ਜਿਲ੍ਹਾਂ ਅੰਦਰ ਪੂਰੀ ਚੌਕਸੀ ਅਤੇ ਸਖਤੀ ਕਰਕੇ ਨਸ਼ੇ ਵੇਚਣ ਵਾਲਿਆ ਨੂੰ ਫੜਿਆ ਜਾ ਰਿਹਾ : ਐਸ.ਐਸ.ਪੀ.

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸ੍ਰੀ ਮੁਕਤਸਰ ਸਾਹਿਬ ਦੇ ਆਈ.ਪੀ.ਐਸ. ਐਸ.ਐਸ.ਪੀ ਸ੍ਰੀਮਤੀ ਡੀ.ਸੁਰਡਵਿਲੀ ਜੀ ਵੱਲੋਂ ਜਿਲ੍ਹਾਂ ਅੰਦਰ ਨਸ਼ਿਆਂ ਖਿਲਾਫ ਵਿੱਡੀ ਗਈ ਮੁਹਿਮ ਤਹਿਤ ਅਲੱਗ ਅਲੱਗ ਪੁਲਿਸ ਟੀਮਾਂ ਬਣਾ ਕੇ ਲੋਕਾਂ ਨੂੰ ਨਸ਼ਿਆ ਖਿਲਾਫ ਜਾਗਰੂਕ ਕਰਨ ਦੇ ਨਾਲ ਨਾਲ ਜਿਲ੍ਹਾਂ ਅੰਦਰ ਪੂਰੀ ਚੌਕਸੀ ਅਤੇ ਸਖਤੀ ਕਰਕੇ ਨਸ਼ੇ ਵੇਚਣ ਵਾਲਿਆ ਨੂੰ ਫੜਿਆ ਜਾ ਰਿਹਾ ਹੈ। ਇਸੇ ਲੜੀ ਨੂੰ ਜੋੜਦਿਆਂ ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ. ਜੀ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਕੁਲਵੰਤ ਰਾਏ ਐਸ.ਪੀ. ਪੀ.ਬੀ.ਆਈ ਦੀ ਨਿਗਰਾਨੀ ਹੇਠ ਸ੍ਰੀ ਸੁਭਾਸ਼ ਅਰੋੜਾ ਡੀ.ਐਸ.ਪੀ (ਪੀ.ਬੀ.ਆਈ) ਅਤੇ ਸ੍ਰੀ ਜਸਪਾਲ ਸਿੰਘ ਢਿਲੋ ਡੀ.ਐਸ.ਪੀ (ਮਲੋਟ) ਦੀ ਅਗਵਾਈ ਵਿੱਚ ਇੰਚਾਰਜ ਨਾਰਕੋਟਿਕ ਇੰਸਪੈਕਟਰ ਪ੍ਰਤਾਪ ਸਿੰਘ , ਇੰਸਪੈਕਟਰ ਭੁਪਿੰਦਰ ਸਿੰਘ ਅਤੇ ਪੁਲਿਸ ਪਾਰਟੀ ਨੂੰ 300 ਕਿਲੋ ਪੋਸਤ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ ਹੈ। ਪ੍ਰੈਸ ਮੀਟਿੰਗ ਦੌਰਾਨ ਐਸ.ਐਸ.ਪੀ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਮਿਤੀ 24.06.2021 ਨੂੰ ਥਾਣਾ ਲੰਬੀ ਵਿਖੇ ਐਨ.ਡੀ.ਪੀ.ਐਸ ਦੇ 2 ਮੁਕੱਦਮੇ ਦਰਜ਼ ਕੀਤੇ ਗਏ ਹਨ। ਜਿਨ੍ਹਾਂ ਵਿਚ 300 ਕਿਲੋ ਪੋਸਤ ਬ੍ਰਾਮਦ ਕਰ 3 ਵਿਅਕਤੀਆ ਨੂੰ ਕਾਬੂ ਕੀਤਾ ਗਿਆ ਹੈ । ਪਹਿਲੇ ਮੁਕੱਦਮੇ ਬਾਰੇ ਜਾਣਕਾਰੀ ਦਿੰਦੇ ਦੱਸਿਆਂ ਕਿ ਪੁਲਿਸ ਪਾਰਟੀ ਬਰਾਏ ਚੈਕਿੰਗ ਸ਼ੱਕੀ ਪੁਰਸ਼ਾਂ ਵਹੀਕਲਾਂ ਦੇ ਸਬੰਧ ਵਿੱਚ ਪਿੰਡ ਸਿੱਖਵਾਲਾ ਦੀ ਫਿਰਨੀ ਵਿੱਚ ਜਾ ਰਹੀ ਸੀ ਤਾਂ ਸਾਹਮਣੇ ਆਉਂਦੀ ਕਾਰ ਨੰਬਰੀ PB-53C-4760 ਵਿੱਚ ਬੈਠੇ ਵਿਅਕਤੀਆਂ ਵੱਲੋਂ ਪੁਲਿਸ ਪਾਰਟੀ ਨੂੰ ਵੇਖ ਕੇ ਭੱਜਣ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਪਾਰਟੀ ਵੱਲੋਂ ਉਨ੍ਹਾਂ ਨੂੰ ਰੋਕ ਕੇ ਨਾਮ ਪੁਛਿਆ ਉਨ੍ਹਾਂ ਨੇ ਆਪਣਾ ਨਾਮ ਹਰਮੀਤ ਸਿੰਘ ਉਰਫ ਗੇਲਾ ਪੁੱਤਰ ਹਰਪਾਲ ਸਿੰਘ ਵਾਸੀ ਸਿੱਖਵਾਲਾ ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਅਤੇ ਦੂਸਰੇ ਵਿਅਕਤੀ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਬਲਵਿੰਦਰ ਸਿੰਘ ਵਾਸੀ ਕੱਖਾਂਵਾਲੀ ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਦੱਸਿਆਂ ਜਿਸ ਤੇ ਸ੍ਰੀ ਜਸਪਾਲ ਸਿੰਘ ਡੀ.ਐਸ.ਪੀ ਮਲੋਟ ਜੀ ਦੀ ਨਿਗਰਾਨੀ ਹੇਠ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਵਿੱਚ 04 ਗੱਟੇ ਪਲਾਸਟਿਕ ਚੂਰਾ ਪੋਸਤ ਬ੍ਰਾਮਦ ਹੋਏ ਜਿਨ੍ਹਾਂ ਦਾ ਵਜ਼ਨ 45/45 ਕਿਲੋਗ੍ਰਾਮ 2 ਗੱਟੇ ਅਤੇ 40/40 ਕਿਲੋਗ੍ਰਾਮ ਦੇ 2 ਗੱਟੇ ਸੀ, ਜਿਸ ਤੇ ਕੁੱਲ ਵਜ਼ਨ 170 ਕਿਲੋਗ੍ਰਾਮ ਹੋਣਾ ਪਾਇਆ ਗਿਆ । ਪੁਲਿਸ ਵੱਲੋਂ ਦੋਨਾਂ ਵਿਅਤੀਆ ਨੂੰ ਕਾਬੂ ਕਰ ਇਨ੍ਹਾਂ ਖਿਲਾਫ ਮੁਕੱਦਮਾ ਨੰ: 174 ਮਿਤੀ 24.06.2021 ਅ/ਧ 15ਸੀ ਐਨ.ਡੀ.ਪੀ.ਐਸ ਐਕਟ ਥਾਣਾ ਲੰਬੀ ਵਿੱਚ ਦਰਜ਼ ਕੀਤਾ ਗਿਆ ।
ਦੂਸਰੇ ਮੁਕੱਦਮੇ ਬਾਰੇ ਜਾਣਕਾਰੀ ਦੱਸਿਆਂ ਕਿ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਾ-ਹੱਦ ਪਿੰਡ ਕੱਖਾਂ ਵਾਲੀ ਫਿਰਨੀ ਵਿੱਚ ਜਾ ਰਹੀ ਸੀ ਤਾਂ ਦੂਸਰੇ ਪਾਸਿਓ ਇੱਕ ਕਾਰ ਨੰਬਰੀ PB-53C-8130 ਆ ਰਹੀ ਸੀ। ਜਿਸ ਤੇ ਡਾਰਇਵਰ ਵੱਲੋਂ ਪੁਲਿਸ ਨੂੰ ਵੇਖ ਕੇ ਘਬਰਾ ਗਿਆ ਅਤੇ ਕਾਰ ਰੋਕ ਕੇ ਭੱਜਣ ਲੱਗਾ ਪੁਲਿਸ ਵੱਲੋਂ ਉਸ ਨੂੰ ਰੋਕ ਉਸ ਦਾ ਨਾਮ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਮਲਕੀਤ ਸਿੰਘ ਪੁੱਤਰ ਸੂਚਾ ਸਿੰਘ ਵਾਸੀ ਪਿੰਡ ਕੱਖਾਂ ਵਾਲਾ ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਦੱਸਿਆਂ ਜਿਸ ਤੇ ਪੁਲਿਸ ਵੱਲੋਂ ਸ੍ਰੀ ਸੁਭਾਸ਼ ਅਰੋੜਾ ਡੀ.ਐਸ.ਪੀ (ਪੀ.ਬੀ.ਆਈ) ਦੀ ਨਿਗਰਾਨੀ ਹੇਠ ਉਸ ਦੀ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਕਾਰ ਦੇ ਵਿੱਚੋਂ 03 ਗੱਟੇ ਪਲਾਸਟਿਕ ਪੋਸਤ ਦੇ ਪਾਏ ਗਏ। ਜਿਨ੍ਹਾਂ ਦਾ ਵਜ਼ਨ 45/45 ਕਿਲੋਗਰਾਮ 2 ਗੱਟੇ ਅਤੇ 40 ਕਿਲੋਗਾਰਮ ਤੀਸਰੇ ਗੱਟੇ ਦਾ ਵਜ਼ਨ ਹੋਇਆ ਜਿਸ ਤੇ ਕੁੱਲ ਵਜ਼ਨ 130 ਕਿਲੋਗਰਾਮ ਹੋਣਾ ਪਾਇਆ ਗਿਆ। ਪੁਲਿਸ ਵੱਲੋਂ ਮਲਕੀਤ ਸਿੰਘ ਨੂੰ ਕਾਬੂ ਕਰ ਉਸ ਖਿਲਾਫ ਮੁੱਕਦਮਾ ਨੂੰ 175 ਮਿਤੀ 24.06.2021 ਅ/ਧ 15ਸੀ ਐਨ.ਡੀ.ਪੀ.ਐਸ ਐਕਟ ਥਾਣਾ ਲੰਬੀ ਵਿੱਚ ਦਰਜ਼ ਕਰ ਅੱਗੇ ਹੋਰ ਪੁਛਗਿੱਛ ਕੀਤੀ ਜਾ ਰਹੀ ਹੈ।






