2022 ਦੀਆਂ ਚੋਣਾਂ ‘ਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਅਕਾਲੀ ਬਸਪਾ ਗਠਜੋੜ ਦੀ ਸਰਕਾਰ ਬਣਨਾ ਤੈਅ ਹੈ।

ਬਰਨਾਲਾ (ਕਰਨਪ੍ਰੀਤ ਧੰਦਰਾਲ) : ਕੈਪਟਨ ਸਰਕਾਰ ਚ :ਪੂਰਾ ਪੰਜਾਬ ਧਰਨਿਆਂ ਦਾ ਸੂਬਾ ਬਣਿਆ ਹੋਇਆ ਹੈ ਤੇ ਮੁਲਾਜ਼ਮਾਂ, ਪੈਨਸ਼ਨਰਾਂ, ਆਂਗਨਵਾੜੀ ਵਰਕਰਾਂ, ਈ.ਟੀ.ਟੀ ਅਧਿਆਪਕਾਂ, ਮਗਨਰੇਗਾ ਵਰਕਰਾਂ, ਕੱਚੇ ਮੁਲਾਜ਼ਮਾਂ ਸਮੇਤ ਹੋਰ ਵੀ ਅਨੇਕਾਂ ਵਰਗਾਂ ਵੱਲੋਂ ਸਰਕਾਰ ਦੇ ਖਿਲਾਫ ਧਰਨੇ ਲਾਏ ਜਾ ਰਹੇ ਹਨ ਪਰ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਕੋਈ ਪਰਵਾਹ ਨਹੀਂ ਕਰ ਰਹੀ। ਮਹਿਲਾਂ ਦੀ ਐਸ਼ਪ੍ਰਸਤੀ ਚ ਡੁੱਬੇ ਕੈਪਟਨ ਨੂੰ ਪੰਜਾਬ ਦਾ ਕੋਈ ਫਿੱਕਰ ਨਹੀਂ ਉਕਤ ਪ੍ਰਗਟਾਵਾ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਵਾਈਸ ਪ੍ਰਧਾਨ ਸਰਦਾਰ ਦਵਿੰਦਰ ਸਿੰਘ ਬੀਹਲਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ! ਉਹਨਾਂ ਕਿਹਾ ਕਿ ਕਾਂਗਰਸ ਦੀ ਮੌਜੂਦਾ ਕੈਪਟਨ ਸਰਕਾਰ ਲੰਮੇ ਲੰਮੇ ਲਾਕੇ ਕੱਟ ਲਾਕੇ ਲੋਕਾਂ ਦੇ ਵੱਟ ਕੱਢ ਰਹੀ ਹੈ ,ਨਾ ਖੇਤੀ ਸੈਕਟਰ ਨਾ ਨਾ ਹੀ ਘਰਾਂ ਨੂੰ ਪੂਰੀ ਬਿਜਲੀ ਦਿੱਤੀ ਜਾ ਰਾਹ i ਹੈ ਅੱਜ ਤੱਕ ਦੇ ਇਤਿਹਾਸ ਦੀ ਸਭ ਤੋਂ ਫੇਲ੍ਹ ਸਰਕਾਰ ਸਾਬਤ ਹੋਈ ਹੈ ਬਿਜਲੀ ਦੀ ਕਿੱਲਤ ਕਾਰਨ ਲੋਕਾਂ ਨੂੰ ਭਾਰੀ ਬਿਜਲੀ ਸੰਕਟ ‘ਚੋਂ ਲੰਘਣਾ ਪੈ ਰਿਹਾ ਹੈ। ਸਰਕਾਰ ਦੇ ਮੰਤਰੀ ਵੱਡੇ ਵੱਡੇ ਘੋਟਾਲੇ ਕਰ ਰਹੇ ਹਨ ਤੇ ਕਰੋੜਾਂ ਨਾਲ ਆਪਣੀਆਂ ਜੇਬਾਂ ਭਰਨ ‘ਚ ਸਾਢੇ ਚਾਰ ਸਾਲ ਲੰਘਾ ਦਿੱਤੇ ਹਨ।
ਹੋਰ ਤਾਂ ਹੋਰ ਚੱਲ ਰਹੀ ਕੋਰੋਨਾ ‘ਦੀ ਮਹਾਮਾਰੀ ਚ ਲੋਕਾਂ ਦੀ ਸਾਰ ਨਾ ਲਈ ਤੇ ਹੀ ਕਿਸੇ ਵੀ ਵਰਗ ਨੂੰ ਕੋਈ ਰਾਹਤ ਪ੍ਰਦਾਨ ਕੀਤੀ। ਉਨ੍ਹਾਂ ਕਿਹਾ ਅੱਜ ਪੰਜਾਬ ‘ਚ ਬਿਜਲੀ ਸੰਕਟ ਲਈ ਸਿੱਧੇ ਤੌਰ ‘ਤੇ ਕਾਂਗਰਸ ਸਰਕਾਰ ਜਿੰਮੇਵਾਰ ਹੈ, ਕਿਉਂਕਿ ਗਰਮੀ ਤੇ ਝੋਨੇ ਦੀ ਬਿਜਾਈ ਦਾ ਪਤਾ ਹੋਣ ਦੇ ਬਾਵਜੂਦ ਬਿਜਲੀ ਸਪਲਾਈ ਸਬੰਧੀ ਸਚੁੱਜੇ ਪ੍ਰਬੰਧ ਕਿਉਂ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਾਂਗਰਸ ਸਰਕਾਰ ਨੂੰ ਆਪਣੇ ਕਲੇਸ਼ ‘ਚੋਂ ਹੀ ਸਮਾਂ ਨਹੀਂ ਮਿਲ ਰਿਹਾ ਕਿ ਉਹ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਤੇ ਪਰੇਸ਼ਾਨੀਆਂ ਵੱਲ ਵੀ ਧਿਆਨ ਦੇ ਸਕੇ।
ਉਨ੍ਹਾਂ ਕਿਹਾ ਕਾਂਗਰਸ ਹੁਣ ਪੰਜਾਬ ‘ਚ ਕੁਝ ਮਹੀਨਿਆਂ ਦੀ ਮਹਿਮਾਨ ਹੈ ਤੇ ਆਉਂਦੀਆਂ ਚੋਣਾਂ ‘ਚ ਕਾਂਗਰਸ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬੀਆਂ ਦੀ ਇੱਕੋ ਇੱਕ ਹਮਦਰਦ ਅਕਾਲੀ ਦਲ ਪਾਰਟੀ ਨੇ ਹਮੇਸ਼ਾ ਹੀ ਲੋਕਾਂ ਦੀ ਸਾਰ ਲਈ ਹੈ ਤੇ ਵਿਰੋਧੀ ਧਿਰ ‘ਚ ਰਹਿੰਦੇ ਹੋਏ ਵੀ ਲੋਕਾਂ ਦੇ ਹੱਕਾਂ ਲਈ ਸ਼ੋ੍ਮਣੀ ਅਕਾਲੀ ਦਲ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਸੰਘਰਸ਼ ਕੀਤਾ ਹੈ। ਉਨ੍ਹਾਂ ਕਿਹਾ ਆਉਂਦੀਆਂ 2022 ਦੀਆਂ ਚੋਣਾਂ ‘ਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਅਕਾਲੀ ਬਸਪਾ ਗਠਜੋੜ ਦੀ ਸਰਕਾਰ ਬਣਨਾ ਤੈਅ ਹੈ।ਉਹਨਾਂ ਨਾਲ ਜਿਲੇ ਦਾ ਯੂਥ ਤੇ ਸੀਨੀਅਰ ਆਗੂ ਮੋਢੇ ਨਾਲ ਮੋਢਾ ਲਾਕੇ ਚੱਲ ਰਹੇ ਹੱਨ





