ਮਾਨਸਾ ਵਿਖੇ ਜਥੇਬੰਦੀ ਦੀ ਮਹੀਨਾਵਾਰ ਮੀਟਿੰਗ ਹੋਈ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਮਿਤੀ 04-07-2021 ਨੂੰ ਸੰਘਰਸ਼ਸੀਲ ਰਿਟਾਇਰ ਕਰਮਚਾਰੀ ਯੂਨੀਅਨ ਜਿਲ੍ਹਾ ਮਾਨਸਾ ਦੇ ਪ੍ਰਦਾਨ ਬਲਦੇਵ ਸਿੰਘ ਰਾਠੀ ਨੇ ਪ੍ਰੈੱਸ ਨੂੰ ਬਿਆਨ ਰਾਹੀਂ ਜਾਣਕਾਰੀ ਦਿੱਤੀ ਕਿ ਮਾਨਸਾ ਵਿਖੇ ਜਥੇਬੰਦੀ ਦੀ ਮਹੀਨਾਵਾਰ ਮੀਟਿੰਗ ਹੋਈ। ਜਿਸ ਵਿੱਚ ਪੰਜਾਬ ਸਰਕਾਰ ਰਾਹੀਂ ਪੇਅ ਕਮਿਸ਼ਨ ਦੀ ਮੁਲਾਜਮ ਵਿਰੋਧੀ ਤੇ ਪੈਨਸ਼ਨਰ ਵਿਰੋਧੀ ਰਿਪੋਰਟ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਸਕੱਤਰ ਸ਼ੇਰ ਸਿੰਘ ਨੇ ਤਰਸ ਆਧਾਰਤ ਨੌਕਰੀ ਅਤੇ ਆਪਣੇ ਚਹੇਤੇ ਮੰਤਰੀਆਂ ਦੇ ਪਰਵਾਰਾਂ ਨੂੰ ਦੇਣਾ ਮੰਗ ਭਾਗਾ ਦੱਸਿਆ। ਬਿਜਲੀ ਮਹਿਕਮੇ ਦੇ ਪਵਨ ਕੁਮਾਰ, ਸਤਪਾਲ, ਗੁਲਾਬ ਸਿੰਘ ਜੀ ਨੇ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਮੁਲਾਜਮ /ਪੈਨਸ਼ਨਰ ਵਿਰੋਧੀ ਪੇਅ ਕਮਿਸ਼ਨ ਦੀ ਰਿਪੋਰਟ ਦੇ ਕਦਮਾਂ ਨੂੰ ਵਾਪਸ ਲੈ ਕੇ 3.01 ਦਾ ਗੁਣਾਕ ਲਾ ਕੇ ਤਨਖਾਹ, ਪੈਨਸ਼ਨਾਂ ਚ ਵਾਧਾ ਕੀਤਾ ਜਾਵੇ, ਤਰਸ ਆਧਾਰਤ ਨੌਕਰੀ ਦਿੱਤੀ ਜਾਵੇ, ਡੀ.ਏ. ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ, ਏਰੀਅਰ ਦਾ ਨਕਦ ਭੁਗਤਾਨ ਕੀਤਾ ਜਾਵੇ, ਭੱਤਿਆਂ ਵਿੱਚ ਵਾਧਾ ਕੀਤਾ ਜਾਵੇ। ਨੌਕਰੀ ਤੋਂ ਹਟਾਏ ਕਾਮੇ ਦੁਬਾਰਾ ਕੰਮ ਤੇ ਰੱਖੇ ਜਾਣ, ਕੱਚੇ ਕਾਮੇ ਪੱਕੇ ਕੀਤੇ ਜਾਣ, ਨਵੀਂ ਰੈਗੂਲਰ ਭਰਤੀ ਕੀਤੀ ਜਾਵੇ।
ਯੂਨੀਅਨ ਰਾਹੀਂ ਵੱਖ -ਵੱਖ ਮਹਿਕਮਿਆਂ ਦੀਆਂ ਜਥੇਬੰਦੀਆਂ ਨੂੰ ਇੱਕਜੁੱਟ ਪਲੇਟ ਫਾਰਮ ਉਸਾਰ ਕੇ ਸੰਘਰਸ਼ ਤੇਜ ਕੀਤਾ ਜਾਵੇ, ਸਾਡੀ ਯੂਨੀਅਨ ਸੰਘਰਸ਼ ਵਿੱਚ ਤਨ-ਮਨ-ਧਨ ਨਾਲ ਸ਼ਾਮਲ ਹੋਵੇਗੀ।




