17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਤਾਲਮੇਲ ਕਮੇਟੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਪੰਜਾਬ ਵੱਲੋਂ 8-9 ਜੁਲਾਈ ਦੀ ਹੜਤਾਲ...

ਤਾਲਮੇਲ ਕਮੇਟੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਪੰਜਾਬ ਵੱਲੋਂ 8-9 ਜੁਲਾਈ ਦੀ ਹੜਤਾਲ ਚ ਸ਼ਾਮਲ ਹੋਣ ਦਾ ਫ਼ੈਸਲਾ

ਤਾਲਮੇਲ ਕਮੇਟੀ ਪੰਜਾਬ ਦੀ ਮੀਟਿੰਗ ਨਛੱਤਰ ਸਿੰਘ ਹਾਲ ਮੋਗਾ ਵਿਖੇ ਸਾਥੀ ਕੁਲਬੀਰ ਸਿੰਘ ਮੋਗਾ ਦੀ ਪ੍ਰਧਾਨਗੀ ਹੇਠ ਹੋਈ

ਮੋਗਾ (ਹੈਪੀ-ਹਰਪਾਲ) : ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੀ ਮੀਟਿੰਗ ਨਛੱਤਰ ਸਿੰਘ ਹਾਲ ਮੋਗਾ ਵਿਖੇ ਸਾਥੀ ਕੁਲਬੀਰ ਸਿੰਘ ਮੋਗਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ ਵੱਖ ਮੁਲਾਜ਼ਮਾਂ ਆਗੂਆਂ ਵੱਖ-ਵੱਖ ਕੈਟੇਗਰੀਆਂ ਦੀ ਨੁਮਾਇੰਦਗੀ ਕਰਦੇ ਦੇ ਮੁਲਾਜ਼ਮ ਪ੍ਰਤੀਨਿਧਾਂ ਨੇ ਹਿੱਸਾ ਲਿਆ। ਮੀਟਿੰਗ ਵਿਚ ਪਿਛਲੇ ਦਿਨੀਂ ਸਰਕਾਰ ਨੂੰ ਸੌਂਪੀ ਗਈ ਪੇ ਕਮਿਸ਼ਨ ਦੀ ਰਿਪੋਰਟ ਵੀ ਵਿਚਾਰ ਚਰਚਾ ਕਰਨ ਤੋਂ ਬਾਅਦ ਸਮੁਚੇ ਰੂਪ ਵਿੱਚ ਨਿਯਮਾਂ ਨੂੰ ਅੱਖੋ ਪਰੋਖੇ ਕਰਕੇ ਪੇਸ਼ ਕੀਤੀ। ਰਿਪੋਰਟ ਨੂੰ ਮੁੱਢੋਂ-ਸੁੱਢੋਂ ਰੱਦ ਕੀਤਾ ਗਿਆ। ਸਰਕਾਰ ਦੇ ਕੋਜੇ ਅਤੇ ਮੁਲਾਜ਼ਮ ਮਾਰੂ ਫੈਸਲੇ ਤੇ ਇਕੱਲੀ ਇਕੱਲੀ ਕੈਟਾਗਿਰੀ ਵੱਲੋਂ ਲੜਨ ਦੀ ਬਜਾਏ ਇਕੱਠੇ ਹੋ ਕੇ ਬਣਦੀ ਸੱਟ ਮਾਰਨ ਲਈ ਅਹਿਦ ਕੀਤਾ ਗਿਆ। ਸਮੁੱਚੀਆਂ ਕੈਟਾਗਿਰੀ ਵਿਚੋ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ ਕੰਮ ਕਰਦੀਆਂ ਹਨ। 20 ਪ੍ਰਤੀਨਿਧਾਂ ਨੇ ਮੀਟਿੰਗ ਵਿੱਚ ਵਿਚਾਰ ਰੱਖੇ। ਸਾਥੀ ਰਵਿੰਦਰ ਲੂਥਰਾ ਵੱਲੋਂ ਪੇ ਕਮਿਸ਼ਨ ਦੀ ਰਿਪੋਰਟ ਦਾ ਤੱਥਾਂ ਸਿਹਤ ਵਿਸ਼ਲੇਸ਼ਣ ਕੀਤਾ ਅਤੇ ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵੱਲੋਂ ਅਜੋਕੇ ਸਮੇਂ ਪੇ ਕਮਿਸ਼ਨ ਅਤੇ ਮੁਲਾਜਮ ਮੰਗਾਂ ਪ੍ਰਤੀ ਲੜੇ ਜਾ ਰਹੇ ਸੰਘਰਸ਼ ਤੇ ਚਾਨਣਾ ਪਾਇਆ ਅੰਤ ਵਿੱਚ ਮੁਲਾਜ਼ਮਾਂ ਨੇ 8 ਅਤੇ 9 ਜੁਲਾਈ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਸੇਵਾਵਾਂ ਠੱਪ ਕਰ ਕੇ ਹੜਤਾਲ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ। 29 ਜੁਲਾਈ ਨੂੰ ਪਟਿਆਲਾ ਵਿਖੇ ਹੋਣ ਜਾ ਰਹੀ ਰੈਲੀ ਵਿੱਚ ਸਮੂਹਿਕ ਛੁੱਟੀ ਲੈ ਕੇ ਹਾਜ਼ਰ ਹੋਣ ਦਾ ਅਹਿਦ ਲਿਆ। ਅੱਜ ਦੀ ਇਸ ਮੀਟਿੰਗ ਵਿਚ ਗੁਲਜ਼ਾਰ ਖਾਂ ਸੰਗਰੂਰ,ਗਗਨਦੀਪ ਸਿੰਘ ਬਠਿੰਡਾ,ਜਗਪਾਲ ਕੌਰ ਸਟਾਫ਼, ਸੁਖਵਿੰਦਰ ਸਿੰਘ ਦੋਦਾ ,ਇੰਦਰਜੀਤ ਮਰਹਾਣਾ ,ਰਮਨ ਅੱਤਰੀ, ਸੁਰਿੰਦਰ ਲਾਡੀ ਮੋਗਾ ,ਮਨੋਜ ਕੁਮਾਰ ਫ਼ਿਰੋਜ਼ਪੁਰ ,ਚਮਕੌਰ ਸਿੰਘ ਮੁਕਤਸਰ, ਜਸਪਾਲ ਕੌਰ ,ਸਿਮਰਜੀਤ ਕੌਰ, ਕੁਲਵਿੰਦਰ ਸਿੰਘ ਕੋਟ ਈਸੇ ਖਾਂ, ਮਹਿੰਦਰ ਪਾਲ ਲੂੰਬਾ, ਸੇਖਰ ਕੁਮਾਰ ਫਿਰੋਜ਼ਪਰ, ਗੁਰਜੰਟ ਸਿੰਘ ਫਿਰੋਜ਼ਪੁਰ ,ਰਾਜ ਕੁਮਾਰ ਮੋਗਾ, ਮਨਦੀਪ ਸਿੰਘ ਭਿੰਡਰ, ਅਮਰਦੀਪ ਸਿੰਘ ਮੋਗਾ , ਰਮਨਜੀਤ ਸਿੰਘ ਭੁੱਲਰ, ਰਜਿੰਦਰ ਸਿੰਘ ,ਪਰਮਜੀਤ ਕੌਰ ,ਰਣਜੀਤ ਕੌਰ, ਸਤਿੰਦਰ ਜੀਤ ਕੌਰ ,ਦਵਿੰਦਰ ਸਿੰਘ, ਵੀਰਪਾਲ ਕੌਰ, ਕੰਵਲਜੀਤ ਕੌਰ ,ਰਣਜੀਤ ਕੌਰ, ਗੁਰਜੀਤ ਕੌਰ ,ਸੁਖਦੀਪ ਕੌਰ , ਕੁਲਵਿੰਦਰ ਸਿੰਘ।

Today Now News

RELATED ARTICLES
- Advertisment -

POPULAR POSTS