17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਤਰਨਤਾਰਨ - ਭਿੱਖੀਵਿੰਡ : ਘਰ ਨੂੰ ਜਾਂਦੇ ਰਸਤੇ ਵਿਚਕਾਰ ਮੋਟਰਸਾਈਕਲ ਲਗਾਉਣ ਤੋਂ...

ਤਰਨਤਾਰਨ – ਭਿੱਖੀਵਿੰਡ : ਘਰ ਨੂੰ ਜਾਂਦੇ ਰਸਤੇ ਵਿਚਕਾਰ ਮੋਟਰਸਾਈਕਲ ਲਗਾਉਣ ਤੋਂ ਲੈ ਕੇ ਹੋਇਆ ਝਗੜਾ

21 ਸਾਲਾਂ ਲੜਕੀ ਨੇ ਗੁਆਂਢੀਆਂ ਦੇ ਲੜਕੇ ਤੇ ਕੁੱਟਮਾਰ ਅਤੇ ਕਿਰਚ ਮਾਰ ਕੇ ਜ਼ਖਮੀ ਕਰਨ ਦੇ ਲਾਏ ਇਲਜ਼ਾਮ
ਮੀਨੂੰ ਨੇ ਕਿਹਾ ਕਸ਼ਿਸ਼ ਧਵਨ ਅਤੇ ਉਸਦੀ ਮਾਂ ਮਮਤਾ ਧਵਨ ਵੱਲੋਂ ਮੈਨੂੰ ਜ਼ਬਰਦਸਤੀ ਧੂੰ ਕੇ ਅੰਦਰ ਖਿੱਚਣ ਦੀ ਵੀ ਕੀਤੀ ਗਈ ਕੋਸ਼ਿਸ਼ , ਸੀ.ਸੀ.ਟੀ.ਵੀ ਫੂਟੇਜ ਵੀ ਆਈ ਸਾਹਮਣੇ
ਦੂਜੀ ਧਿਰ ਨੇ ਦੋਸ਼ਾਂ ਨੂੰ ਨਕਾਰਿਆ

ਤਰਨਤਾਰਨ (ਰਿੰਪਲ ਗੋਲਣ) : ਵਾਰਡ ਵਾਰਡ ਨੰਬਰ 4 ਵਿੱਚ ਰਹਿੰਦੀ ਮੀਨੂੰ ਸ਼ਰਮਾ ਪੁੱਤਰੀ ਪ੍ਰੇਮ ਕੁਮਾਰ ਸ਼ਰਮਾ ਨੇ ਆਪਣੇ ਹੀ ਗਵਾਂਢੀ ਦੇ ਲੜਕੇ ਕਸ਼ਿਸ਼ ਧਵਨ ਉੱਪਰ ਕਿਰਚ ਮਾਰ ਕੇ ਜਾਨੋਂ ਮਾਰਨ ਅਤੇ ਕੁੱਟਮਾਰ ਕਰਕੇ ਕੱਪੜੇ ਪਾੜਨ ਦੇ ਦੋਸ਼ ਲਗਾਏ ਹਨ । ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮੀਨੂੰ ਸ਼ਰਮਾ ਪੁੱਤਰੀ ਪ੍ਰੇਮ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਸਦਾ ਪਿਤਾ ਪ੍ਰੇਮ ਕੁਮਾਰ ਜੋ ਕਿ ਟੈਕਸੀ ਚਲਾਉਂਦਾ ਹੈ ਅਤੇ ਸਵਾਰੀਆਂ ਲੈ ਕੇ ਹਰਿਦੁਆਰ ਗਿਆ ਹੋਇਆ ਸੀ ਅਤੇ ਉਸ ਦੀ ਮਾਂ ਜੋ ਕਿ ਬਾਜ਼ਾਰ ਗਈ ਹੋਈ ਸੀ । ਤਾਂ ਉਸਦਾ ਚਾਚਾ ਜੋ ਕਿ ਕੰਮ ਤੋਂ ਘਰੇ ਰੋਟੀ ਖਾਣ ਲਈ ਆਇਆ ਹੋਇਆ ਸੀ ਅਜੇ ਉਨ੍ਹਾਂ ਦੇ ਘਰ ਦੇ ਰਸਤੇ ਵਿੱਚ ਕਸ਼ਿਸ਼ ਧਵਨ ਪੁੱਤਰ ਨਰਿੰਦਰ ਕੁਮਾਰ ਧਵਨ ਨੇ ਆਪਣਾ ਮੋਟਰਸਾਈਕਲ ਖੜ੍ਹਾ ਕੀਤਾ ਸੀ ।ਜੋ ਕਿ ਓੁਸਦੇ ਚਾਚੇ ਵੱਲੋਂ ਜਦੋਂ ਕਸ਼ਿਸ਼ ਧਵਨ ਨੂੰ ਮੋਟਰਸਾਈਕਲ ਪਾਸੇ ਕਰਨ ਲਈ ਕਿਹਾ ਤਾਂ ਤੈਸ਼ ਵਿੱਚ ਆਏ ਕਸ਼ਿਸ਼ ਧਵਨ ਵੱਲੋਂ ਮੈਨੂੰ ਦੇ ਚਾਚੇ ਨਾਲ ਗਾਲੀ ਗਲੋਚ ਕਰਦਿਆਂ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ । ਜਦਕਿ ਇਸ ਹੋ ਰਹੀ ਕੁੱਟਮਾਰ ਦਾ ਮੀਨੂੰ ਦੇ ਚਾਚੇ ਵੱਲੋਂ ਵਿਰੋਧ ਕੀਤਾ ਗਿਆ ਤਾਂ ਇਸ ਦੌਰਾਨ ਕਸ਼ਿਸ਼ ਧਵਨ ਵੱਲੋਂ ਮੀਨੂੰ ਦੇ ਕੱਪੜੇ ਪਾੜਦਿਆਂ ਕੁੱਟਮਾਰ ਕਰਦਿਆਂ ਕਿਰਚ ਮਾਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ । ਮੀਨੂੰ ਸ਼ਰਮਾ ਨੇ ਦੱਸਿਆ ਕਿ ਕਸ਼ਿਸ਼ ਧਵਨ ਅਤੇ ਉਸਦੀ ਮਾਤਾ ਮਮਤਾ ਧਵਨ ਵੱਲੋਂ ਉਸ ਨੂੰ ਧੂਹ ਕੇ ਅੰਦਰ ਲਿਜਾਣ ਦੀ ਕੋਸ਼ਿਸ਼ ਵੀ ਕੀਤੀ ਗਈ ਜਿਸ ਦੌਰਾਨ ਉਸ ਦੀ ਮਾ ਜੋਤੀ ਸ਼ਰਮਾ ਵੱਲੋਂ ਵਿਰੋਧ ਕੀਤਾ ਗਿਆ ਤਾਂ ਕਸ਼ਿਸ਼ ਧਵਨ ਵੱਲੋਂ ਮੀਨੂੰ ਸ਼ਰਮਾ ਦੀ ਮਾ ਜੋਤੀ ਸ਼ਰਮਾ ਦੇ ਵੀ ਕੱਪੜੇ ਪਾੜ ਦਿੱਤੇ ਗਏ । ਉੱਥੇ ਹੀ ਇਸ ਸਬੰਧੀ ਪ੍ਰੇਮ ਕੁਮਾਰ ਸ਼ਰਮਾ ਵੱਲੋਂ ਉਸ ਦੀ ਲੜਕੀ ਮੀਨੂੰ ਸ਼ਰਮਾ ਅਤੇ ਉਸ ਦੀ ਪਤਨੀ ਜੋਤੀ ਸ਼ਰਮਾ ਨਾਲ ਹੋਈ ਕੁੱਟਮਾਰ ਸਬੰਧੀ ਭਿੱਖੀਵਿੰਡ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ਉੱਥੇ ਹੀ ਜਦੋਂ ਦੂਜੇ ਪਾਸੇ ਦੂਜੀ ਧਿਰ ਮਮਤਾ ਧਵਨ ਪਤਨੀ ਨਰਿੰਦਰ ਧਵਨ ਵਾਸੀ ਵਾਰਡ ਨੰਬਰ 4 ਨਾਲ ਗੱਲਬਾਤ ਕੀਤੀ ਤਾਂ ਮਮਤਾ ਧਵਨੀ ਮੀਨੂੰ ਸ਼ਰਮਾ ਅਤੇ ਉਸ ਦੇ ਪਰਿਵਾਰ ਵੱਲੋਂ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਅਤੇ ਕਿਹਾ ਕਿ ਇਹ ਪਰਿਵਾਰ ਆਪ ਖੁਦ ਗਲਤ ਹੈ ਅਤੇ ਸਾਡੇ ਤੇ ਗ਼ਲਤ ਬੇਬੁਨਿਆਦ ਇਲਜ਼ਾਮ ਲਗਾ ਰਿਹਾ ਹੈ ਮਮਤਾ ਧਵਨ ਨੇ ਦੱਸਿਆ ਕਿ ਉਸਦਾ ਪੁੱਤਰ ਕਸ਼ਿਸ਼ ਧਵਨ ਬੇਕਸੂਰ ਹੈ ਉੱਥੇ ਹੀ ਜਦੋਂ ਥਾਣਾ ਭਿੱਖੀਵਿੰਡ ਦੇ ਐੱਸ.ਐੱਚ.ਓ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਉਨ੍ਹਾਂ ਕਿਹਾ ਕਿ ਦੋਨਾਂ ਧਿਰਾਂ ਦਾ ਰਿਜ਼ਲਟ ਆ ਗਿਆ ਹੈ ਅਤੇ ਜੋ ਵੀ ਗੱਲਬਾਤ ਸਾਹਮਣੇ ਆਵੇਗੀ ਬਣਦੀ ਕਾਰਵਾਈ ਕੀਤੀ ਜਾਵੇਗੀ ।

Today Now News

RELATED ARTICLES
- Advertisment -

POPULAR POSTS