16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸੱਤਾ ਵਿੱਚ ਆਉਣ ਤੋਂ ਪਹਿਲਾਂ ਕੈਪਟਨ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ...

ਸੱਤਾ ਵਿੱਚ ਆਉਣ ਤੋਂ ਪਹਿਲਾਂ ਕੈਪਟਨ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਇਕ ਵੀ ਪੂਰਾ ਨਹੀਂ ਕੀਤਾ : ਸੁਖਚੈਨ ਸਿੰਘ ਉੱਪਲ

ਤੋਤਾ ਸਿੰਘ ਜੀ ਤੇ ਮੱਖਣ ਬਰਾੜ ਦੇ ਰਸਤੇ ਤੇ ਚੱਲਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਦੇਵਾਂਗੇ ਖੇਡ ਕਿੱਟਾਂ : ਉੱਪਲ

ਮੋਗਾ (ਹੈਪੀ-ਹਰਪਾਲ) : ਜੱਥੇਦਾਰ ਤੋਤਾ ਸਿੰਘ ਸਬਾਕਾ ਖੇਤੀ ਬਾੜੀ ਮੰਤਰੀ ਅਤੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਨ ਬਰਾੜ ਦੇ ਦਿਸਾ ਨਿਰਦੇਸ਼ਾ ਤੇ ਚਲਦਿਆ ਤੇ 2022 ਚੋਣਾ ਨੂੰ ਮੁੱਖ ਰੱਖਦਿਆ । ਅੱਜ ਹਲਕਾ ਮੋਗਾ ਦੇ ਦਿਹਾਤੀ ਪ੍ਰਧਾਨ ਦੀ ਅਗਵਾਈ ਵਿੱਚ ਪਿੰਡ ਸੱਦਾ ਸਿੰਘ ਵਾਲਾ ਵਿੱਚ ਅਕਾਲੀਦਲ ਦੇ ਵਰਕਰਾ ਤੇ ਅਹੁੱਦੇਦਾਰ ਦੀ ਵਿਸਾਲ ਇਕੱਠ ਕਰਕੇ ਵੱਖ ਵੱਖ ਮੁੱਦਿਆ ਤੇ ਵਿਚਾਰਾ ਕੀਤੀਆ ਗਈਆ ਜਿਸ ਫੈਸਲਾ ਕੀਤਾ ਕੇ ਹਲਕੇ ਲੋਕਾ ਨੂੰ ਅਕਾਲੀਦਲ ਸਰਕਾਰ ਸਮੇ ਕਰਾਏ ਵਿਕਾਸ਼ ਕਾਰਜਾ ਤੋ ਹਲਕੇ ਦੇ ਲੋਕਾ ਨੂੰ ਘਰ ਘਰ ਜਾ ਕੇ ਲਾਮਬੰਦ ਕੀਤਾ ਜਾਵੇਗਾ । ਇਸ ਮੌਕੇ ਤੇ ਸੁਖਚੈਨ ਸਿੰਘ ਉੱਪਲ ਨੇ ਕਿਹਾ ਕਿ ਜਿਸ ਤਰ੍ਹਾਂ ਸਾਬਕਾ ਉਪ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡ ਕਿੱਟਾਂ ਮੁਹੱਈਆ ਕੀਤੀਆਂ ਜਾਂਦੀਆਂ ਸਨ ਉਸੇ ਤਰਜ਼ ਦੇ ਉੱਪਰ ਹੀ ਉਹ ਆਪਣੇ ਹਲਕੇ ਨੌਜਵਾਨ ਨਸ਼ਿਆਂ ਤੋਂ ਦੂਰ ਕਰਨ ਲਈ ਉਹ ਆਪਣੇ ਪਿੰਡਾਂ ਦੇ ਨੌਜਵਾਨਾਂ ਨੂੰ ਆਪਣੇ ਪੱਧਰ ਤੇ ਖੇਡ ਕਿੱਟਾਂ ਮੁਹੱਈਆ ਕਰਨਗੇ ।ਤਾਂ ਜੋ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ । ਇਸ ਮੌਕੇ ਤੇ ਉੱਪਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਢੇ ਚਾਰ ਸਾਲਾਂ ਵਿੱਚ ਸਾਡੇ ਪੰਜਾਬ ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ ਇਕ ਵੀ ਵਾਅਦਾ ਪੂਰਾ ਨਹੀਂ ਹੋਇਆ ।

ਇਸ ਮੌਕੇ ਤੇ ਹਲਕਾ ਮੋਗਾ ਦੀ ਦਿਹਾਤੀ ਪ੍ਰਧਾਨ ਸੁਖਚੈਨ ਸਿੰਘ ਉੱਪਲ ਨੇ ਕਿਹਾ ਕਿ ਅੱਜ ਲੋਡ਼ ਹੈ ਸਾਨੂੰ ਇਕਜੁੱਟ ਹੋ ਕੇ ਸਾਡੇ ਪੰਜਾਬ ਦੇ ਭਵਿੱਖ ਨੂੰ ਤਬਾਹ ਕਰਨ ਵਾਲੀ ਸਰਕਾਰ ਨੂੰ ਚਲਦਾ ਕਰਨਾ ।ਉਨ੍ਹਾਂ ਕਿਹਾ ਕਿ ਕਾਂਗਰਸ ਤੇ ਸਰਕਾਰ ਵਿੱਚ ਗ਼ਰੀਬ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੋਂ ਵੀ ਹੱਥ ਧੋਣੇ ਪਏ ।ਇੱਥੇ ਹੀ ਬੱਸ ਨਹੀਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਜਿੱਥੇ ਸਮੇਂ ਸਮੇਂ ਤੇ ਖੇਡ ਕਿੱਟਾਂ ਮੁਹੱਈਆ ਕੀਤੀਆਂ ਜਾਂਦੀਆਂ ਸਨ ਉੱਥੇ ਨੌਜਵਾਨਾਂ ਲਈ ਵਰਲਡ ਕੱਪ ਵੀ ਕਰਵਾਇਆ ।ਇਸ ਮੌਕੇ ਤੇ ਉੱਪਲ ਨੇ ਕਿਹਾ ਕਿ ਉਹ ਆਪਣੇ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਆਪਣੇ ਪੱਧਰ ਤੇ ਖੇਡ ਕਿੱਟਾਂ ਮੁਹੱਈਆ ਕਰਨਗੇ ।

Today Now News

RELATED ARTICLES
- Advertisment -

POPULAR POSTS