……ਗੁਰਸੇਵਕ ਲੰਬੀ

ਉਹੋ ਨਿਰਾ ਜੁਆਰੀ ਨਿਕਲਿਆ।
ਸਮਝੇ ਰਾਜਾ ਭਿਖਾਰੀ ਨਿਕਲਿਆ।
ਦਾਅਵੇ ਤੇ ਬਸ ਦਾਅਵੇ ਹੀ ਸਨ,
ਖ਼ਤ ਤੇਰਾ ਸਰਕਾਰੀ ਨਿਕਲਿਆ।
ਸਾਨੂੰ ਮਿਲਿਆ ਹਰ ਇੱਕ ਬੰਦਾ,
ਬੱਸ ਦੀ ਇੱਕ ਸਵਾਰੀ ਨਿਕਲਿਆ।
ਬਾਹਰੋਂ ਦਿਸਦਾ ਮਾਲੀ ਸੀ, ਪਰ
ਅੰਦਰੋਂ ਪੂਰਾ ਹੀ ਆਰੀ ਨਿਕਲਿਆ।
ਲਗਦਾ ਸੀ ਕਿ ਸੁਲਝਿਆ ਬੰਦਾ,
ਐਵੇਂ ਖੱਜਲ-ਖ਼ੁਆਰੀ ਨਿਕਲਿਆ।
‘ਲੰਬੀ’ ਸਿੰਹਾਂ ਤੂੰ ਕਾਹਦਾ ਲੇਖਕ,
ਤੂੰ ਵੀ ਬਸ ਦਰਬਾਰੀ ਨਿਕਲਿਆ।
—9914150353






