17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨਾਭਾ : ਸਾਧੂ ਸਿੰਘ ਧਰਮਸੋਤ ਦੀ ਅਗਵਾਈ ਵਿੱਚ ਆਪ ਦਾ ਪੱਲਾ ਛੱਡ...

ਨਾਭਾ : ਸਾਧੂ ਸਿੰਘ ਧਰਮਸੋਤ ਦੀ ਅਗਵਾਈ ਵਿੱਚ ਆਪ ਦਾ ਪੱਲਾ ਛੱਡ ਕੇ ਕਾਂਗਰਸ ਵਿੱਚ ਕਈ ਪਰਿਵਾਰ ਸ਼ਾਮਲ ਹੋਏ

2022 ਦੀਆਂ ਚੋਣਾਂ ਲਈ ਲੋਕ ਦੂਜੀਆਂ ਪਾਰਟੀਆਂ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਰਹੇ ਹਨ : ਸਾਧੂ ਸਿੰਘ ਧਰਮਸੋਤ

ਨਾਭਾ (ਸੁਖਚੈਨ ਲੁਬਾਣਾ) : ਪੰਜਾਬ ਵਿਧਾਨ ਸਭਾ 2022 ਨੂੰ ਲੈ ਕੇ ਪਾਰਟੀਆਂ ਵਿਚ ਫੇਰਬਦਲ ਦਾ ਦੌਰ ਸ਼ੁਰੂ ਹੋ ਗਿਆ ਹੈ। ਜਿਸ ਦੇ ਤਹਿਤ ਨਾਭਾ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਕਾਂਗਰਸ ਵਿੱਚ ਕਈ ਪਰਿਵਾਰ ਸ਼ਾਮਲ ਹੋ ਗਏ। ਇਹ ਸਾਰੀ ਪਰਿਵਾਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਮਰਦੀਪ ਖੰਨਾ ਅਤੇ ਵਾਰਡ ਨੰਬਰ 20 ਦੇ ਕੌਂਸਲਰ ਜਸਦੀਪ ਸਿੰਘ ਖੰਨਾ ਨੇ ਆਪਣੇ ਵਾਰਡ ਵਿਚੋਂ ਆਪ ਆਦਮੀ ਪਾਰਟੀ ਪਰਿਵਾਰਾਂ ਨੂੰ ਕਾਂਗਰਸ ਵਿੱਚ ਸ਼ਾਮਿਲ ਕਰਵਾਇਆ। ਇਸ ਮੌਕੇ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ 2022 ਦੀਆਂ ਚੋਣਾਂ ਲਈ ਲੋਕ ਦੂਜੀਆਂ ਪਾਰਟੀਆਂ ਛੱਡ ਕੇ ਕਾਂਗਰਸ ਸ਼ਾਮਿਲ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਆਮ ਪਾਰਟੀ ਦੇ ਵੱਡੇ ਚਿਹਰੇ ਵੀ ਕਾਂਗਰਸ ਵਿੱਚ ਆਉਣ ਨੂੰ ਫਿਰਦੇ ਹਨ।
ਇਸ ਮੌਕੇ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਮਰਦੀਪ ਸਿੰਘ ਖੰਨਾ ਨੇ ਕਿਹਾ ਕਿ ਇਹ ਪਹਿਲਾਂ ਆਮ ਪਾਰਟੀ ਵਿੱਚ ਸਾਰੇ ਪਰਿਵਾਰ ਸਨ ਅਤੇ ਇਹ ਪਰਿਵਾਰ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ ਅਸੀਂ ਇਨ੍ਹਾਂ ਦਾ ਬਣਦਾ ਮਾਣ ਸਤਿਕਾਰ ਜ਼ਰੂਰ ਦੇਵਾਂਗੇ।
ਇਸ ਮੌਕੇ ਤੇ ਆਪ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਲ ਹੋਈ ਮਹਿਲਾ ਸਰੋਜ ਬਾਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸਾਰੇ ਹੀ ਕੰਮ ਕਰਾਏ ਜਾ ਰਹੇ ਹਨ ਉਸ ਨੂੰ ਵੇਖਦਿਆਂ ਹੀ ਅਸੀਂ ਕਾਂਗਰਸ ਪਾਰਟੀ ਨੂੰ ਸ਼ਾਮਿਲ ਹੋਏ ਹਾਂ।
ਇਸ ਮੌਕੇ ਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਤਾਂ ਸ਼ੁਰੂਆਤ ਹੈ ਅਤੇ 2022 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਕਾਂਗਰਸ ਵਿਚ ਸ਼ਾਮਲ ਹੋਣ ਨੂੰ ਕਹਿ ਰਹੇ ਹਨ ਪਰ ਸਾਡੀ ਪਾਰਟੀ ਵਿੱਚ ਜਗ੍ਹਾ ਨਹੀਂ ਹੈ ਅਤੇ ਆਉਣ ਵਾਲੇ ਤਿੰਨ ਮਹੀਨਿਆਂ ਦਰਮਿਆਨ ਸਭ ਕੁਝ ਸਾਹਮਣੇ ਆ ਜਾਵੇਗਾ ਅਤੇ ਆਪ ਪਾਰਟੀ ਦੇ ਵੱਡੇ ਲੀਡਰਾਂ ਲਾਈਨ ਵਿੱਚ ਖੜ੍ਹੇ ਹਨ ਕਿ ਉਹ ਕਾਂਗਰਸ ਵਿਚ ਸ਼ਾਮਲ ਹੋਣ । ਜਦੋਂ ਧਰਮਸੋਤ ਨੂੰ ਪੁੱਛਿਆ ਗਿਆ ਕਿ ਭਗਵੰਤ ਮਾਨ ਕਹਿ ਰਹੇ ਨੇ ਕਿ 2022 ਵਿੱਚ ਹਰਾ ਪੈੱਨ ਸਾਡੀ ਜੇਬ ਵਿੱਚ ਹੋਵੇਗਾ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਪੈਨ ਤਾ ਜਨਤਾ ਵੇਖੇਗੀ ਕਿਸ ਦੀ ਜੇਬ ਵਿੱਚ ਇਹ ਪੈੱਨ ਪਾਵੇਗੀ। ਜੇ ਲੋਕਾਂ ਨੇ ਉਨ੍ਹਾਂ ਨੂੰ ਚੁਣ ਲਿਆ ਤਾਂ ਪੈਨ ਉਨ੍ਹਾਂ ਦੀ ਜੇਬ ਵਿੱਚ ਹੋਵੇ ਪਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਆਧਾਰ ਨਹੀਂ ਕੈਬਨਿਟ ਮੀਟਿੰਗ ਵਿਚੋਂ ਦੋ ਵਜ਼ੀਰਾਂ ਦੇ ਲੜਕਿਆਂ ਨੂੰ ਸਰਕਾਰੀ ਨੌਕਰੀ ਦੇਣ ਦੇ ਵਿਵਾਦ ਤੇ ਬੋਲਦਿਆਂ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਉਨ੍ਹਾਂ ਪਰਿਵਾਰਾਂ ਨੇ ਅਤਿਵਾਦ ਦੇ ਸਮੇਂ ਆਪਣੇ ਸੀਨੇ ਤੇ ਗੋਲੀਆਂ ਖਾ ਕੇ ਪੰਜਾਬ ਲਈ ਕੁਰਬਾਨੀਆਂ ਕੀਤੀਆਂ ਹਨ ਅਤੇ ਅਸੀਂ ਉਨ੍ਹਾਂ ਨੂੰ ਸਨਮਾਨ ਦੇ ਰਹੇ ਹਾਂ ਇਸ ਵਿੱਚ ਕੁਝ ਵੀ ਗਲਤ ਨਹੀਂ। ਜਦੋਂ ਮੰਤਰੀ ਸਾਹਿਬ ਤੋਂ ਪੁੱਛਿਆ ਗਿਆ ਕਿ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਵੱਲੋਂ ਵੀ ਆਪਣੀ ਸਰਕਾਰ ਤੇ ਸਵਾਲ ਚੁੱਕੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਜੋ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਉਹ ਬਿਲਕੁਲ ਠੀਕ ਹੈ। ਧਰਮਸੋਤ ਨੇ ਕਿਹਾ ਕਿ ਉਹ ਰਹੇਗਾ ਕਿਸਾਨਾਂ ਵੱਲੋਂ ਬਾਰਡਰ ਤੇ ਜੋ ਸ਼ਹੀਦੀਆਂ ਦਿੱਤੀਆਂ ਗਈਆਂ ਉਨ੍ਹਾਂ ਪਰਿਵਾਰਾਂ ਨੂੰ ਵੀ ਨੌਕਰੀ ਦਾ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਨੌਕਰੀਆਂ ਮਿਲਣਗੀਆਂ ,ਮੰਤਰੀ ਸਾਹਿਬ ਨੇ ਕਿਹਾ ਕਿ ਇਸ ਪ੍ਰੋਸੈੱਸ ਨੂੰ ਥੋੜਾ ਟਾਈਮ ਲੱਗ ਸਕਦਾ ਹੈ ਪਰ ਸਾਰੇ ਹੀ ਸ਼ਹੀਦ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਬੀ ਜੇ ਪੀ ਦੇ ਵਿਧਾਇਕ ਸ਼ਾਮ ਪ੍ਰਕਾਸ਼ ਵੱਲੋਂ ਆਪਣੀ ਹੀ ਪਾਰਟੀ ਤੇ ਚੁੱਕੇ ਸਵਾਲ ਤੇ ਧਰਮਸੋਤ ਨੇ ਕਿਹਾ ਕਿ ਮੋਦੀ ਨੂੰ ਤਾਂ ਸਾਰੇ ਹੀ ਮਾੜਾ ਕਹਿੰਦੇ ਹਨ ਜੇ ਉਨ੍ਹਾਂ ਦੀ ਪਾਰਟੀ ਹੈ ਵਾਲੇ ਹੀ ਮਾੜਾ ਕਹਿਣ ਲੱਗੇ ਚੰਗੀ ਗੱਲ ਹੈ।

Today Now News

RELATED ARTICLES
- Advertisment -

POPULAR POSTS