17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਲੋਟ : ਨਰੇਗਾ ਕੰਮਾਂ ਵਿਚ ਹੋਏ ਘਪਲੇ ਨੂੰ ਲੈਕੇ ਨਰੇਗਾ ਮਜਦੂਰਾਂ ਨੇ...

ਮਲੋਟ : ਨਰੇਗਾ ਕੰਮਾਂ ਵਿਚ ਹੋਏ ਘਪਲੇ ਨੂੰ ਲੈਕੇ ਨਰੇਗਾ ਮਜਦੂਰਾਂ ਨੇ ਪੰਚਾਇਤ ਵਿਕਾਸ ਦਫਤਰ ਵਿਚ ਲਾਇਆ ਧਰਨਾ

ਲੱਖਾਂ ਰੁਪਏ ਨਰੇਗਾ ਦੇ ਘਪਲੇ ਦੀ ਕਰੀਬ ਇਕ ਸਾਲ ਪਹਿਲਾਂ ਹੋਈ ਜਾਂਚ ਦੀ ਕੋਈ ਕਾਰਵਾਈ ਨਾਂ ਕਰਨ ਦੇ ਲੱਗੇ ਆਰੋਪ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਪੰਜਾਬ ਦੇ ਡਿਪਟੀ ਸਪੀਕਰ ਅਜਇਬ ਸਿੰਘ ਭੱਟੀ ਦੇ ਹਲਕਾਂ ਮਲੋਟ ਦੇ ਪਿੰਡਾਂ ਵਿਚ ਨਰੇਗਾ ਦੇ ਕੰਮਾਂ ਵਿਚ ਲੱਖਾਂ ਰੁਪਏ ਦੇ ਘਪਲੇ ਹੋਣ ਦਾ ਆਰੋਪ ਹੈ ਕਰੀਬ ਇੱਕ ਸਾਲ ਪਹਿਲਾਂ ਇੱਕ ਵੱਡਾ ਘਪਲਾ ਸਾਹਮਣੇ ਆਇਆ ਸੀ ਜਿਸ ਦੀ ਪੜਤਾਲ ADC ਮਾਨਸਾ ਨੇ ਪੜਤਾਲ ਕੀਤੀ ਸੀ ਜਿਸ ਦੀ ਅਜੇ ਤੱਕ ਕੋਈ ਰਿਪੋਟ ਪੇਸ਼ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਅੱਜ ਮਲੋਟ ਬਲਾਕ ਦੇ ਪਿੰਡਾਂ ਦੇ ਨਰੇਗਾ ਮਜਦੂਰਾਂ ਨੇ ਬਲਾਕ ਵਿਕਾਸ ਪੰਚਾਇਤ ਦਫਤਰ ਨੂੰ ਘੇਰਿਆ ਜਿਨ੍ਹਾਂ ਨੇ ਪੰਜਾਬ ਸਰਕਾਰ ਅਤੇ ਸੰਬੰਧਤ ਅਧਿਕਾਰੀਆਂ ਖਿਕਾਫ਼ ਨਾਹਰਬਾਜੀ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਪੜਤਾਲ ਦੀ ਰਿਪੋਟ ਜਲਦੀ ਪੇਸ਼ ਨਹੀਂ ਕੀਤੀ ਤਾਂ ਅਸੀਂ ਮਾਨਜੋਗ ਕੋਰਟ ਵਿਚ ਜਾਵਾਂਗੇ । ਇਸ ਮੌਕੇ ਧਰਨੇ ਦੀ ਅਗਵਾਈ ਕਰ ਰਹੇ ਸੁਦਰਸ਼ਨ ਜੱਗਾ ਨੇ ਦੱਸਿਆ ਕਿ ਇੱਕ ਸਾਲ ਪਹਿਲਾਂ ਨਰੇਗਾ ਕੰਮਾ ਵਿਚ ਲੱਖਾਂ ਦਾ ਘਪਲਾ ਹੋਇਆ ਸੀ ਜਿਸ ਦੀ ਪੜਤਾਲ ਵੀ ਹੋਈ ਪਰ ਅਜੇ ਪੇਸ਼ ਨਹੀਂ ਕੀਤੀ ਗਈ ਉਹ ਸਬੰਧਤ ਮੁਲਾਜਮਾ ਨੂੰ ਸਿਆਸੀ ਦਬਾ ਹੇਠ ਬਚਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇਕਰ ਜਲਦ ਰਿਪੋਟ ਪੇਸ਼ ਨਾ ਕੀਤੀ ਗਈ ਤਾਂ ਅਸੀਂ ਮਾਨਜੋਗ ਕੋਰਟ ਵਿਚ ਜਾਵਾਂਗੇ। ਊਨਾ ਕਿਹਾ ਕਿ ਇਥੇ ਹੀ ਬੱਸ ਨਹੀਂ ਹੁਣ ਸ਼ੇਰਗੜ ਪਿੰਡ ਵਿਚ ਪਿਛਲੇ ਕਈ ਸਾਲ ਪਹਿਲਾਂ ਮਰ ਚੁੱਕੇ ਲੋਕਾਂ ਦੇ ਨਾਮ ਤੇ ਹਾਜ਼ਰੀਆਂ ਲੱਗਾ ਕਿ ਲੱਖਾਂ ਦਾ ਘਪਲਾ ਕੀਤਾ ਜਾ ਰਿਹਾ ਹੈ ਜਦ ਕਿ ਅਸੀਂ ਲੋਕਾਂ ਨੂੰ ਊਨਾ ਦੇ ਕੰਮਾਂ ਦੇ ਪੈਸੇ ਨਹੀਂ ਮਿਲ ਰਹੇ ਹਨ।

ਦੂਸਰੇ ਪਾਸੇ ਬਲਾਕ ਵਿਕਾਸ ਪੰਚਾਇਤ ਅਫ਼ਸਰ ਜਸਵੰਤ ਸਿੰਘ ਨੇ ਮੰਨਿਆ ਕਿ ਕਰੀਬ ਇਕ ਸਾਲ ਪਹਿਲਾਂ ADC ਮਾਨਸਾ ਨੇ ਮਾਮਲੇ ਦੀ ਪੜਤਾਲ ਕੀਤੀ ਸੀ ਪਰ ਕਰੋਨਾ ਹੋਣ ਕਰਕੇ ਰਿਪੋਟ ਪੇਸ ਹੋਣ ਵਿਚ ਦੇਰੀ ਹੋ ਸਕਦੀ ਹੈ । ਹੁਣ ਸ਼ੇਰਗੜ ਪਿੰਡ ਵਿਚ ਜੇਕਰ ਐਸਾ ਕੋਈ ਮਾਮਲਾ ਹੈ ਤਾਂ ਉਸ ਦੀ ਪੜਤਾਲ ਕਰਵਾ ਲਈ ਜਾਵੇਗੀ ।

Today Now News

RELATED ARTICLES
- Advertisment -

POPULAR POSTS