17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੇਵਲ ਢਿੱਲੋਂ ਨੂੰ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦਾ ਵਫਦ ਹੱਕੀ...

ਕੇਵਲ ਢਿੱਲੋਂ ਨੂੰ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦਾ ਵਫਦ ਹੱਕੀ ਮੰਗਾਂ ਨੂੰ ਲੈਕੇ ਮਿਲਿਆ

ਕੇਵਲ ਢਿੱਲੋਂ ਨੇ ਮੰਗਾਂ ਨੂੰ ਸਰਕਾਰ ਤੋਂ ਲਾਗੂ ਕਰਵਾਉਣ ਦਾ ਭਰੋਸਾ ਦਿੱਤਾ

ਬਰਨਾਲਾ (ਕਰਨਪਰੀਤ ਧੰਦਰਾਲ) : ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦਾ ਵਫਦ ਮਜਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈਕੇ ਬਰਨਾਲਾ ਰਿਹਾਇਸ਼ ਤੇ ਮਿਲਿਆ ਮਿਲਿਆ ਜਿਸ ਵਿੱਚ ਮਜ਼ਦੂਰ ਯੂਨੀਅਨ ਦੇ ਪੱਲੇਦਾਰਾਂ ਨੇ ਵੱਡੀ ਗਿਣਤੀ ਚ ਭਾਗ ਲਿਆ ! ਇਸ ਮੌਕੇ ਜਥੇਬੰਦੀ ਪੰਜਾਬ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਬੁਢਲਾਡਾ ਨੇ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦੀਆਂ ਸਾਲਾਂ ਤੋਂ ਲਟਕਦੀਆਂ ਮੰਗਾਂ ਹੱਕੀ ਮੰਗਾਂ ਸਬੰਧੀ ਦੱਸਦਿਆਂ ਕਿਹਾ ਕਿ ਪੰਜਾਬ ਦੀਆਂ ਫ਼ੂਡ ਏਜੇਂਸੀਆਂ ਵਿਚ ਕੱਮ ਕਰਦੇ ਪੱਲੇਦਾਰ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਤੇ ਪੈ ਰਹੇ ਡਾਕੇ ਤਹਿਤ ਮਜ਼ਦੂਰ ਭੁੱਖਾ ਮਰਨ ਦੀ ਕਗਾਰ ਤੇ ਖੜਾ ਹੈ! ਪੰਜਾਬ ਸਰਕਾਰ ਵਲੋਂ ਲੋਡਿੰਗ ਅਨਲੋਡਿੰਗ ਦੇ ਟੈਂਡਰਾਂ ਰਾਹੀ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾ ਰਹਾ ਹੈ ਕਿਉਂ ਕਿ ਮਜ਼ਦੂਰਾ ਨੂੰ ਘੱਟ ਰੇਟ ਦਿੱਤੇ ਜਾ ਰਹੇ ਹਨ,! ਮਜ਼ਦੂਰਾਂ ਦੀ ਅਣਦੇਖੀ ਛੱਡ ਸਰਕਾਰ ਟੈਂਡਰ ਪ੍ਰਣਾਲੀ ਵਿਚ ਟਰਾਂਸਪੋਰਟਰਾਂ ਲਈ 120 % ਅਬੱਬ ਦੀ ਜੋ ਸ਼ਰਤ ਹੈ ਦੀ ਤਰਜ ਤੇ ਮਜ਼ਦੂਰਾਂ ਨੂੰ ਵੀ 75 % ਤੋਂ 120 %ਅਬੱਬ ਕੀਤਾ ਜਾਵੇ ਤਾਂ ਜੋ ਲੇਬਰ ਦੇ ਰੇਟਾਂ ਚ ਵਾਦਾ ਹੋ ਸਕੇ ਟੈਂਡਰ ਪ੍ਰਣਾਲੀ ਤਹਿਤ ਲੇਬਰ ਦਾ ਟੈਂਡਰ ਮਜ਼ਦੂਰਾਂ ਨੂੰ ਹੀ ਦਿੱਤਾ ਜਾਵੇ ਈ ਪੀ ਐਫ ਦਾ ਅੱਧਾ ਹਿੱਸਾ ਸਰਕਾਰ ਭਰਨ ਦੀ ਪਾਬੰਧ ਹੋਵੇ ਤੇ ਈ ਐਸ ਆਈ ਤਹਿਤ ਗੁਦਾਮਾਂ ਵਿਚ ਹੀ ਡਿਸਪੈਂਸਰੀ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਵੇ ਅਤੇ ਘੱਟੋ ਘੱਟ ਇਕ ਦੱਸ ਲੱਖ ਰੁਪਏ ਦਾ ਬੀਮਾ ਪਾਲਿਸੀ ਹੋਵੇ! ਪੰਜਾਬ ਦੇ ਕਾਲੇ ਦੌਰ ਵਿਚ ਵੀ ਯੂਨੀਅਨ ਤੇ ਤਿਰੰਗੇ ਝੰਡੇ ਲਹਿਰਾਉਂਦੇ ਰਹੇ ਤੇ ਅੱਜ ਵੀ ਮਜ਼ਦੂਰ ਜਮਾਤ ਕਾਂਗਰਸ ਪਾਰਟੀ ਦੇ ਨਾਲ ਖੜੀ ਹੈ ! ਇਸ ਮੌਕੇ ਕੇਵਲ ਢਿੱਲੋਂ ਨੇ ਕਿਹਾ ਕਿ ਪੱਲੇਦਾਰਾਂ ਦੇ ਹੱਕਾਂ ਤੇ ਕਿਸੇ ਨੂੰ ਡਾਕਾ ਨਹੀਂ ਮਾਰਨ ਦਿੱਤਾ ਜਾਵੇਗਾ ਪੰਜਾਬ ਸਰਕਾਰ ਦੇ ਫ਼ੂਡ ਸਪਲਾਈ ਮੰਤਰੀ ਨਾਲ ਬੈਠ ਕੇ ਸਾਰਾ ਮਾਮਲਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ
ਇਸ ਸਮੇਂ ਨਗਰ ਸੁਧਾਰ ਟਰੱਸਟ ਚੇਅਰਮੈਨ ਮੱਖਣ ਸ਼ਰਮਾ ,ਜਸਮੇਲ ਡੈਰੀਵਾਲ ,ਸੂਬਾ ਕਮੇਟੀ ਮੇਂਬਰ,ਦਰਸ਼ਨ ਸਿੰਘ ਬਰੇਟਾ ਜਨਰਲ ਸਕੱਤਰ, ਜਰਨੈਲ ਸਿੰਘ ਸਂਗਰੂਰ ਮੀਤ ਪ੍ਰਧਾਨ ਪੰਜਾਬ ਗੁਰਮੇਲ ਸਿੰਘ ਪੰਧੇਰ ਡੀਪੂ ਪ੍ਰਧਾਨ, ਮੱਖਣ ਸਿੰਘ ਪ੍ਰਧਾਨ ਤਪਾ, ਟਿੱਕਾ ਸਿੰਘ ਰਾਮਪੁਰਾ ਫੂਲ ,ਚਰਨਾਂ ਬਾਬਾ ਭੁੱਚੋ ਪ੍ਰਧਾਨ ,ਨਿਰਮਲ ਸਿੰਘ ਬੁਢਲਾਡਾ,ਹੰਸ ਸਿੰਘ ਮੌੜ ਸਿੰਦਾ ਸਿੰਘ ਸਰਦੂਲਗੜ੍ਹ ਮੰਗਾ ਸਿੰਘ ਮੁਕਤਸਰ ਸੰਦੀਪ ਸਿੰਘ ਸਮਾਣਾ .ਉਮੇਸ਼ ਚੌਧਰੀ .ਭੋਲਾ ਸਿੰਘ ਜੰਗੀਰ ਸਿੰਘ ਬਰਨਾਲਾ ਆਦਿ ਹਾਜ਼ਰ ਸਨ . !

Today Now News

RELATED ARTICLES
- Advertisment -

POPULAR POSTS