17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੰਜਾਬ ਗੌਰਮਿੰਟ ਪੈਨਸਨਰਜ਼ ਐਸੋਸੀਏਸ਼਼ਨ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਹੋਈ

ਪੰਜਾਬ ਗੌਰਮਿੰਟ ਪੈਨਸਨਰਜ਼ ਐਸੋਸੀਏਸ਼਼ਨ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਹੋਈ

ਮੀਟਿੰਗ ਵਿੱਚ ਵੱਖ ਵੱਖ ਜਿਲ੍ਹਿਆਂ ਦੇ ਪ੍ਰਧਾਨ ਸਕੱਤਰ ਅਤੇ ਸੂਬਾ ਕਮੇਟੀ ਮੈਂਬਰ ਹਾਜਰ ਹੋਏ

ਲੁਧਿਆਣਾ (ਹੈਪੀ-ਹਰਪਾਲ) : ਪੰਜਾਬ ਗੌਰਮਿੰਟ ਪੈਨਸਨਰਜ਼ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੀ ਮੀਟਿੰਗ ਪੈਨਸ਼ਨਰਜ਼ ਭਵਨ ਲੁਧਿਆਣਾ ਵਿਖੇ ਸ: ਠਾਕੁਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ।ਮੀਟਿੰਗ ਵਿੱਚ ਵੱਖ ਵੱਖ ਜਿਲ੍ਹਿਆਂ ਦੇ ਪ੍ਰਧਾਨ ਸਕੱਤਰ ਅਤੇ ਸੂਬਾ ਕਮੇਟੀ ਮੈਂਬਰ ਹਾਜਰ ਹੋਏ।ਮੀਟਿੰਗ ਦੇ ਸ਼ੁਰੂ ਵਿੱਚ ਸੱਜਣ ਸਿੰਘ, ਸੁਖਦੇਵ ਬੜੀ, ਅਰਜਨ ਸਿੰਘ, ਨਸੀਬ ਕੌਰ, ਮਨਜੀਤ ਕੌਰ, ਸੁਰਿੰਦਰ ਸਿੰਘ ਸੰਧੂ, ਫੈਡਰੇਸ਼ਨ ਆਗੂ ਲਾਲ ਸਿੰਘ, ਗਿਆਨ ਚੰਦ ਜੀਵਾ ਸਿੰਘ ਪ੍ਰਿੰਸੀਪਲ, ਤੇਜਾ ਸਿੰਘ ਮੁਕੇਰੀਆਂ, ਅੰਗਰੇਜ ਸਿੰਘ ਰਾਜਪੁਰਾ, ਬਹਾਦਰ ਸਿੰਘ ਅਤੇ ਮਨਜੀਤ ਸਿੰਘ ਬਠਿੰਡਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ । ਮੀਟਿੰਗ ਦੀ ਕਾਰਵਾਈ ਜਾਰੀ ਕਰਦੇ ਹੋਏ ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ ਦੱਸਿਆ ਕਿ ਸੂਬਾ ਪ੍ਰਧਾਨ ਠਾਕੁਰ ਸਿੰਘ ਨੇ ਜਥੇਬੰਦੀ ਦੀਆਂ ਪਿਛਲੇ ਸਮੇਂ ਗਤੀਵਿਧੀਆਂ ਅਤੇ ਸਾਂਝੇ ਫਰੰਟ ਨਾਲ ਕੀਤੀਆਂ ਸਰਗਰਮੀਆਂ ਬਾਰੇ ਚਾਨਣਾ ਪਾਇਆ।ਸਰਕਾਰ ਦੁਆਰਾ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਜੋ ਕੈਬਨਿਟ ਨੇ ਪਾਸ ਕੀਤੀ ਹੈ , ਨੂੰ ਰੱਦ ਕਰਦੇ ਹੋਏ ਇਸ ਨੂੰ ਪੈਨਸਨਰਜ਼ ਅਤੇ ਮੁਲਾਜਮਾਂ ਨਾਲ ਧੋਖਾ ਕਰਾਰ ਦਿੱਤਾ ਅਤੇ ਦੱਸਿਆ ਕਿ ਇਹ ਰਿਪੋਰਟ ਤੇ ਜੋ ਵਿਤ ਵਿਭਾਗ ਦਾ ਵਿਸ਼ਲੇਸ਼ਨ ਆਇਆ ਹੈ ਉਹ ਪਿਛਲੇ ਪੰਜਵੇਂ ਪੇ ਕਮਿਸ਼ਨ ਦੀ ਰਿਪੋਰਟ ਨੂੰ ਹੀ ਲਾਗੂ ਕਰਨ ਦੀ ਸਾਜਿਸ਼ ਤੇ ਘਿਨਾਉਣੀ ਚਾਲ ਹੈ।ਵਿਤ ਵਿਭਾਗ ਦੁਆਰਾ ਮੁਲਾਜਮਾਂ ਨੂੰ ਮਿਲਣ ਵਾਲੇ ਭੱਤਿਆਂ ਤੇ ਕੈਂਚੀ ਫੇਰਕੇ ਉਨ੍ਹਾਂ ਨੂੰ ਘੱਟ ਕਰ ਦਿੱਤਾ ਗਿਆ ਹੈ , ਮੈਡੀਕਲ ਭੱਤਾ ਇੱਕ ਹਜਾਰ ਦੀ ਬਜਾਏ ਪੰਜ ਮੌ ਰੁਪਏ ਹੀ ਦੇਣ ਦਾ ਸੁਝਾਅ ਦਿੱਤਾ ਹੈ ਗੱਲ ਕੀ ‘ਪੇ ਕਮਿਸ਼ਨ ਦੁਆਰਾ 2. 59 ਦੇ ਗੁਣਾਕ ਨੂੰ ਵੀ ਵਿਤਵਿਭਾਗ ਨੇ ਬਦਲ ਕੇ 2.25 ਦੇ ਗੁਣਾਕ ਨਾਲ ਦਸੰਬਰ 12 ਦੇ ਤੋਂ ਬਾਅਦ ਮੁਲਾਜਮਾਂ ਨੂੰ ਮਿਲੇ ਗਰੇਡ ਪੇ ਦੇ ਲਾਭ ਨੂੰ ਖੋਹਣ ਦੀ ਗੱਲ ਕੀਤੀ ਹੈ। ਇਸ ਪੇ ਕਮਿਸਨ ਵਿੱਚ ਮੁਲਾਜ਼ਮਾਂ ਪੈਨਸਨਰਾਂ ਨੂੰ ਬਦਨਾਮ ਕਰਨ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਮੁਲਾਜਮਾਂ ਦੀਆਂ ਤਨਖਾਹਾਂ,ਪੈਨਸ਼ਨਾਂ ਵਿੱਚ ਦੁੱਗਣਾ ਵਾਧਾ ਹੋ ਜਾਵੇਗਾ ਪਰ ਬੁਲਾਰਿਆਂ ਨੇ ਇਸ ਨੂੰ ਕੋਰਾ ਝੂਠ ਦਸਦੇ ਹੋਏ, ਮੰਗ ਕੀਤੀ ਕਿ ਮੁਲਾਜਮਾਂ ਪੈਨਸਨਰਾਂ ਦੀਆਂ ਲਟਕਦੀਆਂ ਡੀ. ਏ ਦੀਆਂ ਚਾਰ ਕਿਸ਼ਤਾਂ ਅਤੇ ਇਹਨਾਂ ਤੋਂ ਪਹਿਲਾਂ ਮਹਿੰਗਾਈ ਭੱਤੇ ਦਾ ਡੇਢ ਸੋ ਮਹੀਨੇ ਦਾ ਬਕਾਇਆ ਜੋ ਹਰੇਕ ਪੈਨਸ਼ਨਰ ਮੁਲਾਜ਼ਮ ਦਾ ਲੱਖਾਂ ਰੁਪਏ ਸਰਕਾਰ ਵੱਲ ਜੋ ਬਕਾਇਆ ਪਿਆ ਹੈ ਇਹ ਪੇ ਕਮਿਸ਼ਨ ਅਤੇ ਵਿਤ ਵਿਭਾਗ ਦੀਆਂ ਸਿਫਾਰਸ਼ਾਂ ਤਾਂ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ ਕੁੱਝ ਵੀ ਲਾਭ ਨਹੀਂ ਪਹੁੰਚਾਉਂਦੀਆਂ, ਮੁਲਾਜਮਾਂ ਦੇ ਬਹੁਤ ਸਾਰੇ ਭੱਤਿਆਂ ਵਿੱਚ ਕਟੌਤੀ ਕਰ ਦਿੱਤੀ ਗਈ ਹੈ, ਪੈਨਸ਼ਨਰਾਂ ਦੇ ਓਲਡ ਏਜ ਭੱਤੇ ਅਤੇ ਸਫਰੀ ਭੱਤੇ ਦੇ ਬਕਾਏ ਵੀ ਮਾਰ ਦਿੱਤੇ ਗਏ ਹਨ ਜੋ ਕਿ ਸਾਡੇ ਚਾਰ ਸਾਲ ਦੀ ਉਡੀਕ ਤੋਂ ਬਾਅਦ ਪੈਨਸਨਰਾਂ ਨੂੰ ਬਕਾਏ ਸਮੇਤ ਦੇਣੇ ਬਣਦੇ ਸਨ।ਜਥੇਬੰਦੀ ਦੇ ਆਗੂਆਂ ਨੇ ਕੈਪਟਨ ਸਰਕਾਰ ਨੂੰ ਕਿਹਾ ਹੈ ਕਿ ਛੇਵੇ ਪੇ ਕਮਿਸਨ ਨੂੰ ਆਪਣੀ ਕਿਸੇ ਅਲਮਾਰੀ ਵਿੱਚ ਸਾਂਭ ਕੇ, ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ ਉਹਨਾਂ ਦਾ ਬਣਦਾ ਡੀ. ਏ ਅਤੇ ਡੀ. ਏ ਦਾ ਬਕਾਇਆ ਹੀ ਦੇ ਦਿੱਤਾ ਜਾਵੇ ਤਾਂ ਕਿ ਉਹ ਵਿਤਵਿਭਾਗ ਵੱਲੋਂ ਲਾਈਆਂ ਜਾ ਰਹੀਆਂ ਪਾਬੰਦੀਆਂ ਤੋਂ ਬਚ ਸਕਣ।ਇਸ ਸਮੁੱਚੇ ਵਰਤਾਰੇ ਦੀ ਸਮੀਖਿਆ ਕਰਨ ਲਈ 22 ਜੂਨ ਨੂੰ ਜਲੰਧਰ ਵਿਖੇ ਰੱਖੀ ਗਈ ਪੰਜਾਬ ਯੂ ਟੀ ਮੁਲਾਜਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਜਲੰਧਰ ਕਨਵੈਨਸ਼ਨ ਵਿੱਚ ਚਰਚਾ ਕੀਤੀ ਜਾਵੇਗੀ ਤਾਂ ਕਿ ਨੋਟੀਫਿਕੇਸ਼ਨ ਹੋਣ ਤੋਂ ਪਹਿਲਾਂ ਸਰਕਾਰ ਨੂੰ ਦੱਸਿਆ ਜਾਵੇ ਕਿ ਇਸ ਪੇ ਕਮਿਸ਼ਨ ਦੀ ਰਿਪੋਰਟ ਅਤੇ ਵਿਤਵਿਭਾਗ ਦੇ ਇਸ ਸਬੰਧੀ ਕੀਤੇ ਮੁਲੰਕਣ ਨੂੰ ਤੁਰੰਤ ਰੱਦ ਕਰਕੇ ਮੁਲਾਜਮ ਪੈਨਸ਼ਨਰਜ਼ ਆਗੂਆਂ ਨਾਲ ਗੱਲ ਕਰਕੇ ਉਹਨਾਂ ਦੁਆਰਾ ਸੁਝਾਏ ਗਏ ਅੰਕੜਿਆਂ ਦੇ ਆਧਾਰ ਤੇ ਇਸ ਦੀਆਂ ਸਿਫਾਰਸ਼ਾਂ ਵਿੱਚ ਰਹਿ ਗਈਆਂ ਤਰੁੱਟੀਆਂ ਦੂਰ ਕੀਤੀਆਂ ਜਾਣ । ਵਿੱਤ ਵਿਭਾਗ ਦੁਆਰਾ ਜਾਰੀ ਕੀਤੀਆਂ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਤਜਵੀਜਾ ਰੱਦ ਕੀਤੀਆਂ ਜਾਣ।ਮੀਟਿੰਗ ਵਿੱਚ ਉਸ ਪ੍ਰਕਾਸ਼ ਵਿਤ ਸਕੱਤਰ ਨੇ ਆਮਦਨ ‘- ਖਰਚ ਦਾ ਲੇਖਾ ਜੋਖਾ ਜਥੇਬੰਦੀ ਅੱਗੇ ਰੱਖਿਆ। ਹਰਜੀਤ ਸਿੰਘ, ਹਰਚੰਦ ਸਿੰਘ ਪੰਜੋਲੀ, ਭਜਨ ਸਿੰਘ ਗਿੱਲ, ਹਰਨੇਕ ਸਿੰਘ ਨੇਕ, ਦਰਸ਼ਨ ਸਿੰਘ ਉਟਾਲ ਅਤੇ ਦਲਜੀਤ ਸਿੰਘ ਭੁੱਲਰ ‘ਲਾਲ ਸਿੰਘ ਢਿੱਲੋਂ ਨੇ ਆਪਣੇ ਵਿਚ ਰੱਖੇ ਅਤੇ ਜਥੇਬੰਦਕ ਏਕਤਾ ਲਈ ਆਪਣੇ ਸੁਝਾਅ ਰੱਖੇ। 22 ਜੂਨ ਦੀ ਕਨਵੈਸ਼ਨ ਅਤੇ 26 ਜੂਨ ਨੂੰ ਜੁਆਇੰਟ ਫਰੰਟ ਦੀ ਮੀਟਿੰਗ ਬਾਰੇ ਤੇ ਪ੍ਰਧਾਨ ਜੀ ਵੱਲੋਂ ਕਨਵੈਨਸਨ ਵਿੱਚ ਜਥੇਬੰਦੀ ਦਾ ਪੱਖ ਰੱਖਣ ਬਾਰੇ ਵੀ ਸੁਝਾਅ ਆਏ ਅਤੇ ਪ੍ਰਧਾਨ ਠਾਕੁਰ ਸਿੰਘ ਦੇ ਵਿਚਾਰਾਂ ਨਾਲ ਸਰਬਸੰਮਤੀ ਨਾਲ ਸਹਿਮਤੀ ਪਰਗਟ ਕੀਤੀ ਗਈ ।ਮੀਟਿੰਗ ਵਿੱਚ ਸੂਬਾ ਸਿੰਘ ਜੈਤੋ ਹੇਮ ਰਾਜ ਕੋਟਕ ਪੂਰਾ ਕੁਲਵੰਤ ਸਿੰਘ ਲੁਧਿਆਣਾ ਦੇਵ ਰਾਜ ਨਰੂਲਾ ਸੁਰਿੰਦਰ ਸ਼ਰਮਾਂ ਫਿਰੋਜਪੁਰ ਦਿਲਵੀਰ ਸਿੰਘ ਮੁਕੇਰੀਆਂ, ਬ੍ਰਿਜ ਮੋਹਣ ਪਠਾਨਕੋਟ ਅਵਤਾਰ ਸਿੰਘ ਪੱਪੂ ਮੋਗਾ, ਆਤਮ ਤੇਜ ਸਰਮਾਂ, ਨਰੰਜਣ ਸਿੰਘ ਗਿੱਦੜਬਾਹਾ ਰਤਨ ਚੰਦ ਪਠਾਨਕੋਟ ਸਮੇਤ ਬਹੁਤ ਸਾਰੇ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ।

Today Now News

RELATED ARTICLES
- Advertisment -

POPULAR POSTS