ਇੱਕ ਟੂਰਿਸਟ ਬੱਸ ਸੜਕ ਤੇ ਖੇਡ ਸਰੀਏ ਨਾਲ ਭਰੇ ਟਰੱਕ ਵਿਚ ਜਾ ਟਕਰਾਈ

ਖੰਨਾ (ਬਿਊਰੋ ਰਿਪੋਰਟ) : ਲੁਧਿਆਣਾ ਦਿੱਲੀ ਰਾਸ਼ਟਰੀ ਮਾਰਗ ਤੇ ਖੜ੍ਹੇ ਸਰੀਏ ਦੇ ਭਰੇ ਟਰੱਕ ਵਿਚ ਇੱਕ ਟੂਰਿਸਟ ਬੱਸ ਟਕਰਾ ਗਈ ਜਿਸ ਨਾਲ ਦੋ ਵਿਅਕਤੀਆਂ ਦੀ ਮੌਕੇ ਉੱਤੇ ਮੌਤ ਹੋ ਗਈ ਅਤੇ ਤਿੰਨ ਜਾਣਿਆ ਦੇ ਗੰਭੀਰ ਸੱਟਾਂ ਲੱਗੀਆਂ। ਇਹ ਹਾਦਸਾ ਮਾਰਕਫੈੱਡ ਦੇ ਸਾਹਮਣੇ ਸਵੇਰੇ 3 ਵਜੇ ਦੇ ਕਰੀਬ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਬੱਸ ਯੂਪੀ ਤੇ ਬਿਹਾਰ ਤੋਂ ਸਵਾਰੀਆਂ ਲੈ ਕੇ ਲੁਧਿਆਣੇ ਵੱਲ ਨੂੰ ਜਾ ਰਹੀ ਸੀ। ਜੀਟੀ ਰੋਡ ਮਾਰਕਫੈੱਡ ਦੇ ਸਾਹਮਣੇ ਪੁਲ਼ ਉਤੇ ਇਕ ਟਰੱਕ ਸਰੀਏ ਨਾਲ ਭਰਿਆ ਖੜਾ ਸੀ। ਜਿਸ ਨੂੰ ਬੱਸ ਦਾ ਡਰਾਈਵਰ ਦੇਖ ਨਹੀਂ ਸਕਿਆ। ਜਿਸ ਨਾਲ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ ਹੋਈ। ਟੱਕਰ ਐਨੀ ਭਿਆਨਕ ਸੀ ਕਿ ਬੱਸ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ। ਟਰੱਕ ਦੇ ਪਿੱਛੇ ਲਮਕਦੇ ਸਰੀਏ ਬੱਸ ਦੇ ਵਿਚ ਵੜ ਗਏ। ਜਿਸ ਨਾਲ ਬੱਸ ਡਰਾਈਵਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਬੱਸ ਡਰਾਈਵਰ ਦੇ ਨਾਲ ਇਕ ਹੋਰ ਵਿਅਕਤੀ ਦੀ ਲਾਸ਼ ਵੀ ਮਿਲੀ। ਮੰਨਿਆ ਜਾ ਰਿਹਾ ਕਿ ਇਹ ਟਰੱਕ ਦਾ ਡਰਾਈਵਰ ਹੋ ਸਕਦਾ। ਤਿੰਨ ਵਿਅਕਤੀ ਜ਼ਖਮੀ ਵੀ ਹੋ ਗਏ। ਫਿਲਹਾਲ ਮਿਰਤਕਾਂ ਦੀ ਪਹਿਚਾਣ ਨਹੀਂ ਹੋ ਸਕੀ।ਮਿਰਤਕਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ।






