17.1 C
Chandigarh

TODAY NOW NEWS

Thursday, March 19, 2026

ਮਾਨਸਿਕ ਪੀੜਾ

ਕਰੋਨਾ ਬੀਮਾਰੀ ਸਮੇਂ

ਕੰਧ ਤੇ ਲਿਖਿਆ ਪੜ,
ਇਹ ਸਮਾਂ ਤਾਂ ਗੁੱਜਰ ਜਾਵੇਗਾ।

ਤੇਰੀਆਂ ਨਮ ਅੱਖੀਆਂ, ਡਰੇ ਦਿਲ ਦਾ,
ਕਿਸੇ ਤੇ ਕੀ ਅਸਰ ਏ,
ਪਰ ਦਿਲ ਤੇ ਗਹਿਰੀਆਂ ਝਰੀਟਾਂ
ਸਮਾਂ ਇਹ ਛਡ ਜਾਵੇਗਾ।

ਸੁਣਿਆ ਸੀ ਸੁੱਖ ਦੇ ਸਭ ਸਾਥੀ,
ਦੁੱਖ ‘ਚ ਨਾ ਕੋਈ।
ਪਰ ਹਡ ਬੀਤੀ ਕਿਸ ਨੂੰ ਦਸਾਂ,
ਨਰਾਜ਼ ਹੋਣ ਦਾ ਡਰਾਮਾ ਕੋਈ ਰਚ ਜਾਵੇਗਾ।

ਜ਼ਿੰਦਗੀ ਦਾ ਪਰਤੱਖ ਨਜ਼ਾਰਾ ਅਜ ਤੱਕਿਆ,
ਹਰ ਕੋਈ ਨਵਾਂ ਢੋਂਗ ਰਚਾ ਰਿਹਾ ਏ।
ਵਿਖਾਵੇ ਤੇ ਬੁੱਲਾ ਨਾਲ ਸੇਵਾ ਨਿਭਾ ਰਿਹਾ ਏ,
ਓਹ! ਕਦੀ ਏਹ ਮੰਜਰ ਵੀ ਦਿਖਣਾ ਹਟ ਜਾਵੇਗਾ।

ਓਹ ਮਾਲਕਾਂ, ਇਹੋ ਜਿਹਾ ਸਮਾਂ ਨਾ ਵਿਖਾ,
ਕਿ ਆਪਣੇ ਹੀ ਨੰਗੇ ਹੋਏ ਦਿਸਣ।
ਮਦਦ ਲਈ ਆਪ ਬਹੁੜ,
ਨਹੀ ਤੇ ਤੇਰੇ ਤੋਂ ਵਿਸ਼ਵਾਸ ਵੀ ਉੱਠ ਜਾਵੇਗਾ।

ਭੁਪਿੰਦਰ ਸਿੰਘ ਵਾਲੀਆ
8146677001

Today Now News

RELATED ARTICLES
- Advertisment -

POPULAR POSTS