ਪ੍ਰਦਰਸ਼ਨ ਦੌਰਾਨ ਸਰਕਾਰ ਕੋਲੋ ਡਾਕਟਰਾਂ ਦੀ ਜਾਨਮਾਲ ਦੀ ਹਿਫ਼ਾਜ਼ਤ ਯਕੀਨੀ ਬਣਾਉਣ ਦੀ ਕੀਤੀ ਮੰਗ

ਤਰਨਤਾਰਨ (ਜਸਬੀਰ ਸਿੰਘ) : ਕੋਰੋਨਾ ਮਾਹਾਂਮਾਰੀ ਦੇ ਚੱਲਦਿਆਂ ਕਈ ਲੋਕਾਂ ਦੀ ਇਲਾਜ ਦੋਰਾਣ ਹਸਪਤਾਲਾਂ ਵਿੱਚ ਮੋਤ ਹੋ ਜਾਣ ਤੋ ਬਾਅਦ ਮਿਰਤਕਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਡਾਕਟਰਾਂ ਤੇ ਕੀਤੇ ਹਮਲਿਆਂ ਦੋਰਾਣ ਕੁੱਟਮਾਰ ਦੀਆਂ ਵਾਪਰੀਆਂ ਘਟਨਾਵਾਂ ਤੋਂ ਬਾਅਦ ਡਾਕਟਰ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਸਨ ਡਾਕਟਰਾਂ ਵੱਲੋਂ ਕੁੱਟਮਾਰ ਦੀਆਂ ਵਾਪਰੀਆਂ ਘਟਨਾਵਾਂ ਦਾ ਵਿਰੋਧ ਕਰਦਿਆਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਤਰਨਤਾਰਨ ਵਿਖੇ ਸਿਵਲ ਹਸਪਤਾਲ ਤਰਨਤਾਰਨ ਦੇ ਸਮੂਹਿਕ ਡਾਕਟਰਾਂ ਵੱਲੋਂ ਕਾਲੇ ਬਿੱਲੇ ਲਗਾਕੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਸ਼ਾਂਤੀ ਪੂਰਨ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਕੋਲੋਂ ਡਾਕਟਰਾਂ ਦੀ ਜਾਨਮਾਲ ਦੀ ਹਿਫ਼ਾਜ਼ਤ ਕਰਨ ਅਤੇ ਡਾਕਟਰਾਂ ਤੇ ਹਮਲੇ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਅਤੇ ਇਸ ਸਬੰਧ ਵਿੱਚ ਭਾਰਤ ਸਰਕਾਰ ਨੂੰ ਮੰਗ ਪੱਤਰ ਵੀ ਭੇਜੇ ਗਏ ਹਨ ਇਸ ਮੌਕੇ ਡਾਕਟਰਾਂ ਨੇ ਕਿਹਾ ਕਿ ਕੋਰੋਨਾ ਕਾਲ ਸਮੇਂ ਉਨ੍ਹਾਂ ਵੱਲੋਂ ਆਪਣੀਆਂ ਜਾਨਾਂ ਦਾਅ ਤੇ ਲਗਾ ਕੇ ਲੋਕਾਂ ਦਾ ਇਲਾਜ ਬੇਹਤਰ ਤਰੀਕੇ ਨਾਲ ਕੀਤਾ ਗਿਆ ਹੈ ਉਹ ਰੱਬ ਤਾਂ ਹੈ ਹੀ ਨਹੀਂ ਹਨ ਜੋ ਕਿ ਹਰ ਇੱਕ ਦੀ ਜਾਨ ਬਚਾ ਸਕਣ ਕੋਈ ਦਵਾਈ ਕਿਸੇ ਤੇ ਕੰਮ ਨਹੀਂ ਕਰਦੀ ਜਿਸ ਕਾਰਨ ਮਰੀਜ਼ ਦੀ ਮੌਤ ਹੋ ਜਾਂਦੀ ਹੈ ਪਰ ਲੋਕਾਂ ਵੱਲੋਂ ਇਸ ਲਈ ਡਾਕਟਰਾਂ ਨੂੰ ਜ਼ਿੰਮੇਵਾਰ ਠਹਿਰਾ ਕੇ ਉਨ੍ਹਾਂ ਤੇ ਜਾਨ ਲੇਵਾ ਹਮਲੇ ਕਰਦਿਆਂ ਕੁੱਟਮਾਰ ਕੀਤੀ ਜਾਂਦੀ ਹੈ ਅਜਿਹੇ ਮੋਹਲ ਵਿਚ ਡਾਕਟਰਾਂ ਦਾ ਕੰਮ ਕਰਨਾ ਮੁਸ਼ਕਲ ਹੋ ਗਿਆ ਹੈ ਡਾਕਟਰਾਂ ਵੱਲੋਂ ਡਾਕਟਰਾਂ ਦੇ ਜਾਨਮਾਲ ਦੀ ਰਾਖੀ ਯਕੀਨੀ ਬਣਾਉਣ ਅਤੇ ਹਮਲਿਆਂ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ






