ਕਿਰਾਏ ਤੇ ਦਿੱਤੇ ਮਕਾਨ ਵਿੱਚ ਰਹਿ ਰਹੀ ਮਹਿਲਾ ਨਾਲ ਸਰੀਰਕ ਸਬੰਧ ਬਣਾਉਣ ਲਈ ਕਰਦਾ ਸੀ ਤੰਗ ਪਰੇਸ਼ਾਨ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸ੍ਰੀ ਮੁਕਤਸਰ ਸਾਹਿਬ ਦੇ ਨਜਦੀਕ ਪੈਂਦੀ ਮੰਡੀ ਬਰੀਵਾਲਾ ਵਿਖੇ ਬਣੀ ਬਾਬਾ ਮੋਡਾ ਜੀ ਦੀ ਸਮਾਧ ਦੇ ਪੁਜਾਰੀ ਦੀ ਨਵੀ ਕਰਤੂਤ ਸਾਹਮਣੇ ਆਈ । ਜਿੱਥੇ ਪੰਡਿਤ ਵੱਲੋਂ ਕਿਰਾਏ ਤੇ ਦਿੱਤੇ ਮਕਾਨ ਵਿੱਚ ਰਹਿ ਰਹੀ ਮਹਿਲਾ ਨਾਲ ਗਲਤ ਹਰਕਤਾਂ ਕਰਦਾ ਸੀ ਅਤੇ ਉਸ ਨਾਲ ਜਬਰੀ ਸਰੀਰਕ ਸਬੰਧ ਬਣਾਉਣ ਲਈ ਨਜਾਇਜ਼ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਅਤੇ ਇਸ ਪੰਡਿਤ ਦੀ ਸਾਰੀ ਕਰਤੂਤ ਘਰ ਵਿੱਚ ਲੱਗੇ ਸੀ ਸੀ ਟੀ ਵੀ ਵਿੱਚ ਕੈਦ ਹੋ ਗਈ । ਉਧਰ ਪੀੜਤ ਮਹਿਲਾ ਨੇ ਪੰਡਿਤ ਤੇ ਦੋਸ ਲਗਾਉਂਦਿਆਂ ਕਿਹਾ ਕਿ ਉਕਤ ਕਾਫੀ ਲੰਮੇ ਸਮੇਂ ਤੋਂ ਤੰਗ ਪਰੇਸ਼ਾਨ ਕਰ ਰਿਹਾ ਸੀ ਅਤੇ ਮੈ ਉਕਤ ਨੂੰ ਸਮੇ ਸਿਰ ਮਕਾਨ ਦਾ ਕਿਰਾਇਆ ਵੀ ਦੇ ਰਹੀ ਸੀ ।ਪਰ ਉਕਤ ਪੰਡਿਤ ਮੇਰੇ ਨਾਲ ਸਰੀਰਕ ਸਬੰਧ ਬਣਾਉਣ ਲਈ ਕਹਿ ਰਿਹਾ ਸੀ ਨਾਲ ਹੀ ਉਕਤ ਇਹ ਵੀ ਕਿਹਾ ਦਿੰਦਾ ਸੀ ਕਿ ਨਹੀ ਤੂੰ ਮੇਰਾ ਮਕਾਨ ਖਾਲੀ ਕਰ ।






