ਜਿਲੇ ਦੇ ਮੋੋਹਤਬਰ ਵਿਆਕਤੀਆ, ਸਰਪੰਚਾਂ, ਸੰਸਥਾਵਾਂ ਅਤੇ ਪ੍ਰੈਸ ਨੇ ਕੀਤਾ ਸ਼ਾਨਦਾਰ ਸਵਾਗਤ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : 19 ਜੂਨ-ਡਾ. ਨਰਿੰਦਰ ਭਾਰਗਵ, ਆਈ.ਪੀ.ਐਸ. ਵੱਲੋਂ ਜਿਲਾ ਮਾਨਸਾ ਦੇ ਪੁਲਿਸ ਮੁਖੀ ਦਾ ਤੀਸਰੀ ਵਾਰ ਕਾਰਜਭਾਰ ਸੰਭਾਲਿਆ ਗਿਆ ਹੈ।ਇਸ ਸਮੇਂ ਜਿਲਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਪਹੁੰਚਣ ਤੇ ਮਾਨਸਾ ਪੁਲਿਸ ਵੱਲੋੋਂ ਉਹਨਾਂ ਨੂੰ ਸਲਾਮੀ ਦਿੱਤੀ ਗਈ। ਇਸ ਉਪੰਰਤ ਮਾਨਸਾ ਪੁਲਿਸ ਦੇ ਸਾਰੇ ਗਜਟਿਡ ਅਫਸਰਾਨ ਵੱਲੋੋਂ ਫੱੁਲਾਂ ਦੇ ਬੁੱਕੇ ਦੇ ਕੇ ਉਹਨਾਂ ਨੂੰ ਜੀ ਆਇਆ ਆਖਿਆ ਗਿਆ। ਇਸ ਸਮੇਂ ਮਾਨਸਾ ਵਾਸੀਆਂ ਨੂੰ ਜਦੋੋਂ ਉਹਨਾਂ ਦੀ ਤੀਸਰੀ ਵਾਰ ਤਾਇਨਾਤੀ ਦਾ ਪਤਾ ਲੱਗਾ ਤਾਂ ਵੱਡੀ ਗਿਣਤੀ ਵਿੱਚ ਮਾਨਸਾ ਜਿਲੇ ਦੇ ਸਰਪੰਚ ਅਤੇ ਸ਼ਹਿਰ ਦੇ ਪਤਵੰਤੇ ਵਿਅਕਤੀ ਅਤੇ ਪ੍ਰੈਸ ਦੇ ਨੁਮਾਇੰਦਿਆਂ ਨੇ ਇਸ ਮੌੌਕੇ ਉਚੇਚੇ ਤੌੌਰ ਤੇ ਪਹੁੰਚ ਕੇ ਹਰਮਨ ਪਿਆਰੇ, ਇਮਾਨਦਾਰ ਅਤੇ ਨਿਰਪੱਖ ਪੁਲਿਸ ਮੁਖੀ ਦਾ ਸ਼ਾਨਦਾਰ ਸਵਾਗਤ ਕੀਤਾ। ਸ਼ਨੀਵਾਰ ਨੂੰ ਚਾਰਜ ਸੰਭਾਲਣ ਤੋੋਂ ਬਾਅਦ ਡਾ. ਭਾਰਗਵ ਜੀ ਨੇ ਕਿਹਾ ਕਿ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ, ਆਈ.ਪੀ.ਐਸ. ਜੀ ਵੱਲੋੋਂ ਉਹਨਾਂ ਨੂੰ ਮਾਨਸਾ ਦਾ ਐਸ.ਐਸ.ਪੀ. ਨਿਯੁਕਤ ਕੀਤਾ ਗਿਆ ਹੈ। ਮੇਰੀ ਕੋਸਿਸ਼ ਹੋੋਵੇਗੀ ਕਿ ਸਰਕਾਰ ਦੀਆ ਨੀਤੀਆਂ ਨੂੰ ਲਾਗੂ ਕਰਾਂਗਾ ਅਤੇ ਜਿਲਾਂ ਵਾਸੀਆਂ ਦੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਰਪੱਖ ਇੰਨਸਾਫ ਦੇਵਾਂਗਾ। ਉਹਨਨਾ ਕਿਹਾ ਕਿ ਨਸ਼ਾ ਤਸਕਰਾ, ਗੁੰਡਾ ਅਨਸਰਾ ਨੂੰ ਸਖਤੀ ਨਾਲ ਨਿਜਠਿਆ ਜਾਵੇਗਾ। ਜਿਲਾ ਵਾਸੀ ਪਹਿਲਾਂ ਦੀ ਤਰਾ ਉਹਨਾਂ ਨੂੰ ਸਹਿਯੋਗ ਕਰਨ ਤਾਂ ਜੋੋ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸਤੋੋਂ ਇਲਾਵਾ ਡਾ. ਭਾਰਗਵ ਨੇ ਇਸ ਮੌੌਕੇ ਪਹੁੰਚੇ ਮੋੋਹਤਬਰ ਵਿਆਕਤੀਆਂ ਨੂੰ ਅਪੀਲ ਕੀਤੀ ਕਿ ਉਹ ਕੋੋਰੋੋਨਾਂ ਮਹਾਂਮਾਰੀ ਦੇ ਪਸਾਰੇ ਨੂੰ ਰੋੋਕਣ ਲਈ ਜਾਰੀ ਗਾਈਡਲਾਈਜ ਦੀ ਪਾਲਣਾ ਕਰਨ/ਕਰਾਉਣ ਅਤੇ ਲੋੋਕਾਂ ਨੂੰ ਸਹੀ ਸੇਧ ਦੇ ਕੇ ਵੱਧ ਤੋੋਂ ਵੱਧ ਆਰ.ਟੀ./ਪੀ.ਸੀ.ਆਰ. ਟੈਸਟ ਅਤੇ ਟੀਕਾਕਰਨ ਕਰਾਉਣ ਲਈ ਪ੍ਰੇਰਿਤ ਕਰਨ ਤਾਂ ਜੋੋ ਕੋੋਰੋਨਾ ਮਹਾਂਮਾਰੀ ਦਾ ਖਾਤਮਾ ਕੀਤਾ ਜਾ ਸਕੇ। ਇਸ ਸਮੇਂ ਸ੍ਰੀ ਅਰਸ਼ਦੀਪ ਸਿੰਘ ਮਾਈਕਲ ਗਾਗੋੋਵਾਲ, ਨਗਰ ਕੌੌਸ਼ਲ ਦੇ ਸਾਬਕਾ ਪ੍ਰਧਾਨ ਸ੍ਰੀ ਬਲਵਿੰਦਰ ਸਿੰਘ ਕਾਕਾ, ਸ੍ਰੀ ਗੁਰਲਾਭ ਸਿੰਘ ਮਾਹਲ ਐਡਵੋੋਕੇਟ, ਸ੍ਰੀ ਰਾਘਵ ਸਿੰਗਲਾ ਮੈਂਬਰ ਏ.ਆਈ.ਸੀ.ਸੀ., ਪੰਚਮੁੱਖੀ ਬਾਲਾਜੀ ਸੇਵਾ ਸੰਮਤੀ ਮਾਨਸਾ ਦੇ ਮੈਂਬਰ, ਸ੍ਰੀ ਵਿਜੇ ਕੁਮਾਰ ਸਿੰਗਲਾਂ ਐਮ.ਸੀ., ਪੰਚਾਇਤ ਯੂਨੀਅਨ ਮਾਨਸਾ ਦੇ ਪ੍ਰਧਾਨ ਸਰਪੰਚ ਜਗਦੀਪ ਸਿੰਘ ਬੁਰਜ ਢਿੱਲਵਾ ਤੋੋਂ ਇਲਾਵਾ ਸਰਪੰਚ ਕੁਲਦੀਪ ਸਿੰਘ, ਪਰਮਜੀਤ ਸਿੰਘ ਨੰਗਲ ਕਲਾਂ, ਸ੍ਰੀ ਗੁਰਦੀਪ ਸਿੰਘ, ਹਰਬੰਸ ਸਿੰਘ, ਹਰਚਰਨ ਸਿੰਘ, ਗੁਰਜੀਤ ਸਿੰਘ, ਗਮਦੂਰ ਸਿੰਘ, ਸਤਨਾਮ ਸਿੰਘ, ਬਲਕਰਨ ਸਿੰਘ, ਸ੍ਰੀ ਬਿੱਕਰ ਸਿੰਘ, ਸ੍ਰੀ ਕਰਮਜੀਤ ਸਿੰਘ ਹੀਰੇਵਾਲਾ, ਸ੍ਰੀ ਗੁਰਮੀਤ ਸਿੰਘ, ਸ੍ਰੀ ਨੱਥਾ ਸਿੰਘ ਆਦਿ ਵੱਖ ਵੱਖ ਪਿੰਡਾਂ ਦੇ ਸਰਪੰਚ ਹਾਜ਼ਰ ਸਨ। ਇਸ ਸਮੇਂ ਮਾਨਸਾ ਪ੍ਰੈਸ ਦੇ ਮੈਂਬਰ ਵੀ ਹਾਜ਼ਰ ਸਨ।






