ਸਕੂਲ ਸਟਾਫ ਤੇ ਪ੍ਰਬੰਧਕ ਕਮੇਟੀ ਵੱਲੋਂ ਨਿੱਘੀ ਵਿਦਾਈ ਨਾਲ ਕੀਤਾ ਗਿਆ ਰੁਖਸਿਤ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਗਾਂਧੀ ਆਰੀਆ ਹਾਈ ਸਕੂਲ ਬਰਨਾਲਾ ਵਿਖੇ ਸੇਵਾ ਨਿਭਾ ਰਹੇ ਸੰਸਕ੍ਰਿਤ ਟੀਚਰ ਸ਼੍ਰੀ ਮਤੀ ਰੀਟਾ ਰਾਣੀ ਹੋਏ ਸਵਾ ਮੁਕਤ। ਸਕੂਲ ਸਟਾਫ ਤੇ ਪ੍ਰਬੰਧਕ ਕਮੇਟੀ ਵੱਲੋਂ ਨਿੱਘੀ ਵਿਦਾਈ ਨਾਲ ਕੀਤਾ ਗਿਆ ਰੁਖਸਿਤ।
ਮੈਡਮ ਰੀਟਾ ਰਾਣੀ ਨੇ ਸੰਨ 2000 ਵਿੱਚ ਬਤੌਰ ਸੰਸਕ੍ਰਿਤ ਟੀਚਰ ਸਕੂਲ ਵਿੱਚ ਸੇਵਾਵਾਂ ਸ਼ੁਰੂ ਕੀਤੀਆਂ। ਉਹਨਾਂ ਨੇ ਆਪਣੇ ਸੇਵਾ ਕਾਲ ਦੌਰਾਨ ਬੱਚਿਆਂ ਨੂੰ ਕਿਤਾਬੀ ਗਿਆਨ ਦੇ ਨਾਲ ਨਾਲ ਸਮਾਜਿਕ ਕਦਰਾਂ ਕੀਮਤਾਂ ਅਤੇ ਨੈਤਿਕ ਸਿੱਖਿਆ ਤੇ ਵਿਸ਼ੇਸ਼ ਜੋਰ ਦਿੱਤਾ।ਅੱਜ ਉਹਨਾਂ ਦੀ ਸੇਵਾ ਮੁਕਤੀ ਤੇ ਸਕੂਲ ਮੁੱਖੀ ਰਾਜ ਮਹਿੰਦਰ ਜੀ ਨੇ ਕਿਹਾ ਕਿ ਚੰਗੇ ਅਧਿਆਪਕ ਇਕ ਮੀਲ ਪੱਥਰ ਦੇ ਸਮਾਨ ਹੁੰਦੇ ਹਨ। ਜਿਨਾਂ ਦੇ ਜੀਵਨ ਅਤੇ ਚਰਿਤਰ ਤੋਂ ਵਿਦਿਆਰਥੀਆਂ ਨੇ ਸੇਧ ਲੈਣੀ ਹੁੰਦੀ ਹੈ। ਉਨਾਂ ਕਿਹਾ ਕਿ ਮੈਡਮ ਰੀਟਾ ਜੀ ਇਕ ਆਦਰਸ਼ ਅਧਿਆਪਕਾ ਹਨ ਤੇ ਉਹਨਾਂ ਦੀਆਂ ਸੇਵਾਵਾਂ ਲਈ ਸੰਸਥਾ ਹਮੇਸ਼ਾ ਮਾਣ ਮਹਿਸੂਸ ਕਰਦੀ ਰਹੇਗੀ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਨੇਜਰ ਕੇਵਲ ਜਿੰਦਲ, ਸੀਨੀਅਰ ਮੈਂਬਰ ਸੁਖਮਿੰਦਰ ਸਿੰਘ ਸੰਧੂ ਨੇ ਵੀ ਮੈਡਮ ਰੀਟਾ ਰਾਣੀ ਜੀ ਦੀਆਂ ਸੇਵਾਵਾਂ ਦੀ ਪ੍ਰਸੰਸਾ ਕੀਤੀ। ਸਕੂਲ ਵਿੱਚ ਹੋਏ ਇਕ ਸਾਧੇ ਵਿਦਾਈਗੀ ਸਮਾਗਮ ਸਮੇ ਮੈਡਮ ਜੀ ਦੇ ਸਪੁੱਤਰ ਅਨੂਪ ਸਿੰਗਲਾ, ਦਾਮਾਦ ਰਾਮ ਕ੍ਰਿਸ਼ਨ ਬਾਂਸਲ ,ਮੈਡਮ ਵੀਨਾ ਚੱਡਾ,ਮਿਨਾਕਸ਼ੀ ਜੋਸ਼ੀ,ਨਵੀਨਾ ਰਾਣੀ,ਰਾਮ ਚੰਦਰ ਆਰੀਆ, ਚਰਨਜੀਤ ਸ਼ਰਮਾ,ਪ੍ਰਵੀਨ ਕੁਮਾਰ, ਰਵਨੀਤ ਕੌਰ, ਰੀਨਾ ਰਾਣੀ,ਰੂਬੀ ਸਿੰਗਲਾ,ਸੁਨੀਤਾ ਗੌਤਮ, ਸ਼ੁਸਮਾ ਰਾਣੀ,ਰੀਮਾ ਰਾਣੀ,ਰਿੰਪੀ ਰਾਣੀ ਆਦਿ ਸਕੂਲ ਦੇ ਸਮੂਹ ਅਧਿਆਪਕ ਹਾਜਰ ਸਨ।




