ਸੀ. ਪੀ.ਆਈ.ਐਮ. ਵੱਲੋਂ ਕੇਦਰ ਦੀ ਮੋਦੀ ਸਰਕਾਰ ਵਿਰੁੱਧ ਕੀਤਾ ਅਰਥੀ ਮੁਜਾਹਰਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਖੱਬੀਆਂ ਪਾਰਟੀਆਂ ਦੇ ਦੇਸ ਵਿਆਪੀ ਰੋਸ ਪੰਦਰਵਾੜਾ ਮਨਾਉਣ ਦੇ ਸੱਦੇ ਤੇ ਸੀ.ਪੀ.ਆਈ.ਐਮ. ਨੇ ਕੋਟ ਧਰਮੂ ਵਿੱਖੇ ਮੋਦੀ ਸਰਕਾਰ ਵਿਰੁੱਧ ਅਰਥੀ ਫੂਕ ਪ੍ਰਦਰਸਨ ਕੀਤਾ
ਇਸ ਮੌਕੇ ਤੇ ਸੰਬੋਧਨ ਕਰਦਿਆਂ ਸੀ.ਪੀ.ਆਈ.ਐਮ .ਦੇ ਸੂਬਾ ਸਕੱਤਰੇਤ ਮੈਂਬਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਦੇਸ ਦਾ ਕਿਸਾਨ ਕਾਲੇ ਕਾਨੂੰਨਾਂ ਦੇ ਖਿਲਾਫ਼ ਲੜ ਰਿਹਾ ਤੇ ਮੋਦੀ ਸਰਕਾਰ ਦੇ ਕੰਨ ਤੋ ਜੂੰ ਨਹੀ ਸਰਕ ਰਹੀ , 500 ਤੋਂ ਵੱਧ ਕਿਸਾਨ ਸਹੀਦ ਹੋ ਚੁੱਕੇ ਹਨ , ਮੋਦੀ ਸਰਕਾਰ ਦੇ ਸਮੇ ਦੌਰਾਨ ਮਹਿਗਾਈ ਆਪਣੀ ਚਰਮਸੀਮਾ ਤੇ ਪੁੱਜ ਚੁੱਕੀ ਹੈ ਤੇ ਆਮ ਆਦਮੀ ਦਾ ਜੀਣਾ ਦੁੱਭਰ ਹੋਇਆ ਪਿਆ ਹੈ , ਉਨ੍ਹਾਂ ਕਿਹਾ ਕਿ ਲੋਕਾਂ ਨੇ ਕਦੇ ਸੋਚਿਆ ਵੀ ਨਹੀ ਸੀ ਕਿ ਪੈਟਰੋਲ 100 ਰੁਪਏ ਲੀਟਰ ਤੱਕ ਤੇ ਡੀਜਲ 90 ਰੁਪਏ ਲੀਟਰ ਪੁਜ ਜਾਵੇਗਾ, ਉਨਾਂ ਮੰਗ ਕੀਤੀ ਕਿ ਪੈਟਰੋਲੀਅਮ ਪਦਾਰਥਾਂ ਨੂੰ ਜੀ.ਐਸ.ਟੀ. ਦੇ ਦਾਇਰੇ ਵਿੱਚ ਲਿਆ ਕੇ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਬੰਦ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਸਮੇ ਦੇ ਹਾਕਮ ਕਰੋਨਾ ਮਹਾਮਾਰੀ ਨੂੰ ਆਪਣੇ ਪੁੰਜੀਪਤੀ ਮਿੱਤਰਾਂ ਦੇ ਮੁਨਾਫੇ ਵਧਾਉਣ ਲਈ ਇੱਕ ਆਫਰ ਦੇ ਰੂਪ ਵਿੱਚ ਵਰਤ ਰਹੇ ਹਨ ਤੇ ਲੋਕ ਡਰ ਤੇ ਸਹਿਮ ਦੇ ਮਾਹੌਲ ਵਿੱਚ ਜੀ ਰਹੇ ਹਨ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸੀ.ਪੀ.ਆਈ. ਐਮ.ਦੇ ਜਿਲ੍ਹਾ ਸਕੱਤਰੇਤ ਮੈਂਬਰ ਰਾਜਿੰਦਰ ਹੀਰੇਵਾਲਾ, ਬਰਾਚ ਸਕੱਤਰ ਚੇਤ ਸਿੰਘ ਕੋਟਧਰਮੂ , ਸਹਾਇਕ ਬਰਾਚ ਸਕੱਤਰ ਕਾਮਰੇਡ ਦੇਸਰਾਜ ਕੋਟਧਰਮੂ , ਬਲਵਿੰਦਰ ਸਿੰਘ ਕੋਟਧਰਮੂ , ਗੁਰਜੰਟ ਸਿੰਘ ਕੋਟਧਰਮੂ ,ਜਲੌਰ ਸਿੰਘ ਕੋਟਧਰਮੂ , ਕਾਲਾ ਸਿੰਘ ਗੁਰੂ , ਗੁਰਮੀਤ ਸਿੰਘ ਮੀਤਾ ,ਸਵਰਨ ਸਿੰਘ ਆਦਿ ਨੇ ਵੀ ਵਿਚਾਰ ਸਾਝੇ ਕੀਤੇ ।






