ਪਿੰਡ ਵਾਂ ਤਾਰਾ ਸਿੰਘ, ਤਰਨਤਾਰਨ ਵਾਸੀਆਂ ਨੇ ਦੱਸਿਆ : ਨਹਿਰ ਦੇ ਕੰਢੇ ਤੇ ਹੋਣ ਕਾਰਨ ਹੈ ਇਨਾਂ ਸਾਫ ਪਾਣੀ

ਤਰਨਤਾਰਨ (ਰਿੰਪਲ ਗੋਲਣ) : ਜਿੱਥੇ ਕਿ ਪੂਰੇ ਪੰਜਾਬ ਦੇ ਪਾਣੀ ਗੰਧਲੇ ਹੋ ਚੁੱਕੇ ਹਨ ਅਤੇ ਕਈ ਪਾਣੀ ਤਾਂ ਜ਼ਹਿਰ ਦੇ ਬਰਾਬਰ ਹੋ ਚੁੱਕੇ ਹਨ , ਉੱਥੇ ਹੀ ਲੋਕਾਂ ਵੱਲੋਂ ਆਪਣੀ ਸਿਹਤ ਲਈ ਮਹਿੰਗੇ ਮਹਿੰਗੇ ਫਿਲਟਰ ਘਰਾਂ ਵਿੱਚ ਲਗਾ ਕੇ ਪਾਣੀ ਨੂੰ ਸਾਫ ਕਰਕੇ ਪੀਤਾ ਜਾਂਦਾ ਹੈ ਇੱਥੇ ਉਨ੍ਹਾਂ ਪਾਣੀਆਂ ਨੂੰ ਸਾਫ਼ ਕਰਨ ਲਈ ਪਤਾ ਨਹੀਂ ਕਿੰਨਾ ਕੁ ਖਰਚ ਹੋ ਜਾਂਦਾ ਹੈ ਅਤੇ ਮਹਿੰਗੇ ਭਾਅ ਦੇ ਲਗਵਾਏ ਗਏ ਫਿਲਟਰ ਦੀ ਮੁਰੰਮਤ ਕਰਾਉਣ ਤੇ ਵੀ ਬਹੁਤ ਜ਼ਿਆਦਾ ਖਰਚਾ ਆ ਜਾਂਦਾ ਹੈ ਸੋ ਜੋ ਅੱਜ ਅਸੀਂ ਤੁਹਾਨੂੰ ਨਲਕਾ ਦਿਖਾ ਰਹੇ ਹਾਂ ਉਹ ਫਿਲਟਰ ਦੇ ਪਾਣੀ ਨੂੰ ਵੀ ਮਾਤ ਦੇ ਰਿਹਾ ਹੈ।ਇਸ ਨਲਕੇ ਦੇ ਪੂਰੇ ਇਲਾਕੇ ਵਿੱਚ ਚਰਚੇ ਹਨ ਚਰਚੇ ਵੀ ਬਿਲਕੁਲ ਸੱਚੇ ਹਨ ਕਿਉਂਕਿ ਇਸ ਦਾ ਪਾਣੀ ਬਹੁਤ ਸਵਾਦ ਹੈ ਅਤੇ ਜੇ ਇਸ ਦੇ ਟੀ ਡੀ ਐਸ ਦੀ ਗੱਲ ਕੀਤੀ ਜਾਵੇ ਤਾਂ ਮਾਪਣ ਤੇ ਪਤਾ ਲੱਗਾ ਕਿ ਇਸ ਦਾ ਟੀਡੀਐਸ ਸਿਰਫ 85 ਤੋਂ 120 ਹੈ ਜੋ ਕਿ ਫਿਲਟਰ ਦੇ ਪਾਣੀ ਤੋਂ ਵੀ ਬਿਹਤਰ ਹੈ ਪਿੰਡ ਵਾਂ ਤਾਰਾ ਸਿੰਘ ਜ਼ਿਲਾ ਤਰਨਤਾਰਨ ਦੇ ਵਾਸੀਆਂ ਨੇ ਦੱਸਿਆ ਕਿ ਇਹ ਨਲ਼ਕਾ ਨਹਿਰ ਦੇ ਕੰਢੇ ਤੇ ਹੋਣ ਕਾਰਨ ਇਹਨਾਂ ਸਾਫ ਪਾਣੀ ਦੇ ਰਿਹਾ ਹੈ ਅਤੇ ਜੇ ਇਸ ਦੀ ਡੂੰਘਾਈ ਦੀ ਗੱਲ ਕਰੀਏ ਤੇ ਲਗਪਗ 80 ਫੁੱਟ ਦੇ ਕਰੀਬ ਹੈ ਅਤੇ ਪਿੰਡ ਵਾਂ ਤਾਰਾ ਸਿੰਘ ਦੀ ਵੋਟ ਲਗਪਗ 32 ਸੌ ਦੇ ਕਰੀਬ ਹੈ ਅਤੇ ਪਿੰਡ ਦੀ ਆਬਾਦੀ ਵੀ ਕਾਫੀ ਹੈ ਅਤੇ ਪੂਰਾ ਪਿੰਡ ਹੀ ਇਸ ਨਲਕੇ ਤੋਂ ਆ ਕੇ ਪਾਣੀ ਪੀਣਾ ਜਾਂ ਘਰ ਲੈ ਕਿ ਜਾਣਾ ਪਸੰਦ ਕਰਦਾ ਹੈ ਉਨ੍ਹਾਂ ਕਿਹਾ ਕਿ ਸਾਡੇ ਘਰਾਂ ਦੇ ਵਿੱਚ ਫਿਲਟਰ ਵੀ ਲੱਗੇ ਹੋਏ ਹਨ ਪਰ ਅਸੀਂ ਇਸ ਨਲਕੇ ਦੇ ਪਾਣੀ ਨੂੰ ਤਰਜੀਹ ਦਿੰਦੇ ਹਾਂ ਅਤੇ ਇਸ ਨਲਕੇ ਦਾ ਪਾਣੀ ਹੀ ਪੀਣਾ ਅਤੇ ਵਰਤਣਾ ਪਸੰਦ ਕਰਦੇ ਹਾਂ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਨਲਕੇ ਤੇ ਕਈ ਵਾਰ ਕਾਫ਼ੀ ਭੀੜ ਹੋ ਜਾਂਦੀ ਹੈ ਅਤੇ ਪਾਣੀ ਲੈਣ ਲਈ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ ਇਸ ਤੋਂ ਇਲਾਵਾ ਉਨ੍ਹਾਂ ਹੋਰ ਕੀ ਕਿਹਾ ਤੁਸੀਂ ਖੁਦ ਸੁਣੋ।






