17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰ10 ਸਾਲ ਲਈ ਰੁੱਖਾਂ ਦੀ ਕਟਾਈ ਤੇ ਪਾਬੰਦੀ ਲਗਾਉਣ ਲਈ ਨਰੋਆ ਪੰਜਾਬ...

10 ਸਾਲ ਲਈ ਰੁੱਖਾਂ ਦੀ ਕਟਾਈ ਤੇ ਪਾਬੰਦੀ ਲਗਾਉਣ ਲਈ ਨਰੋਆ ਪੰਜਾਬ ਮੰਚ ਨੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜੇ

“ਰੁੱਖ ਮਰੂ, ਮਨੁੱਖ ਮਰੂ” “ਰੁੱਖ ਬਚਾਓ,ਮਨੁੱਖ ਬਚਾਓ” ਮੁਹਿੰਮ ਦੀ ਸ਼ੁਰੂਆਤ ਉੱਘੇ ਵਕੀਲ ਹਰੀ ਚੰਦ ਅਰੋੜਾ ਕਰ ਰਹੇ

ਮੋਗਾ (ਹੈਪੀ – ਹਰਪਾਲ) : ਪੰਜਾਬ ਭਰ ਦੀਆਂ ਵਾਤਾਵਰਨ ਪੱਖੀ ਸੰਸਥਾਵਾਂ ਅਤੇ ਨਾਗਰਿਕਾਂ ਵੱਲੋਂ ਇੱਕ ਸਾਂਝੀ ਜਨਤਕ ਮੁਹਿੰਮ “ਰੁੱਖ ਮਰੂ, ਮਨੁੱਖ ਮਰੂ” “ਰੁੱਖ ਬਚਾਓ, ਮਨੁੱਖ ਬਚਾਓ” ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੀ ਅਗਵਾਈ ਨਰੋਆ ਪੰਜਾਬ ਮੰਚ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉੱਘੇ ਵਕੀਲ ਹਰੀ ਚੰਦ ਅਰੋੜਾ ਕਰ ਰਹੇ ਹਨ। ਮੰਚ ਵੱਲੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਅੱਜ ਮੋਗਾ ਜਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਨਰੋਆ ਪੰਜਾਬ ਮੰਚ ਦੀ ਅਗਵਾਈ ਵਿੱਚ ਪੰਜਾਬ ਵਿੱਚ 10 ਸਾਲ ਲਈ ਰੁੱਖਾਂ ਦੀ ਕਟਾਈ ਤੇ ਪਾਬੰਦੀ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਮੋਗਾ ਅਤੇ ਮੋਗਾ ਦੇ ਵਿਧਾਇਕ ਡਾ ਹਰਜੋਤ ਕਮਲ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜੇ ਗਏ। ਇਸ ਸਬੰਧੀ ਅੱਜ ਨੇਚਰ ਪਾਰਕ ਮੋਗਾ ਵਿਖੇ ਸਮਾਜ ਸੇਵੀ ਸੰਸਥਾਵਾਂ ਦੀ ਭਰਵੀਂ ਇਕੱਤਰਤਾ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਅਤੇ ਇਸ ਮੁਹਿੰਮ ਦਾ ਵੇਰਵਾ ਦਿੰਦੇ ਹੋਏ ਮਹਿੰਦਰ ਪਾਲ ਲੂੰਬਾ ਮੋਗਾ, ਮੈਂਬਰ ਨਰੋਆ ਪੰਜਾਬ ਮੰਚ ਨੇ ਦਸਿਆ, ਕਿ ਅਸੀਂ ਪੰਜਾਬ ਭਰ ਦੇ ਨਾਗਰਿਕਾਂ ਅਤੇ ਗੈਰ ਸਰਕਾਰੀ ਸੰਗਠਨਾਂ ਨੂੰ ਮੁੱਖ ਮੰਤਰੀ ਪੰਜਾਬ ਨੂੰ ਈਮੇਲ ਲਿਖਣ ਲਈ ਬੇਨਤੀ ਕੀਤੀ ਹੈ ਕਿ ਅਗਲੇ 10 ਸਾਲਾਂ ਲਈ ਹਰੇ ਭਰੇ ਦਰੱਖਤਾਂ ਤੇ ਕੁਹਾੜਾ ਚਲਾਉਣ ‘ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਵੇ। ਉਹਨਾਂ ਦੱਸਿਆ ਕਿ ਪੰਜਾਬ ਦਾ ਰੁੱਖਾਂ ਥੱਲੇ ਰਕਬਾ ਦੇਸ਼ ਵਿਚ ਸਭ ਤੋਂ ਘੱਟ ਯਾਨੀ 3.5% ਹੈ ਜੋ ਕਿ ਰਾਜਸਥਾਨ ਤੋਂ ਵੀ ਘੱਟ ਹੈ ਜਦੋਂ ਕਿ ਰਾਸ਼ਟਰੀ ਟੀਚਾ 33% ਹੈ। ਲੋਕਾਂ ਨੇ ਹਾਲ ਹੀ ਵਿਚ ਕਰੋਨਾ ਦੇ ਦੌਰ ਵਿਚ ਸਮਝਿਆ ਹੈ ਕਿ ਮਨੁੱਖ ਦੇ ਸਾਹ ਚਲਦੇ ਰੱਖਣ ਲਈ ਆਕਸੀਜਨ ਕਿੰਨੀ ਜਰੂਰੀ ਹੈ ਅਤੇ ਪਿਛਲੇ ਸਾਲਾਂ ਵਿਚ ਵਿਕਾਸ ਲਈ ਜਾਂ ਸਿਰਫ ਲੱਕੜ ਵੇਚਣ ਲਈ ਪੰਜਾਬ ਵਿਚ ਬਹੁਤ ਸਾਰੇ ਵੱਡੇ ਹੋ ਚੁੱਕੇ ਪੁਰਾਣੇ ਰੁੱਖਾਂ ਦੀ ਬੇਦਰਦੀ ਨਾਲ ਵਢਾਈ ਹੋਈ ਹੈ ਜਿਸ ਨੂੰ ਅੱਗੋਂ ਰੋਕਣ ਲਈ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਅੰਤਰਰਾਸ਼ਟਰੀ ਪੱਧਰ ‘ਤੇ ਸਵੀਕਾਰਿਆ ਗਿਆ ਕਨੂੰਨੀ ਸਿਧਾਂਤ ਹੈ ਕਿ ਕੁਦਰਤੀ ਵਾਤਾਵਰਣ ਨੂੰ ਚੰਗੀ ਸਥਿਤੀ ਵਿਚ ਨਾ ਛੱਡਣਾ ਸਾਡੀ ਆਉਣ ਵਾਲੀ ਪੀੜ੍ਹੀ ਪ੍ਰਤੀ ਗੰਭੀਰ ਜੁਰਮ ਹੈ। ਇਸ ਲਈ ਅਸੀਂ ਸਰਕਾਰ ਨੂੰ ਅੱਗੇ ਤੋਂ ਦਰੱਖਤਾਂ ‘ਤੇ ਕੁਹਾੜਾ ਮਾਰਨ ਤੇ 10 ਸਾਲ ਲਈ ਪੂਰੀ ਤਰ੍ਹਾਂ ਰੋਕ ਲਗਾਉਣ ਦੀ ਬੇਨਤੀ ਕਰ ਰਹੇ ਹਾਂ ਤਾਂ ਜੋ ਪੰਜਾਬ ਦੀ ਹਰਿਆਲੀ ਨੂੰ ਕੁੱਝ ਸਿਹਤਯਾਬੀ ਮੁੜ ਪ੍ਰਾਪਤ ਕਰਨ ਦਾ ਮੌਕਾ ਮਿਲ ਸਕੇ।
ਇਸ ਮੌਕੇ ਉਘੀ ਸਮਾਜ ਸੇਵਿਕਾ ਅਤੇ ਪੰਜਾਬ ਬਚਾਓ ਮੰਚ ਦੀ ਆਗੂ ਬੇਅੰਤ ਕੌਰ ਗਿੱਲ ਨੇ ਕਿਹਾ ਕਿ ਬਹੁਤ ਸਾਰੇ ਡਾਕਟਰ, ਵਕੀਲ, ਇੰਜੀਨੀਅਰ, ਕਲਾਕਾਰ, ਕਾਰੋਬਾਰੀ ਆਦਮੀ ਅਤੇ ਨਾਮਵਰ ਪੱਤਰਕਾਰ ਇਸ ਅੰਦੋਲਨ ਦਾ ਸਮਰਥਨ ਕਰ ਰਹੇ ਹਨ ਅਤੇ ਕਈ ਮਸ਼ਹੂਰ ਹਸਤੀਆਂ ਨੇ ਵੀ ਇਸ ਦਾ ਸਮਰਥਨ ਜ਼ਾਹਰ ਕੀਤਾ ਹੈ। ਇਸ ਮੌਕੇ ਸਰਬੱਤ ਦਾ ਭਲਾ ਮੋਗਾ ਦੇ ਆਗੂ ਹਰਜਿੰਦਰ ਸਿੰਘ ਚੁਗਾਵਾਂ ਅਤੇ ਸਮਾਜ ਸੇਵਾ ਸੁਸਾਇਟੀ ਦੇ ਆਗੂ ਬਲਜੀਤ ਚਾਨੀ ਨੇ ਕਿਹਾ ਸਾਨੂੰ ਸਾਰਿਆਂ ਨੂੰ ਇਸ ਮੁਹਿੰਮ ਨੂੰ ਪਿੰਡ ਪੱਧਰ ਤੇ ਲੈ ਕੇ ਜਾਣਾ ਪਵੇਗਾ, ਤਾਂ ਜੋ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਲਈ ਹੰਭਲਾ ਵੱਜ ਸਕੇ। ਉਹਨਾਂ ਨੇ ਦੱਸਿਆ ਕਿ ਉਹ ਪ੍ਰਸਤਾਵਿਤ ਪਾਬੰਦੀ ਦੇ ਸਮਰਥਨ ਵਿੱਚ ਪੰਜਾਬ ਦੀਆਂ ਵਾਤਾਵਰਨ ਨਾਲ ਜੁੜੀਆਂ ਪ੍ਰਮੁੱਖ ਸਖਸ਼ੀਅਤਾਂ ਨਾਲ ਵੀ ਤਾਲ ਮੇਲ ਕਰ ਰਹੇ ਹਨ ਤਾਂ ਕਿ ਇਹ ਇਕ ਵਿਸ਼ਾਲ ਲੋਕ ਲਹਿਰ ਬਣ ਸਕੇ। ਉਹਨਾਂ ਨੇ ਹਰ ਪੰਜਾਬੀ ਨੂੰ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਪੰਜਾਬ ਨੂੰ [email protected] ਤੇ ਇਹੋ ਜਿਹੀ ਈ-ਮੇਲ ਕਰਨ ਲਈ ਅਪੀਲ ਵੀ ਕੀਤੀ। ਸਮਾਜ ਸੇਵੀ ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ ਅਤੇ ਰਿੰਪੀ ਗਰੇਵਾਲ ਨੇ ਦੱਸਿਆ ਕਿ ਅਸੀਂ ਪੰਜਾਬ ਦੇ ਜੰਗਲਾਤ ਅਤੇ ਗੈਰ ਜੰਗਲ ਦੋਵਾਂ ਖੇਤਰਾਂ ਵਿਚ ਰੁੱਖਾਂ ਨੂੰ ਬਚਾਉਣ ਲਈ ਜਦੋਜਹਿਦ ਕਰ ਰਹੇ ਹਾਂ ਅਤੇ ਅਸੀਂ ਹਾਲ ਹੀ ਵਿਚ ਕਈ ਮਾਮਲਿਆਂ ਵਿਚ ਐਨਜੀਟੀ ਕੋਲ ਪਹੁੰਚ ਕੀਤੀ ਹੈ। ਉਮੀਦ ਹੈ ਕਿ ਪੰਜਾਬ ਸਰਕਾਰ ਵੀ ਪੰਜਾਬ ਅਤੇ ਇਸ ਦੇ ਨਾਗਰਿਕਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਹਿਤ ਲਈ ਇਸ ਮੁਹਿੰਮ ਦਾ ਸਮਰਥਨ ਕਰੇਗੀ। ਇਸ ਮੌਕੇ ਉਕਤ ਤੋਂ ਇਲਾਵਾ ਦਵਿੰਦਰਜੀਤ ਸਿੰਘ ਗਿੱਲ ਪ੍ਰਧਾਨ ਰੂਰਲ ਐੱਨ ਜੀ ਓ ਮੋਗਾ, ਪੰਜਾਬ ਬਚਾਓ ਮੰਚ ਦੀ ਮੈਂਬਰ ਬੇਅੰਤ ਕੌਰ ਗਿੱਲ, ਐਮ ਸੀ ਬਲਜੀਤ ਸਿੰਘ ਚਾਨੀ, ਗੁਰਦੇਵ ਸਿੰਘ ਦੌਲੇਵਾਲਾ ਸਰਪ੍ਰਸਤ ਭਗਤ ਸਿੰਘ ਸਪੋਰਟਸ ਕਲੱਬ, ਗੌ: ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਪ੍ਰੇਮ ਕੁਮਾਰ, ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸੰਨਿਆਸੀ, ਰਾਜਪੂਤ ਭਲਾਈ ਸੰਸਥਾ ਦੇ ਪ੍ਰਧਾਨ ਭੁਪਿੰਦਰ ਸਿੰਘ ਧੁੰਨਾ, ਪ੍ਰਮੇਸ਼ਵਰ ਦੁਆਰ ਗੁਰਮਤ ਪ੍ਰਚਾਰ ਸੇਵਾ ਦਲ ਦੇ ਪ੍ਰਧਾਨ ਕੁਲਵਿੰਦਰ ਸਿੰਘ ਸੋਨੂੰ, ਭੁਪਿੰਦਰ ਸਿੰਘ ਮੈਂਬਰ ਕੁਦਰਤਵਾਦੀ ਸਰਬ ਸਾਂਝਾ ਮੰਚ, ਇਸਤਰੀ ਭਲਾਈ ਮੰਚ ਵੱਲੋਂ ਰਿੰਪੀ ਗ੍ਰੇਵਾਲ, ਵਨ ਲਾਈਫ ਵਨ ਟ੍ਰੀ ਵੱਲੋਂ ਹਰਪ੍ਰੀਤ ਸਿੰਘ ਅਤੇ ਅਮਨਦੀਪ ਕੌਰ, ਘੱਲਕਲਾਂ ਬਲੱਡ ਡੋਨਰਜ ਕਲੱਬ ਦੇ ਪ੍ਰਧਾਨ ਜਸਵਿੰਦਰ ਸ਼ਰਮਾ, ਸਰਬੱਤ ਦਾ ਭਲਾ ਦੇ ਆਗੂ ਹਰਜਿੰਦਰ ਚੁਗਾਵਾਂ ਅਤੇ ਸੁਖਦੇਵ ਸਿੰਘ ਬਰਾੜ, ਬਲੱਡ ਡੋਨਰਜ ਕਲੱਬ ਮੋਗਾ ਵੱਲੋਂ ਜਸਵੰਤ ਸਿੰਘ ਪੁਰਾਣੇਵਾਲਾ ਅਤੇ ਕਿਸਾਨ ਸਹਾਇਤਾ ਸੰਘਰਸ਼ ਕਮੇਟੀ ਮੋਗਾ ਵੱਲੋਂ ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS