17.1 C
Chandigarh

TODAY NOW NEWS

Thursday, March 19, 2026
Homeਵਪਾਰਖੇਤੀਬਾੜੀਨਾਭਾ : ਪਿੰਡ ਥੂਹੀ ਦੇ ਕਿਸਾਨ ਵੱਲੋਂ ਸਿਰਫ਼ 8 ਹਜ਼ਾਰ ਰੁਪਏ ਦੀ...

ਨਾਭਾ : ਪਿੰਡ ਥੂਹੀ ਦੇ ਕਿਸਾਨ ਵੱਲੋਂ ਸਿਰਫ਼ 8 ਹਜ਼ਾਰ ਰੁਪਏ ਦੀ ਕੀਮਤ ਨਾਲ ਬਣੇ ਡਰੱਮ ਸੀਡਰ ਨਾਲ ਝੋਨੇ ਦੀ ਬਿਜਾਈ

ਇਸ ਨਾਲ ਜਿੱਥੇ ਲੇਬਰ ਦੀ ਘਾਟ ਪੂਰੀ ਹੋਵੇਗੀ ਉਥੇ ਹੀ ਡੀਜ਼ਲ ਤੋਂ ਇਲਾਵਾ ਡਿੱਗਦੇ ਪਾਣੀ ਦੀ ਸਮੱਸਿਆ ਹੱਲ ਹੋਵੇਗੀ

ਨਾਭਾ (ਸੁਖਚੈਨ ਲੁਬਾਣਾ) : ਪੰਜਾਬ ਵਿੱਚ ਝੋਨੇ ਦੀ ਬਿਜਾਈ ਨੂੰ ਲੈ ਕੇ ਜਿੱਥੇ ਕਿਸਾਨ ਪੱਬਾਂ ਭਾਰ ਹਨ। ਪਰ ਦੂਜੇ ਪਾਸੇ ਵਧਦੀ ਮਹਿੰਗਾਈ ਨੇ ਕਿਸਾਨਾਂ ਦੀਆਂ ਚਿੰਤਾ ਨੂੰ ਵਧਾ ਦਿੱਤਾ ਹੈ, ਇਕ ਪਾਸੇ ਜਿੱਥੇ ਮਹਿੰਗੇ ਭਾਅ ਦੀ ਲੇਬਰ ਦੂਜੇ ਪਾਸੇ ਡੀਜ਼ਲ ਅਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਨਾਭਾ ਬਲਾਕ ਦੇ ਪਿੰਡ ਥੂਹੀ ਦੇ ਕਿਸਾਨ ਵੱਲੋਂ ਸਿਰਫ਼ 8 ਹਜ਼ਾਰ ਰੁਪਏ ਦੀ ਕੀਮਤ ਨਾਲ ਬਣੇ ਡਰੱਮ ਸੀਡਰ ਨਾਲ ਝੋਨੇ ਦੀ ਬਿਜਾਈ ਕੀਤੀ ਜਾ ਰਹੀ ਹੈ ਅਤੇ ਇਹ ਪੰਜਾਬ ਦਾ ਪਹਿਲਾ ਕਿਸਾਨ ਹੈ ਜਿਸ ਵੱਲੋਂ ਇਹ ਵੱਖਰੀ ਪਹਿਲ ਕੀਤੀ ਗਈ ਹੈ। ਡਰੱਮ ਸੀਡਰ ਨਾਲ ਝੋਨੇ ਦੀ ਬਿਜਾਈ ਦੇ ਨਾਲ ਜਿੱਥੇ ਲੇਬਰ ਦੀ ਘਾਟ ਪੂਰੀ ਹੋਵੇਗੀ ਉਥੇ ਹੀ ਮਹਿੰਗੇ ਭਾਅ ਦਾ ਡੀਜ਼ਲ ਤੋਂ ਇਲਾਵਾ ਦਿਨੋ-ਦਿਨ ਡਿੱਗਦੇ ਪਾਣੀ ਦੇ ਮਿਆਰ ਤੇ ਵੀ ਇਹ ਕਾਰਗਰ ਸਾਬਤ ਹੋਵੇਗੀ।

ਇਸ ਮੌਕੇ ਕਿਸਾਨ ਸੰਤੋਖ ਸਿੰਘ ਸੁੱਖਾ ਨੇ ਕਿਹਾ ਕਿ ਇਹ ਸੇਧ ਯੂ-ਟਿਊਬ ਦੇ ਰਾਹੀਂ ਇਹ ਸਭ ਟਰੇਨਿੰਗ ਲਈ ਹੈ। ਮੈਂ ਪਿਛਲੇ 3 ਸਾਲ ਤੋਂ ਇਹ ਟ੍ਰੇਨਿੰਗ ਲੈਂਦਾ ਆਇਆ ਹਾਂ ਅਤੇ ਕਾਮਯਾਬ ਹੋਇਆ ਹਾਂ ਅਤੇ ਮੈਂ ਆਪਣੇ ਖੇਤ ਵਿੱਚ 6 ਏਕੜ ਵਿੱਚ ਝੋਨੇ ਦੀ ਅਗੇਤੀ ਡਰੱਮ ਸੀਡਰ ਨਾਲ ਬਿਜਾਈ ਕੀਤੇ ਉਥੇ ਹੀ ਹੋਰ ਕਿਸਾਨਾਂ ਜੇ ਖੇਤਾਂ ਵਿੱਚ ਵੀ ਸਿੱਧੀ ਬਿਜਾਈ ਕੀਤੀ ਹੈ ਅਤੇ ਉਹ ਕਾਮਯਾਬ ਸਿੱਧ ਹੋਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਦਿੱਤੇ ਜਿਵੇਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਅਤੇ ਲੇਬਰ ਦੀ ਕਮੀ ਵਿਖਾਈ ਦੇ ਰਹੇ ਇਹ ਡਰੱਮ ਸੀਡਰ ਕਿਸਾਨਾਂ ਲਈ ਕਾਰਗਰ ਸਿੱਧ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਹ ਪਹਿਲੀ ਵਾਰੀ ਮੇਰੇ ਵੱਲੋਂ ਤਜਰਬਾ ਕੀਤਾ ਗਿਆ ਹੈ ਅਤੇ ਇਹ ਤਜਰਬਾ ਬਿਲਕੁਲ ਕਾਰਗਰ ਸਾਬਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਡਰੱਮ ਸੀਡਰ ਬਿਜਾਈ ਕਰਨਾ ਜਿੱਥੇ ਉਹ ਮਹਿੰਗੀ ਲੇਬਰ ਅਤੇ ਮਹਿੰਗੇ ਪੈਟਰੋਲ ਡੀਜ਼ਲ ਦੇ ਖ਼ਰਚੇ ਤੋਂ ਬਚ ਸਕਦੇ ਹਨ ਅਤੇ ਇਸ ਨਾਲ ਕੋਈ ਪ੍ਰਦੂਸ਼ਣ ਵੀ ਨਹੀਂ ਹੁੰਦਾ ਅਤੇ ਹਰ ਬੱਚੇ ਤੋਂ ਲੈ ਕੇ ਬਜ਼ੁਰਗ ਆਰਾਮ ਦੇ ਨਾਲ ਡਰੱਮ ਸੀਡਰ ਨਾਲ ਸਿੱਧੀ ਬਿਜਾਈ ਕਰ ਸਕਦਾ ਹੈ।

ਇਸ ਮੌਕੇ ਤੇ ਖੇਤੀਬਾੜੀ ਅਫਸਰ ਸੁਰਿੰਦਰ ਕੁਮਾਰ ਨੇ ਕਿਹਾ ਕਿ ਇਹ ਜੋ ਕਿਸਾਨ ਸੰਤੋਖ ਸਿੰਘ ਵੱਲੋਂ ਉਪਰਾਲਾ ਕੀਤਾ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਨੂੰ ਸਮੇਂ-ਸਮੇਂ ਤੇ ਟ੍ਰੇਨਿੰਗ ਵੀ ਦਿੰਦੇ ਰਹਿੰਦੇ ਹਾਂ ਅਤੇ ਇਨ੍ਹਾਂ ਵੱਲੋਂ ਨਵੇਂ-ਨਵੇਂ ਤਜਰਬੇ ਕਰਨ ਵਿਚ ਸਹਾਈ ਸਿੱਧ ਹੋ ਰਹੇ ਹਨ ਅਤੇ ਇਨ੍ਹਾਂ ਵੱਲੋਂ ਜੋ ਉਪਰਾਲਾ ਕੀਤਾ ਗਿਆ ਹੈ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜੇਕਰ ਸਾਰੇ ਕਿਸਾਨ ਹੀ ਡਰੱਮ ਸੀਡਰ ਨਾਲ ਝੋਨੇ ਦੀ ਬਿਜਾਈ ਕਰਨ ਲੱਗ ਜਾਣ ਤਾਂ ਇਸ ਨਾਲ ਕਿਸਾਨਾਂ ਨੂੰ ਬਹੁਤ ਮੁਨਾਫਾ ਹੋਵੇਗਾ।

ਇਸ ਮੌਕੇ ਤੇ ਕਿਸਾਨ ਬਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਸਾਡੇ ਪਿੰਡ ਦੇ ਕਿਸਾਨ ਸੰਤੋਖ ਸਿੰਘ ਵੱਲੋਂ ਪਹਿਲਕਦਮੀ ਕੀਤੀ ਗਈ ਹੈ। ਇਨ੍ਹਾਂ ਦੀ ਪਹਿਲਕਦਮੀ ਹੁਣ ਰੰਗ ਲਿਆ ਰਹੀ ਹੈ ਇਸ ਦੇ ਨਾਲ ਜਿੱਥੇ ਮਹਿੰਗੇ ਭਾਅ ਦੇ ਡੀਜ਼ਲ ਪੈਟਰੋਲ ਅਤੇ ਮਹਿੰਗੀ ਲੇਬਰ ਦੀ ਲੋੜ ਨਹੀਂ ਇਹ ਬਿਲਕੁਲ ਇਕੱਲਾ ਵਿਅਕਤੀ ਹੀ ਸਿੱਧੀ ਬਿਜਾਈ ਕਰ ਸਕਦਾ ਹੈ ਅਤੇ ਅਸੀਂ ਸਾਰੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਡਰੱਮ ਸੀਟਰ ਦੇ ਨਾਲ ਉਹ ਸਿੱਧੀ ਬਿਜਾਈ ਕਰਨ ਤਾਂ ਹੀ ਅਸੀਂ ਆਉਣ ਵਾਲੇ ਸਮੇਂ ਵਿਚ ਮਹਿੰਗਾਈ ਦੀ ਮਾਰ ਤੋਂ ਬਚ ਸਕਦੇ ਹਾਂ।

Today Now News

RELATED ARTICLES
- Advertisment -

POPULAR POSTS