ਅਮਰੀਕਾ ਵਿੱਚ ਵੀ ਗਰਮੀ ਨਾਲ 12 ਲੋਕਾਂ ਨੇ ਗਵਾਈ ਆਪਣੀ ਜਾਨ

ਟੋਰਾਂਟੋ/ਵਾਸ਼ਿੰਗਟਨ (ਏਜਂਸੀ) : ਕੈਨੇਡਾ ਵਿੱਚ ਅੱਜਕਲ ਆਸਮਾਨ ਤੋਂ ਅੱਗ ਵਰ੍ਹ ਰਹੀ ਹੈ।ਹਾਲਾਤ ਇਹ ਹਨ ਕਿ ਇਥੇ ਭਿਆਨਕ ਗਰਮੀ ਨੇ ਪਿਛਲੇ ਸਭ ਰਿਕਾਰਡ ਤੋੜ ਦਿੱਤੇ ਹਨ। ਲੂ ਕਾਰਨ ਦੇਸ਼ ਵਿੱਚ 134 ਮੌਤਾਂ ਹੋਣ ਦੀ ਖਬਰ ਹੈ। ਵਧੇਰੇ ਮੌਤਾਂ ਵੈਨਕੁਵਰ ਵਿਖੇ ਹੋਈਆਂ ਹਨ।
ਅਮਰੀਕਾ ਦੇ ਵਾਸ਼ਿੰਗਟਨ ਅਤੇ ਓਰਗੇਨ ਵਿਖੇ ਭਿਆਨਕ ਗਰਮੀ ਕਾਰਨ 12 ਵਿਅਕਤੀਆਂ ਦੀ ਜਾਨ ਚਲੀ ਗਈ ਹੈ। ਬਿਜਲੀ ਦੀ ਭਾਰੀ ਮੰਗ ਕਾਰਨ ਕੱਲ ਲਾਉਣੇ ਪੈ ਰਹੇ ਹਨ। ਸੀਏਟਲ ਅਤੇ ਪੋਰਟਲੈਂਡ ਵਿਖੇ ਪਾਰਾ 37.7 ਡਿਗਰੀ ਸੈਲਸੀਅਸ ਤੋਂ ਵੀ ਵੱਧ ਦੱਸਿਆ ਗਿਆ ਹੈ। ਮੰਗਲਵਾਰ ਨੂੰ ਕੁਝ ਥਾਵਾਂ ਤੇ ਗਰਮੀ ਤੋਂ ਰਾਹਤ ਮਿਲੀ ਪਰ ਵਧੇਰੇ ਸ਼ਹਿਰਾਂ ਵਿੱਚ ਤਾਪਮਾਨ ਵਧਿਆ।
ਰਾਂਸ਼ਟਰੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਸਪੋਕੇਨ ਵਿਖੇ ਮੰਗਲਵਾਰ ਨੂੰ ਪਾਰਾ 42.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਹ ਹੁਣ ਤੱਕ ਦਾ ਸਭ ਤੋਂ ਵੱਧ ਦਰਜ ਕੀਤਾ ਗਿਆ ਤਾਪਮਾਨ ਹੈ। ਇਸ ਸ਼ਹਿਰ ਵਿੱਚ ਸੋਮਵਾਰ 9300 ਦੇ ਲਗਭਗ ਘਰਾਂ ਦੀ ਬਿਜਲੀ ਸਪਲਾਈ ਬੰਦ ਹੋ ਗਈ। ਸਬੰਧਤ ਕੰਪਨੀ ਨੇ ਕਿਹਾ ਕਿ ਸਾਨੂੰ ਦੁਪਹਿਰ ਵੇਲੇ ਬਿਜਲੀ ਕੱਟ ਲਾਉਣੀ ਪਏਗੀ।






