ਮੋਕੇ ਤੇ ਪੁਹੰਚੇ ਆਮ ਆਦਮੀ ਪਾਰਟੀ ਦੇ ਨੇਤਾ ਲਾਲਜੀਤ ਸਿੰਘ ਭੁੱਲਰ ਅਤੇ ਕਰ ਦਿੱਤਾ ਵੱਡਾ ਖੁਲਾਸਾ

ਤਰਨਤਾਰਨ (ਰਿੰਪਲ ਗੋਲਣ) : ਪੱਟੀ ਇਲਾਕੇ ਦੇ ਪਿੰਡ ਕੋਟਬੁੱਢਾ ਨਜ਼ਦੀਕ ਲੰਘਦੇ ਸਤਲੁਜ ਦਰਿਆ ਵਿੱਚੋਂ ਪਿਛਲੇ ਕੁੱਝ ਦਿਨਾਂ ਤੋਂ ਦਰਿਆਈ ਪਾਣੀ ਦੀ ਨਿਕਾਸੀ ਲਈ ਸੂਬਾ ਸਰਕਾਰ ਤੇ ਅਫ਼ਸਰ ਸ਼ਾਹੀ ਦੀ ਪੁਸ਼ਤਪਨਾਹੀ ਹੇਠ ਡੀਸਿਲਟ ਨੀਤੀ ਦਾ ਫਾਇਦਾ ਲੈਂਦਿਆਂ ਰੇਤਾ ਮਾਫ਼ੀਏ ਵੱਲੋਂ ਕੋਟਬੁੱਢਾ ਪੁੱਲ ਦੇ ਨਜ਼ਦੀਕ ਨਜ਼ਾਇਜ ਰੇਤਾ ਦੀ ਮਾਈਨਿੰਗ ਧੜੱਲੇ ਨਾਲ ਕੀਤੀ ਜਾ ਰਹੀ ਹੈ ਜਦੋਂ ਕਿ ਐੱਸਡੀਐੱਮ ਪੱਟੀ ਦੇ ਦੱਸਣ ਮੁਤਾਬਿਕ ਸੂਬਾ ਸਰਕਾਰ ਵੱਲੋਂ ਪੱਟੀ ਇਲਾਕੇ ਅੰਦਰ ਰੇਤਾ ਦੀ ਮਾਈਨਿੰਗ ਕਰਨ ਵਾਸਤੇ ਕੋਈ ਖੱਡ ਨਿਰਧਾਰਤ ਨਹੀਂ ਕੀਤੀ ਗਈ ਹੈ। ਨਾਜਾਇਜ਼ ਮਾਈਨਿੰਗ ਦੇ ਖਿਲਾਫ ਮੌਰਚਾ ਖੋਲਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਪੱਟੀ ਤੋਂ ਨੇਤਾ ਲਾਲਜੀਤ ਸਿੰਘ ਭੁੱਲਰ ਆਪਣੇ ਸਾਥੀਆਂ ਨਾਲ ਮੋਕੇ ਤੇ ਪੁਹੰਚੇ ਤੇ ਆਰੋਪ ਲਗਾਇਆ ਹੈ ਕਿ ਦੋ ਵਿਧਾਇਕਾਂ ਨੂੰ ਇਸ ਮਾਈਨਿੰਗ ਦਾ ਹਿੱਸਾ ਜਾਂਦਾ ਹੈ
ਇਸ ਦੋਰਾਨ ਮੌਕੇ ਤੇ ਪੁਹੰਚੇ ਐਸ ਐਚ ਓ ਥਾਣਾ ਸਦਰ ਪੱਟੀ ਨੇ ਆਖਿਆ ਕਿ ਲਿਖਤੀ ਸਕਾਇਤ ਦੇਉ ਤੇ ਕਾਰਵਾਈ ਕੀਤੀ ਜਾਵੇਗੀ






