17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰ2022 ਚ ਰਪੀਟ ਹੋਣ ਜਾ ਰਹੀ ਕਾਂਗਰਸ ਸਰਕਾਰ ਚ ਕੇਵਲ ਢਿੱਲੋਂ ਨੂੰ...

2022 ਚ ਰਪੀਟ ਹੋਣ ਜਾ ਰਹੀ ਕਾਂਗਰਸ ਸਰਕਾਰ ਚ ਕੇਵਲ ਢਿੱਲੋਂ ਨੂੰ ਕੈਬਿਨਟ ਮੰਤਰੀ ਬਣਾਉਣ ਲਈ ਬਰਨਾਲੇ ਦੇ ਲੋਕ ਉਤਾਬਲੇ : ਸ਼ਰਨਜੀਤ ਲਾਡੀ

ਕੇਵਲ ਢਿੱਲੋਂ ਦੇ ਹੱਕ ਵਿੱਚ 2007 ਦੀ ਚੋਣ ਵਾਲਾ ਮਾਹੌਲ ਬਣਨ ਨਾਲ ਵੱਡੀ ਲੀਡ ਤੇ ਜਿੱਤ ਦੇ ਆਸਾਰ ਬਣੇ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਲੰਗੀਆਂ ਨਗਰ ਕੌਂਸਲ ਚੋਣਾਂ ਵਿੱਚ ਬਰਨਾਲਾ ਦੇ ਵਾਰਡ ਨੰਬਰ 20 ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜਕੇ ਤਕੜੀਆਂ ਵੋਟਾਂ ਹਾਸਿਲ ਕਰਨ ਵਾਲੇ ਸਰਦਾਰ ਸ਼ਰਨਜੀਤ ਸਿੰਘ ਲਾਡੀ ਨੇ ਸਾਥੀਆਂ ਸਮੇਤ ਪੰਜਾਬ ਕਾਂਗਰਸ ਦੇ ਵਾਈਸ ਪ੍ਰਧਾਨ ਅਤੇ ਬਰਨਾਲਾ ਤੋਂ 2 ਵਾਰ ਵਿਧਾਇਕ ਜਿੱਤਣ ਵਾਲੇ ਵਿਕਾਸ ਪੁਰਸ਼ ਸਰਦਾਰ ਕੇਵਲ ਸਿੰਘ ਢਿੱਲੋਂ ਨਾਲ ਅਗਾਮੀ ਵਿਧਾਨ ਸਭਾ ਚੋਣਾਂ 2022 ਦੀਆਂ ਵਿਓਂਤਬੰਦੀਆਂ ਸੰਬੰਧੀ ਮੁਲਾਕਾਤ ਕੀਤੀ ! ਜਿਨ੍ਹਾਂ ਦਾ ਕੇਵਲ ਢਿੱਲੋਂ ਨੇ ਸਵਾਗਤ ਕਰਦਿਆਂ ਧੰਨਵਾਦ ਕੀਤਾ ਤੇ ਕਿਹਾ ਕਿ ਹਲਕੇ ਦੇ ਲੋਕਾਂ ਦਾ ਕੋਈ ਵੀ ਕੱਮ ਰੁਕਣਾ ਨਹੀਂ ਚਾਹੀਦਾ ! ਵਿਕਾਸ ਕਾਰਜਾਂ ਲਈ ਸਰਕਾਰ ਤੋਂ ਗਰਾਂਟਾਂ ਮੈਂ ਲਿਆ ਕੇ ਦੇਵਾਂਗਾ ਬਰਨਾਲੇ ਦੀ ਕੋਈ ਵੀ ਗਲੀ ਨਾਲੀ ਸੜਕ ਦਾ ਕੰਮ ਰੁਕਣਾ ਨਹੀਂ ਚਾਹੀਦਾ ! ਜੇ ਕੋਈ ਸਰਕਾਰੀ ਅਧਿਕਾਰੀ ਕੋਈ ਠੇਕੇਦਾਰ ਕਿਸੇ ਕਾਂਗਰਸੀ ਵਰਕਰ ਦੀ ਗੱਲ ਨਹੀਂ ਸੁਣਦਾ ਤਾਂ ਮੇਰੇ ਨੋਟਿਸ ਚ ਲਿਆਓ ਤੇ ਤੁਰੰਤ ਉਸਦਾ ਹੱਲ ਕੀਤਾ ਜਾਵੇਗਾ ! ਇਸ ਮੌਕੇ ਸ਼ਰਨਜੀਤ ਸਿੰਘ ਲਾਡੀ ਨੇ ਕਿਹਾ ਕਿ ਕੇਵਲ ਢਿੱਲੋਂ ਵਲੋਂ ਪਿਛਲੇ 15 ਸਾਲਾਂ ਤੋਂ ਕਰਵਾਏ ਵਿਕਾਸ ਕਾਰਜ ਮੂੰਹੋਂ ਬੋਲਦੇ ਹਨ ਜਿਸ ਸਦਕਾ ਹਲਕੇ ਚ ਕੇਵਲ ਢਿੱਲੋਂ ਦਾ ਕੋਈ ਸਾਨੀ ਨਹੀਂ ਜਿਨ੍ਹਾਂ ਵਿਕਾਸ ਦੀਆਂ ਹਨੇਰੀਆਂ ਲਿਆ ਕੇ ਬਰਨਾਲੇ ਦੀ ਕਾਇਆ ਕਲਪ ਕਰ ਦਿੱਤੀ ! ਜਿੱਥੇ ਸ਼ਹਿਰ ਦੀ ਸਬ ਤੋਂ ਵੱਡੀ ਸੀਵਰੇਜ ਦੀ ਗੰਦਗੀ ਦੀ ਸਮਸਿਆ ਦੇ ਹੱਲ ਲਈ ਵਾਟਰ ਟ੍ਰੀਟਮੈਂਟ ਪਲਾਂਟ ਲਈ ਕਰੋੜਾਂ ਤੇ ਹੋਰ ਪ੍ਰੋਜੈਕਟਾਂ ਵਿੱਚ ਤੇਜੀ ਨਾਲ ਹੋ ਰਹੇ ਵਿਕਾਸ ਕਾਰਨ ਕੇਵਲ ਢਿੱਲੋਂ ਦੇ ਹੱਕ ਵਿੱਚ 2007 ਦੀ ਚੋਣ ਵਾਲਾ ਮਾਹੌਲ ਬਣਨ ਨਾਲ ਵੱਡੀ ਲੀਡ ਤੇ ਜਿੱਤ ਦੇ ਆਸਾਰ ਬਣੇ ! ਤਾਜ਼ਾ ਸੁਪਰਸਪੈਸਲਿਟੀ ਹਸਪਤਾਲ ਮਨਜ਼ੂਰ ਕਰਵਾ ਕੇ ਜਲਦ ਤੋਹਫ਼ਾ ਦੇਣ ਜਾ ਰਹੇ ਹਨ ਤੇ ਜਿੱਥੇ ਅਕਾਲੀਦਲ ਭਾਜਪਾ ਤੇ ਆਪ ਦਾ ਕੋਈ ਅਧਾਰ ਨਹੀਂ 2022 ਚ ਰਪੀਟ ਹੋਣ ਜਾ ਰਹੀ ਕਾਂਗਰਸ ਸਰਕਾਰ ਚ ਕੇਵਲ ਢਿੱਲੋਂ ਨੂੰ ਕੈਬਿਨਟ ਮੰਤਰੀ ਬਣਾਉਣ ਲਈ ਬਰਨਾਲੇ ਦੇ ਲੋਕ ਉਤਾਬਲੇ ਹਨ ! ਕੇਵਲ ਢਿੱਲੋਂ ਦੇ ਮਜਬੂਤ ਹੱਥਾਂ ਸਦਕਾ ਬਰਨਾਲੇ ਦਾ ਹੋਰ ਵਿਕਾਸ ਹੁੰਦਿਆਂ ਬਰਨਾਲਾ ਪੰਜਾਬ ਦੇ ਨਕਸ਼ੇ ਤੇ ਚਮਕੇਗਾ ! ਇਸ ਮੌਕੇ ਪਰਮਿੰਦਰ ਸਿੰਘ ਖੁਰਮੀ, ਐਡਵੋਕੇਟ ਮਨਿੰਦਰ ਸਿੰਘ ਬੋਬੀ, ਜਸਬੀਰ ਸਿੰਘ ਜੱਸੀ,ਸੂਬੇਦਾਰ ਜਗਜੀਤ ਸਿੰਘ ਕ੍ਰਿਸ਼ਨ ਕੁਮਾਰ ਭੋਲਾ ਮੇਲਾ ਰਾਮ ਜੀ ਪਰਮਜੀਤ ਸਿੰਘ ਪੰਮਾ ਜਗਸੀਰ ਸਿੰਘ ਸੀਰਾ ਪਵਨ ਸ਼ਰਮਾ ਸਮੇਤ ਆਦਿ ਹਾਜ਼ਿਰ ਸਨ

Today Now News

RELATED ARTICLES
- Advertisment -

POPULAR POSTS