ਆਪਣਾ ਖੁਦ ਦਾ ਹੀ ਪਿਛਲੇ ਰਿਕਾਰਡ ਤੋੜਦਿਆਂ ਹਾਸਿਲ ਕੀਤੀ ਇਹ ਕਾਮਯਾਬੀ

ਮੋਗਾ (ਹੈਪੀ-ਹਰਪਾਲ) : ਮੋਗਾ ਦੇ ਪਿੰਡ ਖੋਸਾ ਪਾਂਡੋ ਦੇ ਜਾਏ ਤਜਿੰਦਰਪਾਲ ਤੂਰ ਨੇ 21.49 ਮੀਟਰ ਸ਼ਾਟ ਪੁੱਟ ਥ੍ਰੋ ਨਾਲ ਆਪਣਾ ਹੀ ਪਿਛਲਾ ਰਿਕਾਰਡ ਤੋੜ ਕੇ ਟੋਕੀਓ ਉਲੰਪਿਕ ਵਿੱਚ ਕੁਆਲੀਫਾਈ ਕਰ ਲਿਆ।
ਇਸ ਤੋ ਪਹਿਲਾਂ 2018 ਦੀਆਂ ਏਸ਼ੀਅਨ ਖੇਡਾਂ ਚ 20.75 ਮੀਟਰ ਦੇ ਰਿਕਾਰਡ ਥ੍ਰੋ ਨਾਲ ਕੌਮੀ ਰਿਕਾਰਡ ਤੋੜ ਕੇ ਸੋਨ ਤਗਮਾਂ ਜਿੱਤਿਆ ਸੀ।
ਪ੍ਰਮਾਤਮਾ ਅੱਗੇ ਅਰਦਾਸ ਹੈ ਕੇ ਤਜਿੰਦਰਪਾਲ਼ ਤੂਰ ਦੀ ਖੇਡ ਨੂੰ ਹੋਰ ਚਮਕਾਵੇ ਤੇ ਓਹ ਟੋਕੀਓ ਉਲੰਪਿਕ ਵਿੱਚ ਵੀ ਆਪਣੀ ਮੰਜ਼ਿਲ ਸਰ ਕਰਦਾ ਇਸੇ ਤਰਾਂ ਹੀ ਕਾਮਯਾਬੀ ਦੇ ਝੰਡੇ ਗੱਡਦਾ ਜਾਵੇ।






