17.1 C
Chandigarh

TODAY NOW NEWS

Thursday, March 19, 2026
Homeਪੰਜਾਬਗੁਰਦਾਸਪੁਰ / ਬਟਾਲਾ / ਪਠਾਨਕੋਟਕਿਸੇ ਦੇ ਤਰਸ - ਦਯਾ ਦਾ ਮੁਹਤਾਜ਼ ਨਹੀਂ ਗੁਰਦਾਸਪੁਰ ਦਾ ਇਹ ਨੇਤਰਹੀਣ...

ਕਿਸੇ ਦੇ ਤਰਸ – ਦਯਾ ਦਾ ਮੁਹਤਾਜ਼ ਨਹੀਂ ਗੁਰਦਾਸਪੁਰ ਦਾ ਇਹ ਨੇਤਰਹੀਣ ਗੁਰਸਿੱਖ ਜੋੜਾ

ਗੁਰਦਾਸਪੁਰ ਦੇ ਪਿੰਡ ਗਾਹਲੜੀ ਦਾ ਇਹ ਜੋੜਾ ਰੂਹਾਨੀ ਕੀਰਤਨ ਕਰਕੇ ਕਰ ਰਿਹਾ ਗੁਜ਼ਾਰਾ

ਗੁਰਦਾਸਪੁਰ (ਲੱਕੀ ਬਟਾਲਾ) : ਅਕਸਰ ਹੀ ਦੇਖਣ ਵਿੱਚ ਆਉਂਦਾ ਹੈ ਕਿ ਜਿਸ ਨੂੰ ਰੱਬੀ ਮਾਰ ਪਈ ਹੋਵੇ ਉਹਨਾਂ ਉੱਪਰ ਲੋਕ ਤਰਸ ਖਾ ਕੇ ਉਨ੍ਹਾਂ ਦੀ ਮਦਦ ਕਰਨ ਨੂੰ ਹਮੇਸ਼ਾ ਹੀ ਤਿਆਰ ਰਹਿੰਦੇ ਹਨ। ਜ਼ਿਆਦਾਤਰ ਕਈ ਲੋਕ ਇਸ ਇਸ ਦਾ ਫਾਇਦਾ ਚੁਕਦੇ ਹਨ ਅਤੇ ਅਪਾਹਜ ਹੋਣ ਦਾ ਬਹਾਨਾ ਬਣ ਕੇ ਭੀਖ ਮੰਗਣੀ ਸ਼ੁਰੂ ਕਰ ਦਿੰਦੇ ਹਨ। ਉਥੇ ਹੀ ਸਰੀਰ ਵਿੱਚ ਕੁਦਰਤੀ ਖਾਮੀਆਂ ਹੋਣ ਦੇ ਬਾਵਜੂਦ ਕੁੱਝ ਲੋਕ ਜ਼ਮੀਰ ਦੇ ਧਨੀ ਹੁੰਦੇ ਹਨ ਅਤੇ ਸਰੀਰ ਵਿੱਚ ਕੁਦਰਤੀ ਖਾਮੀ ਹੋਣ ਦੇ ਬਾਵਜੂਦ ਵੀ ਕਿਸੇ ਦੇ ਤਰਸ ਦਾ ਮੋਹਤਾਜ ਨਹੀਂ ਬਣਦੇ ਸਗੋਂ ਆਪਣੇ ਅੰਦਰ ਦੀਆਂ ਰੱਬ ਵੱਲੋਂ ਮਿਲੀਆਂ ਖੂਬੀਆਂ ਨੂੰ ਪਛਾਣ ਕੇ ਆਪਣੀ ਖੂਬੀ ਨੂੰ ਹੀ ਰੋਟੀ-ਰੋਜ਼ੀ ਕਮਾਉਣ ਦਾ ਜਰੀਆ ਬਣਾਉਂਦੇ ਹਨ। ਅਜਿਹਾ ਹੀ ਇਕ ਗੁਰਸਿੱਖ ਜੋੜਾ ਗੁਰਦਾਸਪੁਰ ਦੇ ਪਿੰਡ ਗਾਹਲੜੀ ਦਾ ਰਹਿਣ ਵਾਲਾ ਹੈ। ਜਨਮ ਤੋਂ ਹੀ ਨੇਤਰਹੀਣ ਹੋਣ ਦੇ ਬਾਵਜੂਦ ਇਹਨਾਂ ਨੇ ਕੀਰਤਨ ਸਿੱਖਿਆ ਤਬਲਾ ਸਿੱਖਿਆ ਅਤੇ ਹਾਰਮੁਨੀਅਮ ਦੀ ਵਿਦਿਆ ਹਾਸਲ ਕੀਤੀ ਅਤੇ ਅੱਜ ਆਪਣੀ ਇਸ ਕਲਾਂ ਰਹੀ ਗੁਰਸਿੱਖ ਪਤੀ-ਪਤਨੀ ਗੁਰੂ ਘਰ ਅਤੇ ਧਾਰਮਿਕ ਸਮਾਗਮਾਂ ਵਿਚ ਕੀਰਤਨ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ

ਇਸ ਸਬੰਧੀ ਜਾਣਕਾਰੀ ਦਿੰਦਿਆਂ ਨੇਤਰਹੀਣ ਆਸਾ ਸਿੰਘ ਅਤੇ ਉਸਦੀ ਪਤਨੀ ਨੀਲਮ ਕੌਰ ਨੇ ਦੱਸਿਆ ਕਿ ਉਹ ਬਚਨਪ ਤੋਂ ਹੀ ਨੇਤਰਹੀਣ ਹਨ ਅਤੇ ਦੋਨਾਂ ਨੇ ਬਚਪਨ ਵਿੱਚ ਹੀ ਕੀਰਤਨ ਕਰਨਾ ਸਿੱਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਸਮਾਗਮਾਂ ਵਿਚ ਕੀਰਤਨ ਕਰਦੇ ਸ਼ਨ ਫਿਰ ਦੋਨਾਂ ਦਾ ਵਿਆਹ ਹੋ ਗਿਆ ਉਸ ਸਮੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਫਿਰ ਦੋਨਾਂ ਨੇ ਫ਼ੈਸਲਾ ਕੀਤਾ ਕਿ ਉਹ ਦੋਵੇਂ ਕੀਰਤਨ ਕਰਦੇ ਹਨ ਅਤੇ ਆਸਾ ਸਿੰਘ ਨੂੰ ਤਬਲੇ ਦੀ ਵਿਦਿਆ ਹਾਸਲ ਹੈ ਅਤੇ ਨੀਲਮ ਕੌਰ ਹਾਰਮੁਨੀਅਮ ਜਾਣਦੀ ਹੈ ਫਿਰ ਦੋਨਾਂ ਨੇ ਪਿੰਡ ਦੇ ਗੁਰੂਦੁਆਰਾ ਗਾਹਲੜੀ ਸਾਹਿਬ ਵਿੱਚ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਿੱਛਲੇ 10 ਸਾਲਾਂ ਤੋਂ ਕੀਰਤਨ ਕਰ ਰਹੇ ਹਨ ਅਤੇ ਪਿੰਡ ਵਿੱਚ ਹੋਣ ਵਾਲੇ ਧਾਰਮਿਕ ਸਮਾਗਮਾਂ ਵਿੱਚ ਵੀ ਆਪਣੀ ਹਾਜ਼ਰੀ ਲਵਾਉਂਦੇ ਹਨ ਅਤੇ ਸੰਗਤਾਂ ਵਲੋਂ ਜੋ ਭੇਟਾਂ ਮਿਲਦੀ ਹੈ ਉਸ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ ਪਰ ਕਿਸੇ ਅਗੇ ਹੱਥ ਨਹੀਂ ਅਡਦੇ ਉਹਨਾਂ ਨੇ ਭੀਖ ਮੰਗਣ ਵਾਲਿਆ ਨੂੰ ਨਸੀਹਤ ਦਿੱਤੀ ਹੈ ਕਿ ਸਾਨੂੰ ਹਮੇਸ਼ਾ ਕਿਰਤ ਕਰਕੇ ਰੋਟੀ ਖਾਣੀ ਚਾਹੀਦੀ ਹੈ ਨਾਲ ਉਹਨਾਂ ਨੇ ਸਰਕਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਥੋੜੀ ਬਹੁਤ ਮਾਲੀ ਸਹਾਇਤਾ ਕੀਤੀ ਜਾਵੇ

Today Now News

RELATED ARTICLES
- Advertisment -

POPULAR POSTS