16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਾਨਸਾ ਪੁਲਿਸ ਨੇ ਅੱਜ ਸੇਵਾ ਮੁਕਤ ਹੋੋਏ 3 ਕਰਮਚਾਰੀਆਂ ਨੂੰ ਦਿੱਤੀ ਨਿੱਘੀ...

ਮਾਨਸਾ ਪੁਲਿਸ ਨੇ ਅੱਜ ਸੇਵਾ ਮੁਕਤ ਹੋੋਏ 3 ਕਰਮਚਾਰੀਆਂ ਨੂੰ ਦਿੱਤੀ ਨਿੱਘੀ ਵਿਦਾਇਗੀ

ਇਹਨਾਂ ਕਰਮਚਾਰੀਆਂ ਨੂੰ ਸ੍ਰੀ ਸਤਨਾਮ ਸਿੰਘ ਕਪਤਾਨ ਪੁਲਿਸ (ਸਥਾਨਕ) ਮਾਨਸਾ ਵੱਲੋਂ ਯਾਦਗਿਰੀ ਚਿੰਨ (ਮਮੈਂਟੋੋ) ਭੇਂਟ ਕੀਤੇ ਗਏ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਡਾ ਨਰਿੰਦਰ ਭਾਰਗਵ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋੋਟ ਜਾਰੀ ਕਰਦਿਆ ਦੱਸਿਆ ਗਿਆ ਕਿ ਮਹਿਕਮਾ ਪੁਲਿਸ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਂ ਕੇ ਸੇਵਾਮੁਕਤ ਹੋੋ ਰਹੇ 3 ਪੁਲਿਸ ਕਰਮਚਾਰੀਆਂ ਨੂੰ ਅੱਜ ਪੁਲਿਸ ਲਾਈਨ ਮਾਨਸਾ ਵਿਖੇ ਵਿਦਾਇਗੀ ਪਾਰਟੀ ਦਿੱਤੀ ਗਈ। ਜਿੱਥੇ ਚਾਹ ਪਾਰਟੀ ਤੋੋਂ ਬਾਅਦ ਇਹਨਾਂ ਕਰਮਚਾਰੀਆਂ ਨੂੰ ਸ੍ਰੀ ਸਤਨਾਮ ਸਿੰਘ ਕਪਤਾਨ ਪੁਲਿਸ (ਸਥਾਨਕ) ਮਾਨਸਾ ਵੱਲੋਂ ਯਾਦਗਿਰੀ ਚਿੰਨ (ਮਮੈਂਟੋੋ) ਦੇ ਕੇ ਅਤੇ ਉਹਨਾਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਕੇ ਨਿੱਘੀ ਵਿਦਾਇਗੀ ਦਿੱਤੀ ਗਈ। ਇਹਨਾਂ ਸੇਵਾ^ਮੁਕਤ ਕਰਮਚਾਰੀਆਂ ਵਿੱਚ ਏHਐਸHਆਈH ਕੁਲਵੰਤ ਸਿੰਘ ਜਿਸਦੀ ਮਹਿਕਮਾਂ ਵਿੱਚ ਸਰਵਿਸ 35 ਸਾਲ ਤੋੋਂ ਵੱਧ ਹੋ ਚੁੱਕੀ ਹੈ, ਏ,ਐਸ,ਆਈ, ਵਿਜੇ ਕੁਮਾਰ ਜਿਸਦੀ ਸਰਵਿਸ 28 ਸਾਲ ਤੋੋਂ ਵੱਧ ਹੋੋ ਚੁੱਕੀ ਹੈ ਅਤੇ ਲੇਡੀ ਏ,ਐਸ,ਆਈ, ਛਿੰਦਰਪਾਲ ਕੌਰ ਜਿਸਦੀ ਮਹਿਕਮਾ ਵਿੱਚ ਸਰਵਿਸ 27 ਸਾਲ ਤੋੋਂ ਵੱਧ ਹੋੋ ਚੁੱਕੀ ਹੈ, ਇਹਨਾਂ ਤਿੰਨਾਂ ਕਰਮਚਾਰੀਆਂ ਵੱਲੋੋਂ 58 ਸਾਲ ਹੋੋਣ ਤੋੋਂ ਪਹਿਲਾਂ ਆਪਣੀ ਸਵੈ^ਇੱਛਾਂ ਨਾਲ (ਵਲੰਟਰੀ) ਸੇਵਾ^ਮੁਕਤੀ ਲਈ ਗਈ ਹੈ। ਐਸ,ਐਸ,ਪੀ,ਮਾਨਸਾ ਵੱਲੋਂ ਇਹਨਾਂ ਸੇਵਾ^ਮੁਕਤ ਹੋੋਏ ਕਰਮਚਾਰੀਆਂ ਦੀ ਪ੍ਰਸੰਸਾਂ ਕਰਦਿਆਂ ਦੱਸਿਆ ਗਿਆ ਕਿ ਇਹਨਾ ਵੱਲੋੋਂ ਮਹਿਕਮਾਂ ਅੰਦਰ ਨਿਭਾਈਆ ਗਈਆ ਵਡਮੁੱਲੀਆਂ ਸੇਵਾਵਾਂ ਹਮੇਸਾਂ ਯਾਦ ਰਹਿਣਗੀਆ ਅਤੇ ਪੁਲਿਸ ਨੂੰ ਸੁਚੱਜੀ ਸੇਧ ਦੇਣ ਦਾ ਕੰਮ ਕਰਨਗੀਆ। ਇਹਨਾਂ ਕਰਮਚਾਰੀਆਂ ਨੂੰ ਦੱਸਿਆ ਗਿਆ ਕਿ ਉਹ ਰਿਟਾਇਰ ਹੋੋਣ ਤੋੋਂ ਬਾਅਦ ਵੀ ਮਹਿਕਮਾ ਅੰਦਰ ਪਰਿਵਾਰ ਦੀ ਤਰਾ ਕੰਮ ਕਰਨਗੇ ਅਤੇ ਜੇਕਰ ਉਹਨਾਂ ਨੂੰ ਮਹਿਕਮਾ ਪ੍ਰਤੀ ਕਿਸੇ ਮੱਦਦ ਦੀ ਜਰੂਰਤ ਹੋੋਵੇ ਤਾਂ ਮਾਨਸਾ ਪੁਲਿਸ ਉਹਨਾਂ ਦੀ ਯੋੋਗ ਮੱਦਦ ਲਈ ਹਮੇਸ਼ਾ ਤਤਪਰ ਰਹੇਗੀ।


ਐਸ,ਐਸ,ਪੀ, ਮਾਨਸਾ ਵੱਲੋਂ ਇਹਨਾਂ ਸੇਵਾ^ਮੁਕਤ ਜਾ ਰਹੇ ਕਰਮਚਾਰੀਆਂ ਨੂੰ ਕੋਰੋੋਨਾ ਮਹਾਂਮਾਰੀ ਤੋੋਂ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਅ ਕਰਨ ਲਈ ਅਗਾਂਹ ਕਰਦਿਆ ਦੱਸਿਆ ਗਿਆ ਕਿ ਉਹ ਸਮਾਜ ਵਿੱਚ ਵਿਚਰਦਿਆ ਕੋੋਵਿਡ^19 ਦੀਆ ਸਾਵਧਾਨੀਆਂ ਦੀ ਪਾਲਣਾ ਕਰਨ ਦੇ ਨਾਲ ਨਾਲ ਕੋਰੋਨਾ ਸੈਂਪਲੰਿਗ ਅਤੇ ਵੱਧ ਤੋੋਂ ਵੱਧ ਵੈਕਸੀਨੇਸ਼ਨ ਕਰਾਉਣ ਲਈ ਆਪਣੇ ਪਿੰਡਾਂ ਇਲਾਕਿਆਂ ਅੰਦਰ ਲੋਕਾਂ ਨੂੰ ਜਾਗਰਿਤ ਕਰਨ ਤਾਂ ਜੋੋ ਇਸ ਮਹਾਂਮਾਰੀ ਦੇ ਪਸਾਰ ਨੂੰ ਰੋਕਿਆ ਜਾ ਸਕੇ। ਸ:ਥ: ਬਲਵੰਤ ਸਿੰਘ ਭੀਖੀ ਨੇ ਇਹਨਾਂ ਕਰਮਚਾਰੀਆਂ ਦੀ ਭਰਤੀ ਤੋੋਂ ਲੈ ਕੇ ਸੇਵਾ ਮੁਕਤ ਹੋੋਣ ਤੱਕ ਮਹਿਕਮਾਂ ਅੰਦਰ ਵੱਖ ਵੱਖ ਥਾਣਿਆਂ/ਚੌੌਕੀਆ ਅਤੇ ਸਟਾਫਾਂ ਅੰਦਰ ਨਿਭਾਈਆ ਗਈਆ ਸ਼ਾਨਦਾਰ ਸੇਵਾਵਾਂ ਪ੍ਰਤੀ ਵਿਸਥਾਰ ਨਾਲ ਚਾਨਣਾ ਪਾਇਆ। ਇਸ ਮੌੌਕੇ ਸ੍ਰੀ ਸਤਨਾਮ ਸਿੰਘ ਕਪਤਾਨ ਪੁਲਿਸ (ਸਥਾਨਕ) ਮਾਨਸਾ, ਦਫਤਰ ਅਤੇ ਪੁਲਿਸ ਲਾਈਨ ਮਾਨਸਾ ਦੀਆ ਮੱਦਾਂ ਦੇ ਕਰਮਚਾਰੀਆਂ ਤੋੋਂ ਇਲਾਵਾ ਸੇਵਾ ਮੁਕਤ ਜਾਣ ਵਾਲੇ ਕਰਮਚਾਰੀਆਂ ਦੇ ਪਰਿਵਾਰਕ ਮੈਂਬਰ, ਦੋਸਤ/ਮਿੱਤਰ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS