17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪਿੰਡ ਪੱਕੀ ਟਿੱਬੀ ਅਤੇ ਪਿੰਡ ਚੱਕ ਉਧਮ ਸਿੰਘ (ਪੱਕੀ ਟਿੱਬੀ) ਵਿੱਚ 100...

ਪਿੰਡ ਪੱਕੀ ਟਿੱਬੀ ਅਤੇ ਪਿੰਡ ਚੱਕ ਉਧਮ ਸਿੰਘ (ਪੱਕੀ ਟਿੱਬੀ) ਵਿੱਚ 100 ਪ੍ਰਤੀਸ਼ਤ ਕੋਰੋਨਾ ਟੀਕਾਕਰਣ ਨੰ ਮਿਲੀ ਸਫ਼ਲਤਾ

ਸਾਰੇ ਚਾਹਵਾਨਾਂ ਦੇ ਕੋਰੇਨਾ ਟੀਕਾ ਲਗਾਉਣ ਵਾਲਾ ਬਣਿਆ ਜਿਲ੍ਹੇ ਦਾ ਪਹਿਲਾਂ ਪਿੰਡ ਪੱਕੀ ਟਿੱਬੀ ਅਤੇ ਚੱਕ ਉਧਮ ਸਿੰਘ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾ ਅਤੇ ਡਾ ਰੰਜੂ ਸਿੰਗਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਦੇਖਰੇਖ ਵਿੱਚ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਕੋਰੋਨਾ ਟੀਕਾਕਰਣ ਮੁਹਿੰਮ ਬਹੁਤ ਸਫ਼ਲਤਾ ਨਾਲ ਚੱਲ ਰਹੀ ਹੈ। ਜਿਲ੍ਹਾ ਪ੍ਰਸ਼ਾਸਣ ਅਤੇ ਸਿਹਤ ਵਿਭਾਗ ਵੱਲੋਂ ਮਿਲ ਕੇ ਕੋਰੋਨਾ ਸਬੰਧੀ ਚਲਾਏ ਗਏ ਟੀਕਾਕਰਣ ਅਭਿਆਨ ਤਹਿਤ 100 ਪ੍ਰਤੀਸ਼ਤ ਆਬਾਦੀ ਦੇ ਕੋਰੋਨਾ ਟੀਕਾਕਰਣ ਦਾ ਟੀਚਾ ਨਿਰਧਾਰਤ ਕੀਤਾ ਹੈ, ਜਿਸ ਤਹਿਤ ਪਿੰਡ ਪੱਕੀ ਟਿੱਬੀ ਅਤੇ ਚੱਕ ਉਧਮ ਸਿੰਘ (ਪੱਕੀ ਟਿੱਬੀ) ਵਿਖੇ ਵਿਭਾਗ ਦੀ ਟੀਮ ਨੇ ਕੈਂਪ ਲਗਾ ਕੇ 100 ਪ੍ਰਤੀਸ਼ਤ ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ। ਅੱਜ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਐਮ.ਕੇ.ਅਰਾਵਿੰਦ ਜੀ ਨੇ ਪੱਕੀ ੱਿਟੱਬੀ ਪਿੰਡ ਦੀਆਂ ਦੋਨੋਂ ਪੰਚਾਇਤਾਂ ਦੇ ਸਰਪੰਚ ਵੀਨਾ ਰਾਣੀ ਅਤੇ ਸਰਪੰਚ ਮੁਖਤਿਆਰ ਕੌਰ, ਡਾ ਜਗਦੀਪ ਚਾਵਲਾ, ਡਾ ਪਵਨ ਮਿੱਤਲ ਜਿਲ੍ਹਾ ਟੀਕਾਕਰਣ ਅਫ਼ਸਰ, ਡਾ ਇਕਬਾਲ ਸਿੰਘ, ਸ੍ਰੀਮਤੀ ਸੁਨੀਤਾ ਰਾਣੀ, ਸ੍ਰੀਮਤੀ ਰਾਜਪਾਲ ਕੌਰ ਮਲਟੀਪਰਪਜ਼ ਹੈਲਥ ਵਰਕਰ, ਕ੍ਰਿਸ਼ਨਾ ਦੇਵੀ ਅਤੇ ਗੁਰਵਿੰਦਰ ਕੌਰ ਆਸ਼ਾ ਨੂੰ ਦਫ਼ਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਖੇ ਸਮਾਗਮ ਦੌਰਾਨ ਸਨਮਾਨਿਤ ਕੀਤਾ। ਡਾ ਜਗਦੀਪ ਚਾਵਲਾ ਅਤੇ ਡਾ ਇਕਬਾਲ ਸਿੰਘ ਦੀ ਪ੍ਰੇਰਨਾ ਸਕਦਾ ਸਿਹਤ ਵਿਭਾਗ ਦੀ ਟੀਮ ਨੇ ਇਹ ਟੀਚਾ ਪ੍ਰਾਪਤ ਕੀਤਾ ਹੈ। ਇਸ 100 ਪ੍ਰਤੀਸ਼ਤ ਟੀਕਾਕਰਣ ਕਰਨ ਦਾ ਸਾਰਾ ਸਿਹਰਾ ਸਿਹਤ ਵਿਭਾਗ ਦੀ ਟੀਮ ਖਾਸ ਤੌਰ ਤੇ ਕਮਿਊਨਿਟੀ ਹੈਲਥ ਅਫ਼ਸਰ ਸ੍ਰੀਮਤੀ ਸੁਨੀਤਾ ਰਾਣੀ, ਰਾਜਪਾਲ ਕੌਰ ਮਲਟੀਪਰਪਜ਼ ਹੈਲਥ ਵਰਕਰ, ਕ੍ਰਿਸ਼ਨਾ ਦੇਵੀ ਅਤੇ ਗੁਰਵਿੰਦਰ ਕੌਰ ਆਸ਼ਾ ਨੂੰ ਜਾਂਦਾ ਹੈ। ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਪੰਚਾਇਤ ਦੇ ਸਹਿਯੋਗ ਨਾਲ ਲੋਕਾਂ ਨੂੰ ਪ੍ਰੇਰਿਤ ਕਰਕੇ 100 ਪ੍ਰਤੀਸ਼ਤ ਟੀਕਾਕਰਣ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਮਾਨਯੋਗ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਰੋਨਾ ਟੀਕਾਕਰਣ ਤਹਿਤ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਸਾਰੇ ਚਾਹਵਾਨਾਂ ਦੇ ਟੀਕਾ ਲਗਾਉਣ ਵਾਲੇ ਇਹ ਪਿੰਡ ਪੱਕੀ ਟਿੱਬੀ ਅਤੇ ਚੱਕ ਉਧਮ ਸਿੰਘ (ਪੱਕੀ ਟਿੱਬੀ) ਜਿਲ੍ਹੇ ਦੇ ਪਹਿਲਾ ਪਿੰਡ ਹਨ, ਜ਼ਿਨ੍ਹਾਂ ਨੇ ਸ਼ੋਸਲ ਮੀਡੀਆ ਅਤੇ ਸਮਾਜ ਵਿਰੋਧੀ ਅਨਸਰਾਂ ਦੀ ਅਫ਼ਵਾਹਾਂ ਤੋਂ ਬਾਹਰ ਨਿਕਲ ਕੇ 100 ਪ੍ਰਤੀਸ਼ਤ ਕੋਰੋਨਾ ਟੀਕਾਕਰਣ ਕਰਵਾਇਆ ਹੈ। ਇਸ ਪਿੰਡ ਦੀ ਆਬਾਦੀ 2670 ਹੈ, ਜਿਸ ਵਿੱਚੋਂ 18 ਸਾਲ ਤੋਂ ਉਪਰ 1638 ਯੋਗ ਵਿਅਕਤੀਆਂ ਨੂੰ ਵੈਕਸੀਨ ਲਗਾ ਦਿੱਤੀ ਗਈ ਹੈ। ਇਸ ਸਮੇਂ ਡਾ ਸੁਨੀਲ ਬਾਂਸਲ ਡਿਪਟੀ ਮੈਡੀਕਲ ਕਮਿਸ਼ਨਰ, ਜਗਮੋਹਣ ਸਿੰਘ ਮਾਨ ਸਮਾਜ ਭਲਾਈ ਅਫ਼ਸਰ, ਸੁਖਮੰਦਰ ਸਿੰਘ ਅਤੇ ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫ਼ਸਰ ਸ਼ਿਵਪਾਲ ਸਿੰਘ ਹਾਜਰ ਸਨ।

Today Now News

RELATED ARTICLES
- Advertisment -

POPULAR POSTS