ਅਸੀ ਕੇਕ ਕੱਟਕੇ ਮੋਦੀ ਸਾਬ ਦਾ ਸਾਡਾ ਗਲ ਘੁੱਟਣ ਲਈ ਧੰਨਵਾਦ ਕੀਤਾ : ਬੀਹਲਾ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਰੋਜਾਨਾ ਵਧ ਰਹੀਆਂ ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਕਟਾਸ ਕਰਦਿਆਂ ਅਕਾਲੀ ਦਲ ਦੇ ਯੂਥ ਵਿੰਗ ਪੰਜਾਬ ਦੇ ਵਾਇਸ ਪ੍ਰਧਾਨ ਦਵਿੰਦਰ ਸਿੰਘ ਬੀਹਲਾ ਨੇਂ ਪੈਟਰੋਲ ਪੰਪ ਤੇ ਮਹਿੰਗਾਈ ਤੇ ਬੋਲਦੀਆਂ ਕਿਹਾ ਕਿ ਪੈਟਰੋਲ ਦੀ ਕੀਮਤ 100.68 ਪੈਸੇ ਪ੍ਰਤੀ ਲੀਟਰ ਹੋ ਗਈ ਹੈ, ਅਸੀ ਕੇਕ ਕੱਟਕੇ ਮੋਦੀ ਸਾਬ ਦਾ ਸਾਡਾ ਗਲ ਘੁੱਟਣ ਲਈ ਧੰਨਵਾਦ ਕੀਤਾ ਕਿਉਂਕਿ ਬਾਕੀ ਸਾਰੇ ਚੁੱਪ ਹਨ! ਸਭ ਕੁਝ ਤੇਲ ਤੇ ਨਿਰਭਰ ਹੈ। ਅਮਰੀਕਾ ਦਾ ਪ੍ਰਤੀ ਲੀਟਰ ਅੱਜ ਵੀ 65 ਰੂਪੈ ਹੈ। ਮੋਦੀ ਜੀ ਨੇ 2013 ਵਿੱਚ ਕਿਹਾ ਸੀ ਕਿ ਮਹਿੰਗਾਈ ਘੱਟ ਕਰਾਂਗਾ ਜਦ ਕੱਚੇ ਤੇਲ ਦੀ ਬੈਰਲ (crude oil) 97 ਰੂਪੈ ਸੀ ਅਤੇ ਹੁਣ 2021 ਵਿੱਚ ਕੱਚੇ ਤੇਲ ਦੀ ਬੈਰਲ ਦਾ ਰੇਟ ਘਟਕੇ 62 ਰੂਪੈ ਹੈ ਪਰ ਪੈਟਰੋਲ ਸੈਂਕੜਾ ਮਾਰ ਚੁੱਕਾ ਹੈ। ਦਿਨ ਬ ਦਿਨ ਹਰ ਇੱਕ ਚੀਜ਼ ਦੀ ਕੀਮਤ ਆਸਮਾਨ ਨੂੰ ਛੂਹ ਰਹੀ ਹੈ ਇਸ ਨਾਲ ਹਰ ਇੱਕ ਦੁਖੀ ਹੈ ਅਤੇ ਜੇ ਇਸ ਤਰਾ ਮਹਿੰਗਾਈ ਵਧਦੀ ਰਹੀ ਤਾ ਭੁੱਖਮਰੀ ਫੈਲਣ ਨੂੰ ਬਹੁਤਾ ਸਮਾ ਨਹੀ ਲੱਗਣਾ ਕਿਉਂਕਿ ਹਰ ਚੀਜ਼ ਢੋਆ ਢੋਆਈ ਤੇ ਨਿਰਭਰ ਹੈ ਅਤੇ ਢੋਆ ਢੋਆਈ ਲਈ ਸਭ ਤੋ ਪਹਿਲਾ ਤੇਲ ਦੀ ਜਰੂਰਤ ਪੈਂਦੀ ਹੈ।




