ਮਾਲ ਰਿਕਾਰਡ ਕੰਪਿਉਟਰਾਈਜ ਕੰਮ ਬੜੀ ਮਿਹਨਤ ਨਾਲ ਕਰ ਰਹੇ ਹਨ ਅਤੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ,ਪੰਜਾਬ ਸਰਕਾਰ ਦੀ ਕਰਜਾ ਮੁਆਫੀ ਯੋਜਨਾ ,ਮਾਲ ਰਿਕਾਰਡ ਦੀ ਜਮਾਬੰਦੀ ਅਤੇ ਗਿਰਦਾਵਰੀ ਨੂੰ ਆਨਲਾਈਨ ਕਰਨ ਵਿੱਚ ਅਸੀ ਦਿਨ ਰਾਤ ਮਿਹਨਤ ਕੀਤੀ ਹੈ ਪਰ ਇਸ ਦੇ ਬਦਲੇ ਫਰਦ ਕੇਂਦਰ ਦੇ ਮੁਲਾਜਮਾਂ ਨੂੰ ਕੇਵਲ 6440/-ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾ ਰਹੀ ਹੈ ਜੋ ਕਿ ਭਾਰਤ ਸਰਕਾਰ ਦੇ ਲੇਬਰ ਐਕਟ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਘੱਟੋ ਘੱਟ ਉਜਰਤਾਂ ਨਾਲੋ ਵੀ ਘੱਟ ਹੈ ਪਰ ਸਰਕਾਰ ਦੁਆਰਾ ਲਿਆਦੀ ਗਈ ਕੰਪਨੀ ਇਸ ਐਕਟ ਦੀ ਉਲੰਘਨਾ ਕਰ ਰਹੀ ਹੈ ਅਤੇ ਸਰਕਾਰ ਵਲੋ ਇਸ ਕੰਪਨੀ ਤੇ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ , ਉਹਨਾਂ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਉਹਨਾਂ ਨੂੰ ਲੇਬਰ ਐਕਟ ਅਨੁਸਾਰ ਘੱਟੋ –ਘੱਟ ਤਨਖਾਹ ਡੀ. ਸੀ ਰੇਟਾਂ ਤੇ ਕੀਤੀ ਜਾਵੇ ਅਤੇ ਸਰਕਾਰ ਫਰਦ ਕੇਂਦਰਾਂ ਵਿੱਚ ਕੰਮ ਕਰ ਰਹੇ ਉਪਰੇਟਰਾਂ ਨੂੰ ਪੱਕਾ ਕਰਕੇ ਤਨਖਾਹ ਵਿੱਚ ਵਾਧਾ ਕਰੇ ਤਾ ਜੋ ਫਰਦ ਕੇਦਰ ਦੇ ਮੁਲਾਜ਼ਮ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜਾਰਾ ਕਰ ਸਕਣ। ,ਇਸ ਮੌਕੇ ਗੁਰਪਿਆਰ ਸਿੰਘ ,ਵੀਰਪਾਲ ਸਿੰਘ ਸਿੱਧੂ ਆਦਿ ਹਾਜਰ ਸਨ।

Today Now News

RELATED ARTICLES
- Advertisment -

POPULAR POSTS