ਸੁਖਵਿੰਦਰ ਬਰਾੜ

ਦੋਸਤੋ ਅਜ ਅਸੀਂ ਪੈਰਾਂ ਭਾਰ ਲੈਟਰੀਨ ਜਾਣ ਦੇ ਫਾਇਦੇ ਤੇ ਇੰਗਲਿਸ਼ ਸੀਟ ਤੇ ਬੈਠਣ ਦੇ ਨੁਕਸਾਨ ਬਾਰੇ ਜਾਣਕਾਰੀ ਸਾਂਝੀ ਕਰਾਂਗੇ ।
1978 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜਿਮੀ ਕਾਰਟਰ (James Earl Carter) ਨੂੰ ਬਵਾਸੀਰ ਦੀ ਬੀਮਾਰੀ (hemorrhoids) ਹੋ ਗਈ ਜਦੋਂ ਉਹਨਾਂ ਦੇ ਡਾਕਟਰ ਨੂੰ ਪੁੱਛਿਆ ਗਿਆ ਕਿ ਇਹ ਬੀਮਾਰੀ ਕਿਉਂ ਹੋਈ ਹੈ ਤਾਂ ਉਹਨਾਂ ਦਾ ਜਵਾਬ ਇਂਜ ਸੀ।” we are not meant to sit on toilets; we are meant to squat in the fields. ” ਕਾਰਟਰ ਨੇ ਉਦੋਂ ਤੋਂ ਹੀ ਗਲ ਲੜ ਬੰਨ੍ਹ ਲਈ ਤੇ 96 ਸਾਲ ਦੀ ਉਮਰ ਭੋਗੀ ਬਗੈਰ ਕਿਸੇ ਵੀ ਪੇਟ ਦੀ ਬੀਮਾਰੀ ਦੇ।
ਫਲਸ਼ (flush) ਟਾਇਲਟ 1591 ਵਿੱਚ ਈਜਾਦ ਹੋਏ।1960-70 ਵਿੱਚ ਇੰਗਲਿਸ਼ ਟਾਇਲਟ ਬੈਠਣ ਵਾਲੇ ਵੀ ਪ੍ਰਚਲਤ ਹੋ ਗਏ । ਤਦ ਤੋਂ ਹੀ ਪੇਟ ਦੀਆਂ ਬੀਮਾਰੀਆਂ ਦਾ ਜਾਣੀ ਹੜ ਆ ਗਿਆ ।
ਪੈਰਾਂ ਭਾਰ ਬੈਠ ਕੇ ਲੈਟਰੀਨ ਜਾਣਾ ਇਕ ਕੁਦਰਤੀ ਤਰੀਕਾ ਹੈ ਤੇ ਸਦੀਆਂ ਤੋਂ ਹੀ ਲੋਕ ਖੇਤਾਂ ਵਿੱਚ ਜਾਂਦੇ ਰਹੇ ਹਨ ਤੇ ਪੇਟ ਦੀ ਕੋਈ ਵੀ ਬੀਮਾਰੀ ਨਹੀਂ ਸੀ ਲਗਦੀ ਅਜ ਵੀ 40% ਜਪਾਨੀ ( ਜਾਗਰੂਕਤਾ ਕਾਰਨ) ਤੇ ਏਸ਼ੀਆਈ, ਅਫਰੀਕੀ ਲੋਕ ਪੈਰਾਂ ਭਾਰ ਹੀ ਪੇਟ ਖਾਲੀ ਕਰਦੇ ਹਨ ।
ਪੈਰਾਂ ਭਾਰ (squatting) ਨਾਲ ਸਟੂਲ ਦਾ ਨਿਕਾਸ ਸਾਫ, ਸਿੱਧਾ ਤੇ ਸੰਪੂਰਨ ਹੁੰਦਾ ਹੈ । ਪਹਿਲਾਂ ਰੈਕਟਮ(rectum) ਸੁੰਗੜਦਾ ਹੈ ਜਦੋਂ ਇਹ ਸਟੂਲ ਨਾਲ ਭਰ ਜਾਂਦਾ ਹੈ । Anal canal ਦੇ ਸਮੂਦ ਮਸਲ ਰੀਲੈਕਸ ਕਰਦਾ ਹੈ ਤੇ puborectalis muscle ਰੈਕਟਮ ਨੂੰ ਅਗੇ ਵਲ ਖਿੱਚਦਾ ਹੈ ਤੇ ਸਟੂਲ ਦੀ ਕਲੀਰੈਂਸ ਬਹੁਤ ਵਧੀਆ ਹੁੰਦੀ ਹੈ ।

Study: ਪੈਰਾਂ ਭਾਰ ਬੈਠਣ ਨਾਲ ਔਸਤਨ ਸਟੂਲ ਪਾਸ ਟਾਈਮ 51 ਸੈਕਿੰਡ ਸੀ ਤੇ 14″ ਟਾਇਲਟ ਉਚਾਈ ਨਾਲ ਵਧ ਕੇ 130 ਸੈਕਿੰਡ ਹੋ ਗਿਆ । ਦੋਸਤੋ ਇਥੇ ਇਹ ਵੀ ਦੱਸਣਾ ਜਰੂਰੀ ਹੈ ਕਿ 14″ਜਾਂ 16″ ਉਚਾਈ ਵਾਲਾ ਟਾਇਲਟ ਜਿਆਦਾ ਨੁਕਸਾਨਦੇਹ ਹੈ 12″ ਉਚਾਈ ਵਾਲੇ ਤੋ।
ਸਕੇਟਿੰਗ ਫੁੱਟ ਸਟੂਲ ਮਿਲਦਾ ਹੈ ਤੇ ਤੁਸੀਂ ਇੰਗਲਿਸ਼ ਸੀਟ ਨੂੰ ਹੀ ਪੈਰਾਂ ਥੱਲੇ ਰਖ ਕੇ ਪੈਰਾਂ ਭਾਰ ਲੈਟਰੀਨ ਹੀ ਬਣਾ ਸੱਕਦੇ ਹੋ। ਬੈਠ ਕੇ ਲੈਟਰੀਨ ਕਰਨ ਨਾਲ 90ਡਿਗਰੀ ਕੋਣ ਬਣਦਾ ਹੈ ਜਿਹੜਾ ਕਿ ਬਹੁਤ ਹਾਨੀਕਾਰਕ ਹੈ । ਤੇ ਪੈਰਾਂ ਭਾਰ ਨਾਲ 35 ਡਿਗਰੀ ਜਿਹੜਾ ਨਿਕਾਸ ਅੰਗਾਂ ਨੂੰ ਸਿੱਧਾ ਕਰਕੇ ਧਰਤੀ ਦੀ ਗੁਰੂਤਾ ਦੀ ਸਹਾਇਤਾ ਨਾਲ ਫੁੱਲ, ਆਸਾਨ ਤੇ ਜੋਰ ਰਹਿਤ ਆਪਣਾ ਕੰਮ ਮੁਕੰਮਲ ਕਰਦੀ ਹੈ ।
ਦੂਸਰੇ ਪਾਸੇ ਬੈਠ ਕੇ ਲੈਟਰੀਨ ਕਰਨ ਨਾਲ ਪੇਟ ਦਾ ਸਾਹ ਰੋਕ ਕੇ ਡਾਇਆਫਾਰਮ ਰਾਹੀਂ ਬਹੁਤ ਜੋਰ ਲਗਦਾ ਹੈ ਤੇ anal fissures, hemorrhoids, hernia, appendicitis ਵਰਗੇ ਰੋਗ ਲਗਦੇ ਹਨ। ਇਸ ਤਰ੍ਹਾਂ ਕਰਨ ਨਾਲ ਮਲਮੂਤਰ ileocecal valve ਕਮਜੋਰ ਕਰਕੇ ਛੋਟੀਆਂ ਆਂਦਰਾਂ ਤੇ appendix ਵਿੱਚ ਦਾਖਲ ਹੋ ਕੇ appendicitis ਕਰਦਾ ਹੈ ਤੇ ਇਸ ਦੇ ਉਲਟ ਪੈਰਾਂ ਭਾਰ ਬੈਠਣ ਨਾਲ ਸੱਜਾ ਪਟ ਰੈਕਟਮ ਨੂੰ ਇਸ ਤਰ੍ਹਾਂ ਸਕੀਜ ਕਰਦਾ ਹੈ ਕਿ ਰੈਕਟਮ ਦੀ ਸੀਕਮ ਸਟੂਲ ਨੂੰ ਉਪਰ ascending colon ਵਿੱਚ ਧਕ ਦਿੰਦਾ ਹੈ ਤੇ peristalsis movement ਰਾਹੀਂ ਸਾਰਾ ਸਟੂਲ ਬਾਹਰ ਨਿਕਲ ਜਾਂਦਾ ਹੈ ਤੇ ਬੈਕਅਪ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ।
ਫਾਇਦੇ ਪੈਰਾਂ ਭਾਰ ਬੈਠਣ ਦੇ :
- ਸਟੂਲ ਦਾ ਨਿਕਾਸ ਤੇਜ, ਆਸਾਨ ਤੇ ਜਿਆਦਾ ਕੰਪਲੀਟ, ਮਲਮੂਤਰ ਜੰਮਣ ਤੋ ਬਚਾਅ ।
- ਪਰਾਸਟੇਟ, ਬਲੈਡਰ, ਯੂਟਰਿਸ ਨੂੰ ਕੰਟਰੋਲ ਕਰਨ ਵਾਲੀਆਂ ਨਰਵਜ, ਨਾੜੀਆਂ ਨੂੰ ਜਿਆਦਾ ਸਟਰੈਚ ਤੇ ਖਰਾਬ ਹੋਣ ਤੋਂ ਬਚਾਉਣਾ ।
- Ileocecal valve ( ਕੋਲਨ ਤੇ ਛੋਟੀ ਆਂਦਰ ਵਿਚਕਾਰ) ਨੂੰ ਮੁਕੰਮਲ ਸੀਲ ਕਰਦਾ ਹੈ ।
4.ਪੱਟਾਂ ਨੂੰ ਵਰਤ ਕੇ ਕੋਲਨ ਦੀ ਮੱਦਦ ਕਰਦਾ ਹੈ ਤੇ ਸਟਰੇਨਿੰਗ ( ਤਿੰਘਣਾ, ਜੋਰ ਲਾਉਣਾ) ਤੋ ਬਚਾਉਂਦਾ ਹੈ । - ਬਵਾਸੀਰ ਲਈ ਬਹੁਤ ਹੀ ਅਸਰਦਾਰ ਹੈ ।
6 . ਗਰਭਵਤੀ ਔਰਤਾਂ ਲਈ ਯੂਟਰਿਸ ਵਿੱਚ ਪਰੈਸ਼ਰ ਘਟਾਉਂਦੀ ਹੈ ਤੇ ਕੁਦਰਤੀ ਡਿਲਵਰੀ ਲਈ ਤਿਆਰ ਕਰਦੀ ਹੈ । - ਕਬਜ, ਬਵਾਸੀਰ, polyps, ulcerative colitis, crohn’s disease, inflammatory bowel disease, irritable bowel syndrome, diverticulitis, colon cancer ਵਰਗੀਆਂ ਭਿਆਨਕ ਬੀਮਾਰੀਆਂ ਤੋਂ ਛੁਟਕਾਰਾ ।
- Bladder incontinence ਤੇ ਲੈਟਰੀਨ ਇਨਕੰਟੀਨੈਂਸ ਛੇ ਹਫਤੇ ਵਿੱਚ ਠੀਕ ਹੋ ਜਾਂਦਾ ਹੈ ।
ਦੋਸਤੋ ਨਾ ਹਿੰਗ ਲਗੀ ਨਾ ਫਟਕੜੀ,ਰੰਗ ਵੀ ਚੋਖਾ ।
ਚਲੋ ਅਜ ਤੋਂ ਹੀ ਸ਼ੁਰੂ ਕਰਦੇ ਹਾਂ । ਚੁੱਕ ਲਿਆਓ ਫੁੱਟ ਸਟੂਲ ।
ਸੁਖਵਿੰਦਰ ਬਰਾੜ
91 86996 17609






