17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਡਾ ਐਸ ਪੀ ਸਿੰਘ ਓਬਰਾਏ ਨੇ 4 ਲੋੜਵੰਦ ਪਰਿਵਾਰਾਂ ਦੀਆਂ ਕਾਲਜ ਵਿਦਿਆਰਥਣਾ...

ਡਾ ਐਸ ਪੀ ਸਿੰਘ ਓਬਰਾਏ ਨੇ 4 ਲੋੜਵੰਦ ਪਰਿਵਾਰਾਂ ਦੀਆਂ ਕਾਲਜ ਵਿਦਿਆਰਥਣਾ ਦੀ ਫੀਸ ਭਰ ਕੇ ਉਨ੍ਹਾਂ ਦੀ ਪੜ੍ਹਾਈ ਦਾ  ਬਚਾਇਆ ਸਾਲ

ਵਿਦਿਆਰਥਣਾ ਨੇ ਕੀਤਾ ਡਾ ਓਬਰਾਏ ਦਾ ਧੰਨਵਾਦ

ਫਿਰੋਜ਼ਪੁਰ (ਦਵਿੰਦਰ ਸਿੰਘ ਛਾਬੜਾ) : ਨਾਮਵਾਰ ਸਮਾਜਸੇਵੀ ਅਤੇ ਦੁਬੱਈ ਦੇ ਉਘੇ ਕਾਰੋਬਾਰੀ ਡਾ ਸੁਰਿੰਦਰਪਾਲ ਸਿੰਘ ਓਬਰਾਏ ਅਤੇ ਉਨ੍ਹਾਂ ਦੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਭ ਤੋਂ ਮੋਹਰੀ ਹੋ ਕੇ ਲੋੜਵੰਦਾਂ ਦੀ ਮੱਦਦ ਕੀਤੀ ਜਾਂਦੀ ਹੈ। ਇਸ ਦੀ ਤਾਜ਼ਾ ਮਿਸਾਲ ਉਸ ਵਕਤ ਸਾਹਮਣੇ ਆਈ ਜਦੋਂ ਇੱਥੋਂ ਦੇ ਡੀ ਏ ਵੀ ਗਰਲਜ਼ ਕਾਲਜ ਵਿੱਚ ਐਮ ਏ ਦੀ ਪੜ੍ਹਾਈ ਕਰ ਰਹੀਆਂ ਚਾਰ ਗਰੀਬ ਪਰਿਵਾਰਾਂ ਨਾਲ ਸਬੰਧਿਤ ਵਿਦਿਆਰਥਣਾਂ ਦੀ ਹਜਾਰਾਂ ਰੁਪਏ ਫੀਸ ਆਪਣੇ ਕੋਲੋਂ ਭਰ ਕੇ ਉਨ੍ਹਾਂ ਦੀ ਪੜਾਈ ਦਾ ਸਾਲ ਖੁਰਾਬ ਹੋਣ ਤੋਂ ਬਚਾਅ ਲਿਆ। ਇਹ ਰਾਸ਼ੀ ਜੋ ਲਗਭੱਗ 20 ਹਜਾਰ ਦੀ ਬਣਦੀ ਸੀ ਦੇ ਚੈਕ ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਅਤੇ ਇਸਤਰੀ ਵਿੰਗ ਜਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਵੱਲੋਂ ਕਾਲਜ ਪੁੱਜ ਕੇ ਵਿਦਿਆਰਥਣਾ ਨੂੰ ਦਿੱਤੇ ਗਏ। ਇਸ ਮੌਕੇ ਅਮਰਜੀਤ ਕੌਰ ਛਾਬੜਾ ਅਤੇ ਬਲਵਿੰਦਰ ਪਾਲ ਸ਼ਰਮਾ ਨੇ ਦੱਸਿਆ ਕਿ ਇੰਨ੍ਹਾਂ ਲੜਕੀਆਂ ਨੇ ਆਪਣੀ ਪ੍ਰੋਫੈਸਰ ਅਮਰਿਤਪਾਲ   ਕੌਰ ਦੁਆਰਾ ਡਾ ਐਸ ਪੀ ਸਿੰਘ ਓਬਰਾਏ ਕੋਲ ਗੁਹਾਰ ਲਗਾਈ ਸੀ ਕਿ ਉਨ੍ਹਾਂ ਦੇ ਮਾਪੇ ਬਹੁਤ ਗਰੀਬ ਹਨ ਤੇ ਉਹ ਆਪਣੀ ਕਾਲਜ਼ ਦੀ ਫੀਸ ਭਰਨ ਤੋਂ ਅਸਮੱਰਥ ਹਨ। ਜਿਸ ਕਰਕੇ ਉਨ੍ਹਾਂ ਨੂੰ ਕਾਲਜ ਵਿੱਚ ਪੜਾਈ ਕਰਨੀ ਮੁਸ਼ਕਿਲ ਹੋ ਰਹੀ ਹੈ। ਵਿਦਿਆਰਥਣਾਂ ਨੇ ਡਾ ਓਬਰਾਏ ਨੂੰ ਉਬਰਾਏ ਨੂੰ ਉਨ੍ਹਾਂ ਦੀ ਫੀਸ ਭਰਨ ਦੀ ਬੇਨਤੀ ਕੀਤੀ ਸੀ ਤਾਂ ਕਿ ਉਨ੍ਹਾਂ ਦੀ ਪੜਾਈ ਦਾ ਸਾਲ ਖੁਰਾਬ ਨਾ ਹੋ ਜਾਵੇ। ਇਸ ਤੇ ਡਾ ਓਬਰਾਏ ਵੱਲੋਂ ਆਪਣੀ ਫਿਰੋਜ਼ਪੁਰ ਟੀਮ ਰਾਹੀਂ ਪੜਤਾਲ ਕਰਵਾਕੇ ਇੰਨ੍ਹਾਂ ਦੀ ਬਣਦੀ ਫੀਸ ਕਾਲਜ਼ ਨੂੰ ਅਦਾ ਕੀਤੀ। ਇਸ ਮੌਕੇ ਇਨ੍ਹਾਂ ਲੜਕੀਆਂ ਵੱਲੋਂ ਡਾ ਓਬਰਾਏ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਮੈਡਮ ਅਮਰਜੀਤ ਕੌਰ ਛਾਬੜਾ,ਰਣਜੀਤ ਸਿੰਘ ਰਾਏ, ਮਨਪ੍ਰੀਤ ਸਿੰਘ ਮੱਖੂ,ਬਲਵਿੰਦਰ ਪਾਲ ਸ਼ਰਮਾ, ਤਲਵਿੰਦਰ ਕੌਰ , ਕੰਵਰਜੀਤ ਸਿੰਘ,ਬ੍ਰਿਜ਼ ਭੂਸ਼ਨ,ਪ੍ਰਿੰਸੀਪਲ ਡਾ ਸੀਮਾ ਅਰੋੜਾ,ਡਾ ਅੰਮ੍ਰਿਤਪਾਲ ਕੌਰ ਮੁੱਖੀ ਪੰਜਾਬੀ ਵਿਭਾਗ ਅਤੇ ਆਫਿਸ ਸੁਪਰਡੈਂਟ ਸ੍ਰੀਮਤੀ ਅਨੂੰ ਖੰਨਾ ਸਮੇਤ ਅਤੇ ਹੋਰ ਕਾਲਜ ਦਾ ਸਟਾਫ ਵੀ ਮੋਜੂਦ ਸੀ।

Today Now News

RELATED ARTICLES
- Advertisment -

POPULAR POSTS