17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਆਜ਼ਾਦ ਆਟੋ ਯੂਨੀਅਨ ਮੋਗਾ ਦੇ ਡਰਾਈਵਰਾਂ ਨੂੰ ਨਸ਼ਿਆਂ, ਟ੍ਰੈਫਿਕ ਨਿਯਮਾਂ ਤੇ ਕੋਰੋਨਾ...

ਆਜ਼ਾਦ ਆਟੋ ਯੂਨੀਅਨ ਮੋਗਾ ਦੇ ਡਰਾਈਵਰਾਂ ਨੂੰ ਨਸ਼ਿਆਂ, ਟ੍ਰੈਫਿਕ ਨਿਯਮਾਂ ਤੇ ਕੋਰੋਨਾ ਸਬੰਧੀ ਜਾਗਰੂਕ ਕੀਤਾ

ASI ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਨੇ ਸਾਰਿਆਂ ਨੂੰ ਨਸ਼ਿਆਂ ਦੂਰ ਰਹਿਣ ਦੀ ਅਪੀਲ ਕੀਤੀ

ਮੋਗਾ (ਹੈਪੀ-ਹਰਪਾਲ) : ਅੱਜ ਮਿਤੀ 23-06-2021 ਨੂੰ ਮਾਣਯੋਗ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਹਰਮਨਬੀਰ ਸਿੰਘ ਗਿੱਲ ਜੀ ਦੇ ਦਿਸ਼ਾ ਨਿਰਦੇਸ਼ ਹੇਠ ਆਜ਼ਾਦ ਆਟੋ ਯੂਨੀਅਨ ਮੋਗਾ ਦੇ ਡਰਾਈਵਰਾਂ ਨੂੰ ਟ੍ਰੈਫਿਕ ਐਜੂਕੇਸ਼ਨ ਸੈਲ ਮੋਗਾ ਵਲੋਂ ਨਸ਼ਿਆਂ ਦੇ ਖਿਲਾਫ਼, ਟ੍ਰੈਫਿਕ ਨਿਯਮਾਂ ਅਤੇ ਕੋਰੋਨਾ ਵਾਇਰਸ ਸਬੰਧੀ ਜਾਗਰੂਕ ਕੀਤਾ ਗਿਆ। ਏਐਸਆਈ ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਮੋਗਾ ਨੇ ਸੰਬੋਧਨ ਕੀਤਾ । Asi ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਮੋਗਾ ਨੇ ਸਾਰਿਆਂ ਨੂੰ ਨਸ਼ਿਆਂ ਅਤੇ ਮਾੜੀ ਸੰਗਤ ਤੋਂ ਦੂਰ ਰਹਿ ਕੇ ਵਧੀਆ ਢੰਗ ਨਾਲ ਜੀਵਨ ਜਿਉਣ ਦੀ ਅਪੀਲ ਕੀਤੀ ਗਈ । ਇਸ ਤੋਂ ਇਲਾਵਾ ਟਰੈਫਿਕ ਨਿਯਮਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਵੱਧ ਰਹੇ ਕੋਰੋਨਾ ਵਾਇਰਸ ਦੇ ਪ੍ਰਕੋਪ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਸਾਰਿਆਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ । ਇਸ ਤੋਂ ਇਲਾਵਾ ਕਿਸੇ ਤਰ੍ਹਾਂ ਦੀ ਸਮੱਸਿਆ ਸਮੇਂ ਲੋੜ ਪੈਣ ਤੇ ਡਾਇਲ 112 ਦੀ ਵਰਤੋਂ ਕਰਨ ਲਈ ਜਾਣਕਾਰੀ ਦਿੱਤੀ ਗਈ ਇਸ ਮੌਕੇ ਸੀਨੀਅਰ ਕਾਂਸਟੇਬਲ ਸੁਖਜਿੰਦਰ ਸਿੰਘ ਟ੍ਰੈਫਿਕ ਐਜੂਕੇਸ਼ਨ ਸੈੱਲ ਮੋਗਾ,ਯੂਨੀਅਨ ਪ੍ਰਧਾਨ ਰਾਜੂ , ਸੈਕਟਰੀ ਸੁਖਦੇਵ ਸਿੰਘ, ਤਰਸੇਮ ਸਿੰਘ, ਜਸਬੀਰ ਸਿੰਘ ,ਤਰਸੇਮ ਸਿੰਘ ਰੱਤੀਆਂ ਅਤੇ ਕਪੂਰ ਸਿੰਘ ਹਾਜ਼ਰ ਸਨ ।

Today Now News

RELATED ARTICLES
- Advertisment -

POPULAR POSTS