17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੋਵਾਸ਼ੀਲਡ ਵੈਕਸੀਨ ਮੈੱਗਾ ਟੀਕਾਕਰਨ ਕੈਂਪ : ਅੱਜ ਸ਼ਨੀਵਾਰ 03 ਜੁਲਾਈ ਨੂੰ ...

ਕੋਵਾਸ਼ੀਲਡ ਵੈਕਸੀਨ ਮੈੱਗਾ ਟੀਕਾਕਰਨ ਕੈਂਪ : ਅੱਜ ਸ਼ਨੀਵਾਰ 03 ਜੁਲਾਈ ਨੂੰ – ਸਿਵਿਲ ਸਰਜਨ

ਮੋਗਾ ਸ਼ਹਿਰ ਅਤੇ ਬਲਾਕਾਂ ਅੰਦਰ ਕੋਵਿਡ-19 ਤੋ ਬਚਾਵ ਲਈ ਸਰਕਾਰ ਦੇ ਹੁਕਮਾਂ ਮੁਤਾਬਿਕ ਕੈਂਪ ਲਗਾਤਾਰ ਲਗਾਏ ਜਾ ਰਹੇ

ਮੋਗਾ(ਹੈਪੀ-ਹਰਪਾਲ) ਪੰਜਾਬ ਸਰਕਾਰ ਦੀਆ ਹਿਦਾਇਤਾਂ ਮੁਤਾਬਿਕ ਅਤੇ ਸਿਵਿਲ ਸਰਜਨ ਮੋਗਾ ਡਾਕਟਰ ਅਮਰਪ੍ਰੀਤ ਕੌਰ ਬਾਜਵਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾ ਮੋਗਾ ਅੰਦਰ ਮੈਗਾ ਕੋਵਾਸ਼ਿਲਡ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਬਾਰੇ ਜਿਲਾ ਨੋਡਲ ਅਫ਼ਸਰ ਅਤੇ ਜਿਲਾ ਟੀਕਾਕਰਨ ਅਫ਼ਸਰ ਮੋਗਾ ਡਾਕਟਰ ਅਸ਼ੋਕ ਸਿੰਗਲਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦਸਿਆ ਕਿ ਮੋਗਾ ਸ਼ਹਿਰ ਅਤੇ ਬਲਾਕਾਂ ਅੰਦਰ ਕੋਵਿਡ-19 ਤੋ ਬਚਾਵ ਲਈ ਸਰਕਾਰ ਦੇ ਹੁਕਮਾਂ ਮੁਤਾਬਿਕ ਕੈਂਪ ਲਗਾਤਾਰ ਲਗਾਏ ਜਾ ਰਹੇ ਹਨ ਪਰ ਬਹੁਤ ਵੱਡੀ ਪੱਧਰ ਤੇ ਪੂਰੇ ਪੁਖਤਾ ਪ੍ਰਬੰਧਾਂ ਨਾਲ ਜਿਲੇ ਅੰਦਰ ਮੈਗਾ ਕੈੰਪ ਲਗਾਏ ਜਾ ਰਹੇ ਹਨ ਜਿਸ ਦੌਰਾਨ ਅੱਜ ਸ਼ਨੀਵਾਰ ਮਿਤੀ 03 ਜੁਲਾਈ ਨੂੰ ਵੈਕਸੀਨ ਟੀਕਾਕਰਨ ਕੈਂਪ ਕੋਵਾਸ਼ੀਲਡ (18 ਸਾਲ ਤੌ ਉਪਰ ਕੋਈ ਵੀ ਪਹਿਲੀ ਤੇ ਦੂਜੀ ਖੁਰਾਕ ਲਈ) := ਸਰਕਾਰੀ ਕੰਨਿਆ ਸਕੂਲ ਮੇਨ ਬਜਾਰ ਮੋਗਾ, ਰਾਧਾ ਸੁਆਮੀ ਡੇਰਾ ਕੋਟ ਕਪੂਰਾ ਬਾਈ ਪਾਸ ਮੋਗਾ, ਰਾਧਾ ਸੁਆਮੀ ਡੇਰਾ ਅਮ੍ਰਿਤਸਰ ਰੋਡ ਮੋਗਾ, ਨੈਸ਼ਨਲ ਕਾਨਵੈਂਟ ਸਕੂਲ ਮੋਗਾ,ਆਰਿਆ ਮਾਡਲ ਸਕੂਲ ਮੋਗਾ, ਟੀਚਰ ਕਲੋਨੀ,ਬਾਬਾ ਦੀਪ ਸਿੰਘ ਸੋਸਾਇਟੀ ਬਿਜਲੀ ਘਰ ਦੇ ਸਾਹਮਣੇ, ਕੈਬਰੈਜ ਇੰਨਟਰਨੈਸ਼ਨਲ ਸਕੂਲ ਅਤੇ ਡੇਰਾ ਸੱਚਾ ਸੌਦਾ ਕੋਟ ਕਪੂਰਾ ਬਾਈ ਪਾਸ ਮੋਗਾ।

ਕੋਵਾਸ਼ੀਲਡ ਦੀ ਦੂਜੀ ਡੋਜ ਇੰਨਟਰਨੈਸ਼ਨਲ ਵਿਦਿਆਰਥੀਆਂ ਲਈ [ 84 ਦਿਨਾਂ ਤੋਂ ਪਹਿਲਾਂ ] ਕੇਵਲ ਸਰਕਾਰੀ ਕੰਨਿਆ ਸਕੂਲ ਵਿਖੇ ਹੀ।

ਕੱਲ੍ਹ ਸ਼ਨੀਵਾਰ ਮਿਤੀ 03 ਜੁਲਾਈ ਨੂੰ ਜਿਲਾ ਮੋਗਾ ਦੇ ਬਲਾਕਾਂ ਢੁੱਡੀ ਕੇ, ਨਿਹਾਲ ਸਿੰਘ ਵਾਲਾ, ਬੱਧਨੀ ਕਲਾਂ,ਪੱਤੋ ਹੀਰਾ ਸਿੰਘ, ਡਰੋਲੀ, ਕੋਟ ਇਸੇ ਖਾਂ, ਬਾਘਾ ਪੁਰਾਣਾ ਤੇ ਠੱਠੀ ਭਾਈ ਵਿੱਖੇ ਵੀ ਕੈਂਪਾਂ ਰਾਹੀਂ ਵੈਕਸੀਨ ਟੀਕਾਕਰਨ ਹੋਵੇਗਾ।

Today Now News

RELATED ARTICLES
- Advertisment -

POPULAR POSTS