17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਪਿੰਡ ਜੰਡ ਵਿਖੇ ਕੁਝ ਮਹੀਨੇ ਪਹਿਲਾਂ ਹੋਏ ਕਤਲ ਨੂੰ ਲੈਕੇ ਪੀੜਿਤ ਪਰਿਵਾਰ...

ਪਿੰਡ ਜੰਡ ਵਿਖੇ ਕੁਝ ਮਹੀਨੇ ਪਹਿਲਾਂ ਹੋਏ ਕਤਲ ਨੂੰ ਲੈਕੇ ਪੀੜਿਤ ਪਰਿਵਾਰ ਇਨਸਾਫ਼ ਦੀ ਖਾਤਰ ਖਾ ਰਿਹਾ ਠੋਕਰਾਂ

ਪੁਲਿਸ ਦੀ ਕਾਰਗੁਜਾਰੀ ਤੋਂ ਨਾਰਾਜ ਪੀੜਿਤ ਪਰਿਵਾਰ ਵੱਲੋਂ ਪਿੰਡ ਚ ਪੰਜਾਬ ਪੁਲਿਸ ਖਿਲਾਫ ਜੰਮ ਕੇ ਨਾਅਰੇਬਾਜ਼ੀ

ਤਰਨਤਾਰਨ (ਰਿੰਪਲ ਗੋਲਣ) : ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਜੰਡ ਵਿਖੇ ਬੀਤੇ ਕੁਝ ਮਹੀਨੇ ਪਹਿਲਾਂ ਆਪਣੇ ਸਹੁਰੇ ਪਰਿਵਾਰ ਘਰ ਆਏ ਜਵਾਈ ਦਾ ਪਿੰਡ ਦੇ ਹੀ ਕੁਝ ਰਹਿਣ ਵਾਲੇ ਵਿਅਕਤੀਆਂ ਨੇ ਬੜੀ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ ਸੀ ਅਤੇ ਉਸ ਦੀ ਪਤਨੀ ਅਤੇ ਸਹੁਰੇ ਲੱਖਾ ਸਿੰਘ ਨੂੰ ਵੀ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਸੀ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀਡ਼ਤ ਵਿਅਕਤੀ ਲੱਖਾ ਸਿੰਘ ਨੇ ਦੱਸਿਆ ਕਿ ਕਤਲ ਹੋਣ ਤੋਂ ਬਾਅਦ ਥਾਣਾ ਸਦਰ ਪੱਟੀ ਪੁਲਸ ਅਤੇ ਪੁਲਸ ਚੌਕੀ ਘਰਿਆਲਾ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਧਰਨੇ ਪ੍ਰਦਰਸ਼ਨ ਕਰ ਕੇ ਕੁੱਲ ਦਸਾਂ ਵਿਅਕਤੀਆਂ ਤੇ ਮਾਮਲਾ ਤਾਂ ਦਰਜ ਕਰਵਾ ਦਿੱਤਾ ਅਤੇ ਇਸ ਦੌਰਾਨ ਪੁਲਸ ਚੌਕੀ ਘਰਿਆਲਾ ਵਿਖੇ ਉਸ ਟੈਮ ਤੇ ਮੌਜੂਦ ਐੱਸ ਆਈ ਸੁਖਵਿੰਦਰ ਸਿੰਘ ਵੱਲੋਂ ਬਿਆਨ ਲਿਖਣ ਦੇ ਨਾਂ ਤੇ ਪਹਿਲਾਂ ਤਾਂ ਲੱਖਾ ਸਿੰਘ ਤੋਂ ਚਾਰ ਹਜ਼ਾਰ ਰੁਪਿਆ ਲਿਆ ਫਿਰ ਉਸ ਦੀ ਲੜਕੀ ਦੇ ਬਿਆਨ ਲਿਖਣ ਦੇ ਨਾਂ ਤੇ ਤਿੰਨ ਹਜ਼ਾਰ ਰੁਪਿਆ ਲੈ ਲਿਆ ਜਿਸ ਤੋਂ ਬਾਅਦ ਪੁਲਸ ਪਰ ਸਾਡੀ ਸੁਣਵਾਈ ਕਰਨ ਦੀ ਬਜਾਏ ਐੱਸ ਆਈ ਸੁਖਵਿੰਦਰ ਸਿੰਘ ਨੇ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਫੜਨ ਦੀ ਬਜਾਏ ਉਨ੍ਹਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਨੂੰ ਮਜਬੂਰ ਹੋ ਕੇ ਧਰਨਾ ਪ੍ਰਦਰਸ਼ਨ ਕਰਕੇ ਪੁਲੀਸ ਨੂੰ ਕਾਰਵਾਈ ਕਰਨ ਤੇ ਮਜਬੂਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਕਤਲ ਕਰਨ ਵਾਲੇ ਦੋਸ਼ੀਆਂ ਦੇ ਸੱਤ ਵਿਅਕਤੀਆਂ ਨੂੰ ਪੁਲਸ ਨੇ ਕਾਬੂ ਕੀਤਾ ਅਤੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਜਵਾਈ ਦਾ ਕਤਲ ਕਰਨ ਵਾਲਾ ਜੋ ਮੁੱਖ ਦੋਸ਼ੀ ਹੈ ਉਸ ਨੂੰ ਡੀ ਐੱਸ ਪੀ ਪੱਟੀ ਸਿਆਸਤ ਦੇ ਦਬਾਅ ਥੱਲੇ ਬੇ ਗੁਨਾਹ ਕਰਕੇ ਪਰਚੇ ਵਿੱਚੋਂ ਕੱਢਣਾ ਚਾਹੁੰਦੀ ਹੈ ਜਿਸ ਨੂੰ ਲੈ ਕੇ ਉਨ੍ਹਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਕਰਕੇ ਮਜਬੂਰ ਹੋ ਕੇ ਉਨ੍ਹਾਂ ਨੂੰ ਅੱਜ ਫੇਰ ਦੁਬਾਰਾ ਉਸ ਪ੍ਰਸ਼ਾਸਨ ਖ਼ਿਲਾਫ਼ ਇਹ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ ਹੈ ਪੀਡ਼ਤ ਪਰਿਵਾਰ ਨੇ ਜ਼ਿਲ੍ਹਾ ਤਰਨ ਤਾਰਨ ਜੇ ਐੱਸ ਐੱਸ ਪੀ ਅਤੇ ਪੰਜਾਬ ਦੇ ਡੀ ਜੀ ਪੀ ਤੋਂ ਮੰਗ ਕੀਤੀ ਹੈ ਕਿ ਬਿਆਨ ਲਿਖਣ ਦੇ ਨਾਂ ਤੇ ਉਨ੍ਹਾਂ ਤੋਂ ਰਿਸ਼ਵਤ ਲੈਣ ਵਾਲੇ ਪੁਲਸ ਅਧਿਕਾਰੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਇਸ ਕਤਲ ਕੇਸ ਵਿਚ ਰਹਿੰਦੇ ਮੁੱਖ ਤਿੰਨ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਨੂੰ ਜੇਲ੍ਹ ਵਿਚ ਭੇਜਿਆ ਜਾਵੇ ਪੀਡ਼ਤ ਪਰਿਵਾਰ ਨੇ ਐੱਸਐੱਸਪੀ ਨੂੰ ਗੁਹਾਰ ਲਾਉਂਦੇ ਹੋਏ ਕਿਹਾ ਕਿ ਜੇ ਸਾਡੀ ਕੋਈ ਸੁਣਵਾਈ ਨਾ ਹੋਈ ਤਾਂ ਉਹ ਜ਼ਿਲਾ ਤਰਨਤਾਰਨ ਐੱਸਐੱਸਪੀ ਦਫ਼ਤਰ ਦੇ ਅੱਗੇ ਭੁੱਖ ਹੜਤਾਲ ਤੇ ਬੈਠ ਜਾਣਗੇ ਅਤੇ ਆਪਣੀ ਜਾਨ ਦੇ ਦੇਣਗੇ ਜਿਸ ਦੀ ਜ਼ਿੰਮੇਵਾਰ ਜ਼ਿਲ੍ਹੇ ਦਾ ਐੱਸ ਐੱਸ ਪੀ ਹੋਵੇਗਾ

ਉਧਰ ਇਸ ਸਬੰਧੀ ਜਦ ਉਸ ਟੈਮ ਤੇ ਮੌਜੂਦ ਐੱਸ ਆਈ ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਰਿਸ਼ਵਤ ਲੈਣ ਦੇ ਲਾਏ ਆਪਣੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਉਨਾਂ ਕਿਹਾ ਕਿ ਲੱਖਾ ਸਿੰਘ ਮੇਰੇ ਤੇ ਗ਼ਲਤ ਇਲਜ਼ਾਮ ਲਾ ਰਿਹਾ ਹੈ ਮੈਂ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ

ਉਧਰ ਜਦ ਇਸ ਸਬੰਧੀ ਪੁਲਸ ਚੌਕੀ ਘਰਿਆਲਾ ਦੇ ਇੰਚਾਰਜ ਨਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਚੌਕੀ ਵਿਚ ਕੁਝ ਦਿਨ ਪਹਿਲਾਂ ਹੀ ਨਵੇਂ ਇੰਚਾਰਜ ਲੱਗੇ ਹਨ ਉਨ੍ਹਾਂ ਨੂੰ ਰਿਸ਼ਵਤ ਲੈਣ ਬਾਰੇ ਕੋਈ ਪਤਾ ਨਹੀਂ ਹੈ ਅਤੇ ਇਨ੍ਹਾਂ ਦੇ ਕਤਲ ਕਰਨ ਵਾਲੇ ਸੱਤ ਦੋਸ਼ੀਆਂ ਨੂੰ ਉਨ੍ਹਾਂ ਵੱਲੋਂ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਤਿੰਨ ਰਹਿੰਦੇ ਦੋਸ਼ ਦੀ ਵੀ ਤਫਤੀਸ਼ ਜਾਰੀ ਹੈ ਜਲਦ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ

Today Now News

RELATED ARTICLES
- Advertisment -

POPULAR POSTS