ਕੁਲਵੰਤ ਕੰਤਾ ਤੇ ਜਿਲਾ ਪ੍ਰਧਾਨ ਸਹਿਰੀ ਪ੍ਰਧਾਨ ਯਾਦਵਿੰਦਰ ਬਿੱਟੂ ਨੇ ਘਰ ਘਰ ਜਾ ਕੇ ਅਲਖ ਜਗਾਈ ਇਸਤਰੀ ਅਕਾਲੀਦਲ ਦੀਆਂ ਸਾਬਕਾ ਪ੍ਰਧਾਂਨਾਂ ਨਾਲ ਮੀਟੰਗਾਂ ਕੀਤੀਆਂ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਅਗਾਮੀ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਅਕਾਲੀ ਗਠਜੋੜ ਹੋਣ ਨਾਲ ਪਾਰਟੀ ਵਰਕਰਾਂ ਚ ਜੋਸ਼ ਦਾ ਨਜ਼ਾਰਾ ਇਹ ਦੇਖਣ ਨੂੰ ਮਿਲ ਰਿਹਾ ਕਿ ਅਕਾਲੀ ਦਲ ਦੇ ਕਈ ਆਗੂ ਸਾਬਕਾ ਐਮ.ਐਲ ਏ ਮਰਹੂਮ ਮਲਕੀਤ ਸਿੰਘ ਕੀਤੂ ਦੇ ਨਜ਼ਦੀਕੀ ਰਹੇ ਮਲਕੀਤ ਮੀਤਾ ਠੇਕੇਦਾਰ, ਜੱਗਾ ਸਿੰਘ ਸਾਬਕਾ ਐਮ ਸੀ, ਬਲਕਰਨ ਸਿੰਘ ਧਾਲੀਵਾਲ ,ਰਾਜਿੰਦਰ ਮੁੰਦਰੀ ਧੌਲਾ ਵਲੋਂ ਅਸਤੀਫੇ ਦੇਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਪੰਜੇ ਨਾਲ ਪੰਜਾ ਮਿਲਾਉਣ ਕਾਰਨ ਹਲਚਲ ਪੈਦਾ ਹੋ ਗਈ ! ਅਕਾਲੀ ਵਰਕਰਾਂ ਦੇ ਵੱਡੀ ਗਿਣਤੀ ਵਿਚ ਪਾਰਟੀ ਛੱਡਣ ਦੇ ਐਲਾਨਾਂ ਨੇ ਜਿਲਾ ਪੱਧਰੀ ਆਗੂਆਂ ਦੀਆਂ ਨੀਂਦਾਂ ਉੱਡਾ ਕੇ ਰੱਖ ਦਿੱਤੀਆਂ ! ਸਰੇਆਮ ਹਲਕਾ ਇੰਚਾਰਜ ਵਲੋਂ ਵਰਕਰਾਂ ਦੀ ਅਣਦੇਖੀ ਕੋਈ ਸੁਣਵਾਈ ਨਾ ਕਰਨ ਦੇ ਦੋਸ਼ ਲੱਗਦੇ ਰਹੇ ਖਾਸ ਕਰਕੇ ਅਕਾਲੀ ਦਲ ਦੇ ਇਸਤਰੀਆਂ ਦੀ ਹਰ ਸਮਾਗਮ ਚ ਹੁੰਦੇ ਨਾਮਾਤਰ ਇਕੱਠਾਂ ਦੀ ਘਾਟ ਤੇ ਮੀਡੀਆ ਚ ਬਣੀਆਂ ਸੁਰਖੀਆਂ ਤੇ ਹਾਈ ਕਮਾਂਡ ਦੀਆਂ ਘੁਰਕੀਆਂ ਮਿਲੀਆਂ ! ਇਸ ਉਪਰੰਤ ਜਾਗਦਿਆਂ ਹਲਕਾ ਇੰਚਾਰਜ ਕੁਲਵੰਤ ਕੰਤਾ ਤੇ ਜਿਲਾ ਪ੍ਰਧਾਨ ਸਹਿਰੀ ਪ੍ਰਧਾਨ ਯਾਦਵਿੰਦਰ ਬਿੱਟੂ ਸਮੇਤ ਨੇ ਘਰ ਘਰ ਜਾ ਕੇ ਅਲਖ ਜਗਾਈ ਇਸਤਰੀ ਅਕਾਲੀਦਲ ਦੀਆਂ ਸਾਬਕਾ ਪ੍ਰਧਾਂਨਾਂ ਬੀਬੀ ਪਰਮਿੰਦਰ ਕੌਰ ਰੰਧਾਵਾ ਤੇ ਜਸਵਿੰਦਰ ਕੌਰ ਠੁੱਲ੍ਹੇਵਾਲ ਰੁੱਸੇ ਦੁਕਾਨਦਾਰਾਂ ਤੇ ਵਰਕਰਾਂ ਦੇ ਘਰ ਘਰ ਜਾ ਕੇ ਮੀਟੰਗਾਂ ਕੀਤੀਆਂ ਤਾਂ ਜੋ ਕੋਈ ਵੀ ਅਕਾਲੀਦਲ ਪਾਰਟੀ ਨਾ ਛੱਡੇ !
ਬਰਨਾਲਾ ਜਿਲੇ ਵਿਚ ਅਕਾਲੀ ਦਲ ਚ ਚੱਲ ਰਹੀ ਧੜੇਬੰਦੀ ਅਤੇ ਵਰਕਰਾਂ ਦੀ ਕੋਈ ਪੁੱਛ ਪ੍ਰਤੀਤ ਨਾ ਕਰਨ ਦਾ ਮੁੱਦਾ ਹਾਈ ਕਮਾਂਡ ਦੇ ਦਰਵਾਰ ਵਿਚ ਜਾਣ ਨਾਲ ਚਰਚਾਵਾਂ ਦਾ ਬਾਜ਼ਾਰ ਪੂਰਾ ਗਰਮਾਇਆ ਹੈਂ ! ਅਕਾਲੀ ਦਲ ਨਾਲ ਕਈ ਸਾਲਾਂ ਤੋਂ ਜੁੜੇ ਅਤੇ ਪਾਰਟੀ ਦੀ ਝੋਲੀ 6 ਬਾਰ ਜਿੱਤ ਦਰਜ ਕਰਕੇ ਪਾਉਣ ਵਾਲੇ ਇਕ ਮਜੂਦਾ ਐਮ ਸੀ ਦੇ ਪਰਿਵਾਰ ਵਲੋਂ ਦਿੱਤੇ ਅਸਤੀਫੇ ਤੋਂ ਬਾਅਦ ਪਾਈਆਂ ਭਾੱਜੜਾਂ ਨੇ ਬਲਦੀ ਤੇ ਤੇਲ ਦਾ ਕੱਮ ਕਰ ਦਿੱਤਾ ! ਤੇ ਮੀਡੀਆ ਜਾਣਕਾਰੀ ਦਿੱਤੀ ਕਿ ਅਗਲੇ ਆਉਣ ਵਾਲੇ ਦਿਨਾ ਵਿਚ ਅਕਾਲੀ ਦਲ ਦੇ ਕਈ ਸਿਰਕੱਢ ਨੁਮਾਇੰਦੇ ਆਗੂ ਕੁੱਜ ਮੌਜੂਦਾ ਤੇ ਸਾਬਕਾ ਐਮ ਸੀਆਂ ਇਸਤਰੀ ਅਕਾਲੀਦਲ ਦੀਆਂ ਬੀਬੀਆਂ ਦਾ ਵੱਡਾ ਗਰੁੱਪ ਸਮੇਤ ਵੱਖ ਵੱਖ ਅਹੁਦੇਦਾਰ ਤੇ ਵਰਕਰ ਲਗਭਗ ਤਿਆਰੀਆਂ ਚ ਹਨ ਜਿਨ੍ਹਾਂ ਦਾ ਸਿੱਧੇ ਤੋਰ ਤੇ ਰੋਸ ਹੈ ਕਿ ਸਾਡੀ ਕੋਈ ਪੁੱਛ ਪ੍ਰਤੀਤ ਨਹੀਂ ਆਗੂਆਂ ਤੇ ਵਰਕਰਾਂ ਨੂੰ ਟੁੱਕ ਤੇ ਡੇਲੇ ਸਮਜਿਆ ਜਾ ਰਿਹਾ ਹੈ! ਇਥੇ ਹੀ ਬੱਸ ਨਹੀਂ ਮੀਡਿਆ ਚ ਲਗਾਤਾਰ ਬਣੀਆਂ ਸੁਰਖੀਆਂ ਤੋਂ ਬਾਅਦ ਸਾਡੇ ਨਾਲ ਹਲਕਾ ਇੰਚਾਰਜ ਜਾਂ ਜਿਲਾ ਪ੍ਰਧਾਨ ਨੇ ਕੋਈ ਰਾਬਤਾ ਨਹੀਂ ਕੀਤਾ ਜਿਸ ਕਾਰਣ ਅਗਲੇ ਕੁਜ਼ ਦਿਨਾਂ ਚ ਬਰਨਾਲਾ ਦੀ ਰਾਜਨੀਤੀ ਚ ਵੱਡਾ ਧਮਾਕਾ ਹੋ ਸਕਦਾ ਹੈ ! ਧੜੇਬਾਜ਼ੀ ਤੇ ਫੁੱਟ ਕਾਰਨ ਅਕਾਲੀ ਦਲ ਦੇ ਲੀਡਰਾਂ ਦੀ ਆਪਸੀ ਖਿੱਚੋਤਾਣ ਤਹਿਤ ਇਕ ਗਰੁੱਪ ਵਲੋਂ ਦੂਜੇ ਗਰੁੱਪ ਦੇ ਪ੍ਰੋਗਰਾਮਾਂ ਚ ਜਾਣ ਤੋਂ ਰੋਕਿਆ ਜਾ ਰਿਹਾ ਹੈ ਜਦੋਂ ਕਿ ਅਕਾਲੀ ਦਲ ਦੇ ਆਗੂਆਂ ਵਲੋਂ ਉਲੀਕੇ ਪ੍ਰੋਗਰਾਮਾਂ ਚ ਸਿਰਕਤ ਕਰਨ ਦਾ ਵਰਕਰਾਂ ਪਾਰਟੀ ਪ੍ਰਤੀ ਦਾ ਫਰਜ਼ ਹੈ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਲਈ ਨਹੀਂ ਪਾਰਟੀ ਲਈ ਕੱਮ ਕਰਦੇ ਹਾਂ ! ਓਧਰ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਦੀ ਪਾਰਟੀ ਪ੍ਰੋਗਰਾਮਾਂ ਬੁਹਤ ਘੱਟ ਆਮਦ ਦਾ ਵੱਡਾ ਕਾਰਨ ਭਾਵੇਂ ਉਹ ਜਿਲਾ ਜਾਂ ਸ਼ਹਿਰ ਪੱਧਰ ਤੇ ਕੀਤੀਆਂ ਨਿਯੁਕਤੀਆਂ ਦਾ ਮਾਮਲਾ ਹੋਵੇ ਇਕ ਵੱਡੇ ਆਗੂ ਕੋਲ ਅਸਤੀਫਿਆਂ ਦੇ ਬੰਡਲ ਪਏ ਹਨ ਜਿਸ ਨੂੰ ਲਈ ਕੇ ਉਹ ਦੂਜਿਆਂ ਪਾਰਟੀਆਂ ਦੇ ਆਗੂਆਂ ਦੇ ਸੰਪਰਕ ਚ ਚਲਦਿਆਂ ਪਾਰਟੀ ਛੱਡਣ ਦਾ ਵੱਡਾ ਸਿਆਸੀ ਧਮਾਕਾ ਕਰਨ ਦੇ ਅਸ਼ੰਕੇ ਦੀਆਂ ਪੱਕੀਆਂ ਰਿਪੋਟਾਂ ਨੇ ਸੁੱਤੇ ਪਾਏ ਲੀਡਰਾਂ ਨੂੰ ਸਿਖਰ ਦੁਪੇਹਰਿਆਂ ਚ ਮਨਾਉਣ ਲਈ ਮਜਬੂਰ ਕਰ ਦਿੱਤਾ





