17.4 C
Chandigarh

TODAY NOW NEWS

Friday, March 20, 2026
HomePOLITICSਅਕਾਲੀ ਦਲ-ਬਸਪਾ ਮੀਟਿੰਗ : ਵਿਧਾਨਸਭਾ ਚੋਣਾਂ ਨੇੜੇ ਆਉਣ ਦੇ ਤਹਿਤ ਤਿਆਰੀਆਂ ਚ...

ਅਕਾਲੀ ਦਲ-ਬਸਪਾ ਮੀਟਿੰਗ : ਵਿਧਾਨਸਭਾ ਚੋਣਾਂ ਨੇੜੇ ਆਉਣ ਦੇ ਤਹਿਤ ਤਿਆਰੀਆਂ ਚ ਲੱਗਣ ਦਾ ਦਿੱਤਾ ਸਦਾ

ਅਕਾਲੀ ਦਲ ਵੱਲੋਂ ਵਿਧਾਇਕ ਰੋਜ਼ੀ ਬਰਕੰਦੀ ਤੇ ਬਸਪਾ ਵੱਲੋਂ ਜਿਲਾ ਪ੍ਰਧਾਨ ਮੰਦਰ ਸਿੰਘ ਸਰਾਏਨਾਗਾ ਹੋਏ ਸ਼ਾਮਿਲ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਮੀਟਿੰਗ ਹਾਲ ਚ ਸ੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਹੋਈ। ਜਿਸ ਚ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਕਮਰ ਕਸੇ ਕਰਨ ਦੀ ਗੱਲ ਕਹਿੰਦਿਆਂ ਚੋਣਾਂ ਦੀਆਂ ਤਿਆਰੀਆਂ ਵਿੱਢੀਆਂ ਗਈਆਂ। ਮੀਟਿੰਗ ਚ ਅਕਾਲੀ ਦਲ ਵੱਲੋਂ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਅਤੇ ਬਸਪਾ ਵੱਲੋਂ ਜਿਲਾ ਪ੍ਰਧਾਨ ਮੰਦਰ ਸਿੰਘ ਸਰਾਏਨਾਗਾ ਸਮੇਤ ਦੋਵਾਂ ਪਾਰਟੀਆਂ ਦੇ ਹੋਰ ਆਗੂ ਤੇ ਵਰਕਰ ਮੌਜੂਦ ਰਹੇ। ਮੀਟਿੰਗ ਚ ਚੋਣਾਂ ਦੇ ਚਲਦਿਆਂ ਵੋਟਰਾਂ ਨੂੰ ਨਾਲ ਜੋਡ਼ਣ ਅਤੇ ਰੁੱਸਿਆਂ ਨੂੰ ਮਨਾਉਣ ਦੀ ਗੱਲ ਤੇ ਜੋਰ ਦਿੱਤਾ ਗਿਆ। ਵਿਧਾਇਕ ਰੋਜ਼ੀ ਬਰਕੰਦੀ ਨੇ ਕਿਹਾ ਕਿ ਚੋਣਾਂ ਨੂੰ 6 ਮਹੀਨੇ ਹੀ ਰਹਿ ਗਏ ਨੇ। ਇਸ ਲਈ ਤਿਆਰੀਆਂ ਜੋਰਾਂ ਨਾਲ ਵਿੱਢ ਦਿਓ ਤੇ ਅਕਾਲੀ-ਬਸਪਾ ਦੀ ਸਰਕਾਰ ਬਣਾ ਦਿਓ। ਇਸ ਮੌਕੇ ਵੱਡੀ ਗਿਣਤੀ ਚ ਅਕਾਲੀ ਤੇ ਬਸਪਾ ਆਗੂ ਮੌਜੂਦ ਸਨ।

Today Now News

RELATED ARTICLES
- Advertisment -

POPULAR POSTS