17.1 C
Chandigarh

TODAY NOW NEWS

Thursday, March 19, 2026
Homeਲਾਈਫ ਸਟਾਈਲਸਿਹਤਕੁਮਲ ਸਾਊਲ (baked rice)

ਕੁਮਲ ਸਾਊਲ (baked rice)

ਇਸ ਚਾਵਲ਼ ਨੂੰ Chemical fertilizers ਦੀ ਲੋੜ ਨਹੀਂ ਪੈਂਦੀ

ਅਜਿਹੇ ਚਵਲ਼ ਜਿਨ੍ਹਾਂ ਨੂੰ ਪਕਾਉਣ ਦੀ ਲੋੜ ਨਹੀਂ ਪੈਂਦੀ । ਇਹ ਆਸਾਮ ਦਾ ਖਾਸ ਚਾਵਲ਼ ਹੈ ਇਸਨੂੰ ਕੁਮਲ ਸਾਊਲ ਯਾਨੀ ਸਾਫਟ ਰਾਈਸ ਕਹਿੰਦੇ ਹਨ । ਇਸਨੂੰ ਬੇਕਡ ਰਾਈਸ ਵੀ ਕਿਹਾ ਜਾਂਦਾ ਹੈ ।
ਇਸ ਚਾਵਲ਼ ਨੂੰ ਦੋ ਕੁ ਸਾਲ ਪਹਿਲਾਂ GI ਟੈਗ ਮਿਲ਼ਿਆ ਹੈ।
ਇਹ ਚਾਵਲ਼ ਏਨਾ ਨਰਮ ਹੁੰਦਾ ਹੈ ਕਿ ਇਸ ਨੂੰ ਥੋੜੀ ਦੇਰ ਲਈ ਆਮ ਪਾਣੀ ਵਿੱਚ ਭਿਉਂ ਕੇ ਰੱਖਣ ਨਾਲ਼ ਫੁੱਲ ਜਾਂਦਾ ਹੈ ਤੇ ਖਾਣ ਲਾਇਕ ਹੋ ਜਾਂਦਾ ਹੈ ।
ਇਸ ਦੀਆਂ ਕੁੱਝ ਖਾਸੀਅਤਾਂ :-

ਇਸ ਨੂੰ ਪਕਾਉਣ ਲਈ ਵਰਤੇ ਜਾਣ ਵਾਲ਼ੇ ਬਾਲਣ ਦੀ ਖਪਤ ਜੀਰੋ ਹੈ।

ਆਮਤੌਰ ਤੇ ਜੂਨ ਵਿੱਚ ਲਗਾਕੇ ਦਸੰਬਰ ਵਿੱਚ ਕੱਟਿਆ ਜਾਣ ਵਾਲ਼ਾ ਇਹ ਚਾਵਲ਼ ਬੇਹੱਦ ਪੌਸ਼ਟਿਕ ਹੁੰਦਾ ਹੈ। ਇਸ ਵਿੱਚ ਫਾਈਬਰ 11% ਅਤੇ ਪ੍ਰੋਟੀਨ 7% ਹੁੰਦਾ ਹੈ ।

ਇਸ ਚਾਵਲ਼ ਨੂੰ Chemical fertilizers ਦੀ ਲੋੜ ਨਹੀਂ ਪੈਂਦੀ । Chemical fertilizers ਪਾਉਣ ਨਾਲ਼ ਇਸਦੀ ਫਸਲ ਨਸ਼ਟ ਹੋ ਜਾਂਦੀ ਹੈ।

ਇਸ ਤਰਾਂ ਇਹ ਚਾਵਲ਼ ਪੂਰੀ ਤਰ੍ਹਾਂ ਔਰਗੈਨਿਕ ਹੈ।

ਇਸਨੂੰ ਹੜ੍ਹਾਂ, ਦੁਰਘਟਨਾਵਾਂ, ਭੁਚਾਲ਼ ਆਦਿ ਸਥਿਤੀਆਂ ਵਿੱਚ disaster food ਦੇ ਰੂਪ ਵਿੱਚ ਦੇਣ ਅਤੇ ਬਹੁਤ ਉਚਾਈ ਤੇ ਸੀਮਾ ਤੇ ਤਾਇਨਾਤ ਸੈਨਿਕਾਂ ਲਈ ਭੋਜਨ ਵਜੋਂ ਦਿੱਤੇ ਜਾਣ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। — at Dasuya-The Beautiful Town.

Today Now News

RELATED ARTICLES
- Advertisment -

POPULAR POSTS