17.1 C
Chandigarh

TODAY NOW NEWS

Friday, March 20, 2026
HomePOLITICSਹਲਕਾ ਲੰਬੀ ਦੇ ਕਾਂਗਰਸੀ ਵਰਕਰਾਂ ਕੱਢੀ ਭੜਾਸ ਅਤੇ ਪ੍ਰਤਾਪ ਸਿੰਘ ਬਾਜਵਾ ਦੇ...

ਹਲਕਾ ਲੰਬੀ ਦੇ ਕਾਂਗਰਸੀ ਵਰਕਰਾਂ ਕੱਢੀ ਭੜਾਸ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਵਿਚ ਵੀ ਅਵਾਜ ਉੱਠਣ ਲਗੀ

ਲੰਬੀ ਦੇ ਕਾਗਰਸੀ ਵਰਕਰਾ ਨੇ ਕਾਗਰਸ ਪਾਰਟੀ ਲਈ ਕਾਫੀ ਲੰਮਾ ਸਮਾਂ ਸਗਰਸ਼ ਕੀਤਾ : ਬਲਜੀਤ ਸਿੰਘ ਚਹਿਲ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਜਿਥੇ ਪੂਰੇ ਪੰਜਾਬ ਵਿਚ ਕਾਗਰਸ ਹਾਈ ਕਮਾਂਡ ਵਿਚ ਕਾੰਟੋ ਕਲੇਸ ਚੱਲ ਰਿਹਾ ਹੈ ਉਥੇ ਹਲਕਾ ਲੰਬੀ ਦੇ ਕਾਂਗਰਸੀ ਵਰਕਰਾਂ ਵਿਚ ਵੀ ਪਾਰਟੀ ਪ੍ਰਤੀ ਨਿਰਾਸ਼ਤਾ ਦੇਖਣ ਨੂੰ ਮਿਲੀ ਜਿਨ੍ਹਾਂ ਨੇ ਇਕ ਪ੍ਰੈਸ ਵਾਰਤਾ ਰਾਹੀਂ ਕੱਢੀ ਭੜਾਸ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਵਿਚ ਵੀ ਅਵਾਜ ਉੱਠਣ ਲਗੀ ।

ਕਾਗਰਸ ਸਰਕਾਰ ਦੇ ਹੁਣ ਸਾਢੇ ਚਾਰ ਸਾਲ ਪੂਰੇ ਹੋਣ ਵਾਲੇ ਹਨ ਪਰ ਹਲਕਾ ਲੰਬੀ ਦੇ ਕਾਗਰਸੀ ਵਰਕਰਾ ਨੇ ਉਣਾ ਦੀ ਕੋਈ ਸਾਰ ਨਾ ਲਏ ਜਾਣ ਦੇ ਆਰੋਪ ਲਗਾਏ ਪਿਛਲੇ ਦਿਨੀ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਵਿਚ ਹਲਕਾ ਲੰਬੀ ਅਤੇ ਮਲੋਟ ਵਿਚ ਹੋਲਡਿੰਗ ਲਗਾਏ ਜਾਣ ਤੇ ਕਾਗਰਸ ਰਾਜਨੀਤਕ ਵਿਚ ਹੱਲ ਚਲ ਪੈਦਾ ਹੋ ਗਈ ਹੈ । ਅੱਜ ਹਲਕਾ ਲੰਬੀ ਦੇ ਕਾਗਰਸੀ ਵਰਕਰਾ ਦੇ ਹੱਕ ਵਿਚ ਪਾਰਟੀ ਪ੍ਰਤੀ ਨਿਰਾਸ਼ਤਾ ਨੂੰ ਲੈ ਪੁਜੇ ਕਾਗਰਸ ਪਾਰਟੀ ਦੇ ਮੁੱਖ ਬੁਲਾਰੇ ਬਲਜੀਤ ਸਿੰਘ ਚਹਿਲ ਨੇ ਵੀ ਨਿਰਾਸ਼ ਵਰਕਰਾ ਦੇ ਹੱਕ ਵਿਚ ਇਕ ਪ੍ਰੈਸ ਕਾਨਫਰੰਸ ਵਿਚ ਬੋਲਦੇ ਕਿਹਾ ਕਿ ਹਲਕਾ ਲੰਬੀ ਦੇ ਕਾਗਰਸੀ ਵਰਕਰਾ ਨੇ ਕਾਗਰਸ ਪਾਰਟੀ ਲਈ ਕਾਫੀ ਲੰਮਾ ਸਮਾਂ ਸਗਰਸ਼ ਕੀਤਾ ਬਾਦਲ ਨਾਲ ਲੜਾਈ ਵੀ ਲੜੀ ਵਰਕਰਾ ਤੇ ਪਰਚੇ ਹੋਏ ਪਰ ਸਰਕਾਰ ਦੇ ਸਾਢੇ ਚਾਰ ਸਾਲ ਪੂਰੇ ਹੋਣ ਤੇ ਵੀ ਊਨਾ ਦੀ ਕਿਸੇ ਨੇ ਸਾਰ ਨਹੀ ਲਈ ਮੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਾ ਹਲਕਾ ਲੰਬੀ ਦੇ ਵਰਕਰਾਂ ਦੀ ਸਾਰ ਲਵੇ ਤਾਂ ਹੀ ਕਾਗਰਸ ਪਾਰਟੀ 2022 ਦੀਆ ਚੋਣਾਂ ਵਿਚ ਸਫਲ ਹੋ ਸਕਦੇ ਹਾਂ।

ਹਲਕਾ ਲੰਬੀ ਅਤੇ ਮਲੋਟ ਵਿਚ ਪ੍ਰਤਾਪ ਸਿੰਘ ਬਾਜਪਾ ਦੇ ਹੋਲਡਿੰਗ ਲਗਏ ਜਾਣ ਤੇ ਚਹਿਲ ਨੇ ਕਿਹਾ ਕਿ ਪ੍ਰਤਾਪ ਸਿਂਘ ਬਾਜਵਾ ਤਿੰਨ ਸਾਲ ਪ੍ਰਧਾਨ ਰਹੇ ਜੋ ਹਮੇਸ਼ਾ ਹੀ ਇਸ ਹਲਕੇ ਦੀ ਵਰਕਰਾ ਦੇ ਦੁੱਖ ਸੁੱਖ ਵਿਚ ਹਿੱਸਾ ਲੈਦੇ ਰਹੇ ਅੱਜ ਊਨਾ ਦੇ ਲਾਏ ਹੋਲਡਿੰਗ ਇਕੱਲੇ ਹਲਕਾ ਲੰਬੀ ਵਿਚ ਹੀ ਨਹੀਂ ਪੂਰੇ ਪੰਜਾਬ ਵਿਚ ਲਗੇ ਹਨ ਪੰਜਾਬ ਦੇ ਲੋਕ ਇਕ ਐਸਾ ਲੀਡਰ ਦੇਖਣਾ ਚਉਦੇ ਹਨ ਜੋ ਉਣਾ ਦੇ ਨਾਲ ਖੜੇ ।

ਦੁੱਜੇ ਪਾਸੇ ਅਕਾਲੀ ਦਲ ਅਤੇ ਬਸਪਾ ਦੇ ਅਲਾਇੰਸ ਦੇ ਪੁੱਛੇ ਜਾਣ ਤੇ ਕਾਗਰਸ ਬੁਲਾਰੇ ਚਹਿਲ ਨੇ ਸਬਦੀ ਹਮਲੇ ਕਰਦੇ ਹੋਏ ਕਿਹਾ ਕਿ ਇਹ ਗਠਬੰਧਨ ਮੌਕਾ ਪ੍ਰਸਤੀ ਗਠਬੰਦਨ ਹੈ ਇਨ੍ਹਾਂ ਨੇ 2007 ਵਿਚ ਕੀਤਾ ਸੀ ਅਤੇ ਅਕਾਲੀ ਦਲ ਬਿਨਾ ਦੱਸੇ ਬਸਪਾ ਨੂੰ ਛੱਡ ਕੇ ਬੀਜੇਪੀ ਨਾਲ ਕਰ ਲਿਆ ਫਿਰ ਕਹਦੇ ਦੀ ਬੀਜੇਪੀ ਅਤੇ ਅਕਾਲੀ ਦਲ ਦਾ ਨੂੰਹ ਮਾਸ ਵਾਲਾ ਰਿਸ਼ਤਾ ਹੁਣ ਬੀਜੇਪੀ ਨੂੰ ਛੱਡ ਦਿਤਾ ਇਸ ਤੋਂ ਪਤਾ ਲਗਦਾ ਅਕਾਲੀ ਦਲ ਮੌਕਾ ਪ੍ਰਸਤੀ ਹੈ ਇਸ ਦਾ ਕੋਈ ਫਰਕ ਨਹੀਂ ਪੈਣ ਵਾਲਾ ।

ਦੂਸਰੇ ਪਾਸੇ ਹਲਕਾ ਲੰਬੀ ਦੇ ਕਾਗਰਸੀ ਵਰਕਰਾ ਨੇ ਪਾਰਟੀ ਪ੍ਰਤੀ ਨਿਰਾਸ਼ਤਾ ਪ੍ਰਗਟ ਕੀਤੀ ਉਣਾ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਲਕਾ ਲੰਬੀ ਤੋਂ ਚੋਣ ਲੜੀ ਸੀ ਅਤੇ ਵਰਕਰਾਂ ਨਾਲ ਵਾਇਦੇ ਕੀਤੇ ਸੀ ਪਰ ਹੁਣ ਤਕ ਲੰਬੀ ਹਲਕੇ ਦੇ ਲੋਕਾਂ ਦੀ ਕੋਈ ਸਾਰ ਨਹੀਂ ਲਈ ।

Today Now News

RELATED ARTICLES
- Advertisment -

POPULAR POSTS