17.1 C
Chandigarh

TODAY NOW NEWS

Friday, March 20, 2026
HomeWEIRD NEWSਪਿੰਡ ਵਲਟੋਹਾ ਵਿਖੇ ਗਲਤ ਮੈਸੇਜ ਨੂੰ ਲ਼ੈ ਕੇ ਹੋਈ ਤਕਰਾਰ ਦੌਰਾਨ ਚੱਲੀ...

ਪਿੰਡ ਵਲਟੋਹਾ ਵਿਖੇ ਗਲਤ ਮੈਸੇਜ ਨੂੰ ਲ਼ੈ ਕੇ ਹੋਈ ਤਕਰਾਰ ਦੌਰਾਨ ਚੱਲੀ ਗੋਲੀ : ਇਕ ਵਿਅਕਤੀ ਗੰਭੀਰ ਜ਼ਖ਼ਮੀ

ਦੂਜੇ ਵਿਅਕਤੀ ਨੂੰ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜ਼ਖਮੀ : ਛੇ ਵਿਅਕਤੀਆਂ ਤੇ ਮਾਮਲਾ ਦਰਜ

ਤਰਨਤਾਰਨ (ਰਿੰਪਲ ਗੋਲਣ) : ਪਿੰਡ ਵਲਟੋਹਾ ਵਿਖੇ ਗਲਤ ਮੈਸੇਜ ਨੂੰ ਲ਼ੈ ਕੇ ਤਕਰਾਰ ਏਨੀ ਜ਼ਿਆਦਾ ਵੱਧ ਗਈ ਕੀ ਗੋਲੀ ਤੱਕ ਚੱਲ ਗਈ ਗੋਲੀ ਚੱਲਣ ਕਾਰਨ 1 ਵਿਅਕਤੀ ਜ਼ਖ਼ਮੀਂ ਹੋ ਗਏ ਜਦ ਕਿ ਦੂਜੇ ਵਿਅਕਤੀ ਨੂੰ ਵੀ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਪੱਟੀ ਵਿਖੇ ਦਾਖ਼ਲ ਕਰਵਾਇਆ ਗਿਆ ਹੈ ਮਿਲੀ ਜਾਣਕਾਰੀ ਅਨੁਸਾਰ ਜ਼ਖ਼ਮੀ ਵਿਅਕਤੀ ਲਵਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਦਾ ਭਰਾ ਪ੍ਰਿੰਸ ਸਿੰਘ ਪੁੱਤਰ ਸਤਨਾਮ ਸਿੰਘ ਦਾ ਇੱਕ ਦੂਜੇ ਨੂੰ ਗਲਤ ਮੈਸੇਜ ਨੂੰ ਲੈ ਕੇ ਪਿੰਡ ਕਾਲੀਆ ਸਕੱਤਰੇ ਦੇ ਇਕ ਵਿਅਕਤੀ ਨਾਲ ਤਕਰਾਰ ਹੋ ਗਿਆ ਸੀ ਜਿਸ ਤੋਂ ਬਾਅਦ ਇਹ ਤਕਰਾਰ ਇੰਨਾ ਜ਼ਿਆਦਾ ਵਧਿਆ ਕੀ ਪ੍ਰਿੰਸ ਅਤੇ ਉਕਤ ਵਿਅਕਤੀ ਵਿਚ ਝਗੜਾ ਹੋ ਗਿਆ ਜਿਸ ਗੱਲ ਨੂੰ ਲੈ ਕੇ ਕੁਝ ਲੋਕਾਂ ਨੇ ਇਨ੍ਹਾਂ ਦੋਵਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ ਸੀ ਜਿਸ ਤੋਂ ਬਾਅਦ ਫਿਰ ਪ੍ਰਿੰਸ ਸਿੰਘ ਅਤੇ ਪਿੰਡ ਕਾਲੀਆ ਸਕੱਤਰੇ ਦੇ ਵਿਅਕਤੀ ਵਿਚ ਫੇਰ ਮਾਮੂਲੀ ਤਕਰਾਰ ਹੋ ਗਿਆ ਜਿਸ ਤੋਂ ਬਾਅਦ ਫਿਰ ਮੋਹਤਬਾਰਾਂ ਨੇ ਇਨ੍ਹਾਂ ਨੂੰ ਬਚਾੳੁਣ ਦੀ ਕੋਸ਼ਿਸ਼ ਕੀਤੀ ਅਤੇ ਇਨ੍ਹਾਂ ਨੂੰ ਇੱਕ ਸਾਂਝੀ ਜਗ੍ਹਾ ਤੇ ਰਾਜ਼ੀਨਾਮਾ ਕਰਨ ਲਈ ਸੱਦਿਆ ਜਿੱਥੇ ਕਿ ਹਮਲਾਵਰਾਂ ਨੇ ਇਕ ਸਲਾਹ ਯੂ ਕੇ ਪਹਿਲਾਂ ਤਾਂ ਪ੍ਰਿੰਸ ਦੇ ਭਰਾ ਲਵਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਤੇ ਛੇ ਗੋਲੀਆਂ ਚਲਾਈਆਂ ਜਿਨ੍ਹਾਂ ਵਿਚੋਂ ਇਕ ਗੋਲੀ ਲਵਪ੍ਰੀਤ ਸਿੰਘ ਦੇ ਸੱਜੇ ਪੱਟ ਵਿੱਚ ਜਾ ਲੱਗੀ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਇਥੋਂ ਤੱਕ ਕਿ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਲਵਪ੍ਰੀਤ ਸਿੰਘ ਅਤੇ ਦੇ ਸਾਥੀ ਜਸ਼ਨਦੀਪ ਸਿੰਘ ਤੇ ਵੀ ਹਮਲਾ ਕੀਤਾ ਜਿਸ ਕਾਰਨ ਲਵਪ੍ਰੀਤ ਸਿੰਘ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ ਹੈ ਜਿਨ੍ਹਾਂ ਨੂੰ ਜ਼ੇਰੇ ਇਲਾਜ ਸਿਵਲ ਹਸਪਤਾਲ ਪੱਟੀ ਵਿਖੇ ਦਾਖਲ ਕਰਵਾਇਆ ਗਿਆ ਉਧਰ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਪਹੁੰਚੇ ਥਾਣਾ ਵਲਟੋਹਾ ਦੇ ਐੱਸ ਐੱਚ ਓ ਨਰਿੰਦਰ ਸਿੰਘ ਢੋਟੀ ਨੇ ਮਾਮਲੇ ਦੀ ਜਾਂਚ ਕਰ ਕੁਲ ਛੇ ਹਮਲਾਵਰਾਂ ਤੇ ਕਤਲ ਦਾ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ

Today Now News

RELATED ARTICLES
- Advertisment -

POPULAR POSTS