17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਅਰਦਾਸ ਚੈਰੀਟੇਬਲ ਟਰੱਸਟ ਸਰਦੂਲਗੜ੍ਹ ਵੱਲੋਂ ਸ਼ਹਿਰ ਲਈ ਨਵੀਂ ਐਂਬੂਲੈਂਸ ਦੀ ਸ਼ੁਰੂਆਤ

ਅਰਦਾਸ ਚੈਰੀਟੇਬਲ ਟਰੱਸਟ ਸਰਦੂਲਗੜ੍ਹ ਵੱਲੋਂ ਸ਼ਹਿਰ ਲਈ ਨਵੀਂ ਐਂਬੂਲੈਂਸ ਦੀ ਸ਼ੁਰੂਆਤ

ਡਿਪਟੀ ਕਮਿਸ਼ਨਰ ਨੇ ਐਂਬੂਲੈਂਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਅਰਦਾਸ ਚੈਰੀਟੇਬਲ ਟਰੱਸਟ ਸਰਦੂਲਗੜ੍ਹ ਵੱਲੋਂ ਸ਼ਹਿਰ ਲਈ ਨਵੀਂ ਐਂਬੂਲੈਂਸ ਦੀ ਸ਼ੁਰੂਆਤ ਕੀਤੀ ਗਈ, ਜਿਸ ਨੂੰ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਹਿੰਦਰ ਪਾਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਉਮੀਦ ਜਤਾਉਂਦਿਆਂ ਕਿਹਾ ਕਿ ਇਸ ਟਰੱਸਟ ਵੱਲੋਂ ਇਸੇ ਤਰ੍ਹਾਂ ਲੋਕਾਂ ਦੀ ਭਲਾਈ ਦੇ ਕੰਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ ਜਾਵੇਗਾ।
ਟਰੱਸਟ ਦੇ ਕੰਮਾਂ ਸਬੰਧੀ ਚਾਨਣਾ ਪਾਉਂਦਿਆਂ ਪ੍ਰਧਾਨ ਸ਼੍ਰੀ ਗੁਰਲਾਲ ਸਿੰਘ ਨੇ ਦੱਸਿਆ ਕਿ ਇਸ ਐਂਬੂਲੈਂਸ ਰਾਹੀਂ ਲੋੜਵੰਦ ਵਿਅਕਤੀਆਂ ਦੀ ਮਦਦ ਕੀਤੀ ਜਾਵੇਗੀ ਅਤੇ ਐਕਸੀਡੈਂਟ ਕੇਸ ਵਿੱਚ ਬਿਲਕੁੱਲ ਮੁਫ਼ਤ ਸੇਵਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਗਰੀਬਾਂ ਦੇ ਇਲਾਜ਼ ਵਿੱਚ ਮਦਦ, ਦਿਵਯਾਂਗ ਵਿਅਕਤੀਆਂ ਲਈ ਟਰਾਈਸਾਈਕਲ, ਗਰੀਬ ਕੁੜੀਆਂ ਦੇ ਵਿਆਹ ਲਈ ਮਦਦ, ਰਾਸ਼ਨ ਅਤੇ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਕੀਤੀ ਜਾਂਦੀ ਹੈ।
ਇਸ ਮੌਕੇ ਅਮਨਦੀਪ ਸਿੰਘ, ਅਵਿਨਾਸ਼ ਗਰਗ, ਰਾਜੀਵ ਗਰਗ, ਅਮਨਪ੍ਰੀਤ ਸਿੰਘ ਫੌਜੀ, ਗੁਰਪ੍ਰੀਤ ਸਿੰਘ, ਵੀਨੂੰ ਗਰਗ, ਸੱਤਪਾਲ ਸ਼ਰਮਾ, ਦੀਵਾਨ ਜੈਨ ਅਤੇ ਸੰਦੀਪ ਸਿੰਘ ਮੌਜੂਦ ਸਨ।

Today Now News

RELATED ARTICLES
- Advertisment -

POPULAR POSTS