17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਐੱਸ. ਐੱਸ. ਡੀ. ਕਾਲਜ਼ ਬਰਨਾਲਾ ਵਿਖੇ ਸ਼ੁਰੂ ਹੋਏ 7 ਰੋਜ਼ਾ ਰੰਗਮੰਚ ਸਿਖਲਾਈ...

ਐੱਸ. ਐੱਸ. ਡੀ. ਕਾਲਜ਼ ਬਰਨਾਲਾ ਵਿਖੇ ਸ਼ੁਰੂ ਹੋਏ 7 ਰੋਜ਼ਾ ਰੰਗਮੰਚ ਸਿਖਲਾਈ ਕੈਂਪ ਦਾ ਹੋਇਆ ਸਮਾਪਨ

ਵਿਦਿਆਰਥੀਆਂ ਨੂੰ ਇਸ ਕੈਂਪ ਵਿੱਚ ਭਾਗ ਲੈਣ ਤੇ ਸਰਟੀਫਿਕੇਟ ਤਕਸੀਮ ਕੀਤੇ ਗਏ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਐੱਸ. ਐੱਸ. ਡੀ. ਕਾਲਜ਼ ਬਰਨਾਲਾ ਦੇ ਪ੍ਰਿੰਸੀਪਲ ਸ੍ਰ ਲਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 22 ਜੂਨ 2021 ਤੋਂ ਸ਼ੁਰੂ ਹੋਏ 7 ਰੋਜ਼ਾ ਰੰਗਮੰਚ ਸਿਖਲਾਈ ਕੈਂਪ ਦਾ ਅੱਜ ਸਮਾਪਨ ਕੀਤਾ ਗਿਆ ਅੰਤਿਮ ਦਿਨ ਵਿਦਿਆਰਥੀਆਂ ਨੇ ਆਪਣੀ ਕਲਾ ਕੌਸਲ ਦੇ ਜੌਹਰ ਵਿਖਾਏ ਅਤੇ ਵਿਦਿਆਰਥੀਆਂ ਨੂੰ ਇਸ ਕੈਂਪ ਵਿੱਚ ਭਾਗ ਲੈਣ ਤੇ ਸਰਟੀਫਿਕੇਟ ਤਕਸੀਮ ਕੀਤੇ ਗਏ। ਐੱਸ ਡੀ ਸਭਾ ( ਰਜਿ) ਬਰਨਾਲਾ ਦੇ ਸਰਪ੍ਰਸਤ ਸ੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੇ ਕਿਹਾ ਕਿ ਨਾਟਕ ਸ਼ਾਂਤ ਮਾਹੌਲ ਵਿੱਚ ਵਿਸ਼ੇਸ਼ ਰੌਸ਼ਨੀਆਂ ਅਤੇ ਮੰਚ ਤਕਨੀਕਾਂ ਦੀ ਮਦਦ ਨਾਲ ਖੇਡਿਆ ਜਾਣਾ ਵਾਲਾ ਅਤੇ ਨਿੱਠ ਕੇ ਦੇਖਿਆ ਜਾਣ ਵਾਲਾ ਕਾਰਜ ਹੈ। ਇਸ ਸਿਖਲਾਈ ਕੈਂਪ ਵਿੱਚ ਪੰਜਾਬੀ ਰੰਗਮੰਚ ਦੇ ਅਜਿਹੇ ਰੰਗ ਵੀ ਦੇਖਣ ਨੂੰ ਮਿਲੇ ਜਿਨ੍ਹਾਂ ਨੂੰ ਕਿਸੇ ਵੀ ਵਿਚਾਰਧਾਰਕ ਪ੍ਰਭਾਵ ਨਾਲ ਸਬੰਧਤ ਨਹੀਂ ਕੀਤਾ ਜਾ ਸਕਦਾ ਹੈ। ਐਸ਼ ਡੀ ਸਭਾ ਦੇ ਸਕੱਤਰ ਜਨਰਲ ਸ਼ਿਵ ਸਿੰਗਲਾ ਨੇ ਕੈਂਪ ਦੀ ਸਮਾਪਤੀ ਤੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਕਾਲਜ ਵਿੱਚ ਰੰਗਮੰਚ ਨੂੰ ਨਿਰੰਤਰ ਕਰਨ ਅਤੇ ਹਰ ਪੱਖੋਂ ਮਿਆਰੀ ਬਣਾਉਣ ਵਿੱਚ ਥੀਏਟਰ ਵਰਕਸ਼ਾਪ ਇਕ ਮੀਲ ਪੱਥਰ ਸਾਬਤ ਹੋਵੇਗੀ। ਇਸ ਮੌਕੇ ਕਾਲਜ ਦੇ ਕੋਆਰਡੀਨੇਟਰ ਮਨੀਸੀ ਦੱਤ ਸ਼ਰਮਾ, ਡੀਨ ਅਕਾਦਮਿਕ ਨੀਰਜ਼ ਸ਼ਰਮਾ, ਵਾਇਸ ਪ੍ਰਿੰਸੀਪਲ ਭਾਰਤ ਭੂਸ਼ਨ, ਪ੍ਰੋ. ਰਾਹੁਲ ਗੁਪਤਾ, ਪ੍ਰੋ.ਜਸਵੰਤ ਕੌਰ, ਪ੍ਰੋ ਕ੍ਰਿਸ਼ਨ ਸਿੰਘ ਸਮੇਤ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਹਾਜ਼ਰ ਸੀ।

Today Now News

RELATED ARTICLES
- Advertisment -

POPULAR POSTS